1984 ਦਾ ਬਦਲਾ! ਪੰਜਾਬ ਪੁਲਸ ਦੇ ਸੇਵਾਮੁਕਤ SP ਦੀ ਰਿਹਾਇਸ਼ ''ਤੇ ਹਮਲੇ ਨੂੰ ਲੈ ਕੇ ਵੱਡਾ ਖ਼ੁਲਾਸਾ
Thursday, Sep 12, 2024 - 02:33 PM (IST)
ਚੰਡੀਗੜ੍ਹ (ਸੁਸ਼ੀਲ) : ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਦੀ ਪੰਜਾਬ ਪੁਲਸ ਦੇ ਸੇਵਾਮੁਕਤ ਐੱਸ. ਪੀ. ਜਸਕੀਰਤ ਸਿੰਘ 'ਤੇ ਹਮਲੇ ਦੀ ਸਾਜ਼ਿਸ਼ ਨਾਕਾਮ ਹੋ ਗਈ। ਕਰੀਬ 6 ਮਹੀਨੇ ਪਹਿਲਾਂ ਐੱਸ. ਪੀ. ਜਸਕੀਰਤ ਸਿੰਘ ਨੇ ਸੈਕਟਰ-10 ਸਥਿਤ ਕੋਠੀ ਨੰਬਰ-575 ਨੂੰ ਖ਼ਾਲੀ ਕਰਵਾਇਆ ਲਿਆ ਸੀ, ਜਦੋਂ ਕਿ ਅੱਤਵਾਦੀ ਰਿੰਦਾ ਗੈਂਗ ਦੇ ਮੈਂਬਰ ਕਈ ਮਹੀਨਿਆਂ ਤੋਂ ਐੱਸ. ਪੀ. 'ਤੇ ਹਮਲੇ ਦੀ ਸਾਜ਼ਿਸ਼ ਰਚ ਰਹੇ ਸਨ। ਐੱਸ. ਪੀ. ਨੇ 1984 'ਚ ਸੇਵਾ ਦੌਰਾਨ ਕਈ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਇਸ ਲਈ ਵਿਦੇਸ਼ ਤੋਂ ਕੇ. ਐੱਲ. ਐੱਫ. ਸਮੂਹ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਸੀ। ਹਮਲਾਵਰਾਂ ਨੂੰ ਇਹ ਅਹਿਸਾਸ ਨਹੀਂ ਸੀ ਕਿ ਸੇਵਾਮੁਕਤ ਐੱਸ. ਪੀ. ਉਹ ਕੋਠੀ ਖ਼ਾਲੀ ਕਰਕੇ ਚਲੇ ਗਏ ਹਨ। ਇਨ੍ਹਾਂ ਚਾਰਾਂ 'ਚੋਂ ਮੁੱਖ ਦਹਿਸ਼ਤਗਰਦ ਵਿਕਰਮਜੀਤ ਸਿੰਘ ਜਲੰਧਰ ਪੁਲਸ 'ਚ ਕਾਂਸਬੇਟਲ ਸੀ ਅਤੇ ਉਸ ਨੂੰ ਡਿਊਟੀ 'ਤੇ ਨਾ ਜਾਣ ਕਾਰਨ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਭਾਰੀ ਮੀਂਹ ਦੇ ਅਲਰਟ ਨਾਲ ਲੋਕਾਂ ਲਈ ਜਾਰੀ ਹੋਈ Advisory, ਜ਼ਰਾ ਰਹੋ ਬਚ ਕੇ
ਪੰਜਾਬ ਪੁਲਸ ਦੇ ਸੇਵਾਮੁਕਤ ਐੱਸ. ਪੀ. ਜਸਕੀਰਤ ਸਿੰਘ ਚਾਹਲ ਸੈਕਟਰ-10 ਸਥਿਤ ਕੋਠੀ ਨੰਬਰ-575 'ਚ ਕਿਰਾਏ 'ਤੇ ਰਹਿੰਦੇ ਸਨ। ਪਿਛਲੇ ਸਾਲ ਬਰਖ਼ਾਸਤ ਕਾਂਸਟੇਬਲ ਅਤੇ ਅੱਤਵਾਦੀ ਵਿਕਰਮਜੀਤ ਸਿੰਘ ਨੇ ਐੱਸ. ਪੀ. ਨੂੰ ਮਾਰਨ ਲਈ ਸੈਕਟਰ-10 ਦੀ ਕੋਠੀ ਦੀ ਰੇਕੀ ਕੀਤੀ ਸੀ। ਜਾਂਚ 'ਚ ਸਾਹਮਣੇ ਆਇਆ ਸੀ ਕਿ ਪਾਕਿਸਤਾਨ ਤੋਂ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਹਮਾਇਤ ਪ੍ਰਾਪਤ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਨੂੰ ਅਮਰੀਕਾ ਤੋਂ ਐੱਸ. ਪੀ. ਨੂੰ ਮਾਰਨ ਲਈ ਭੇਜਿਆ ਗਿਆ ਸੀ। ਗੈਂਗਸਟਰ ਹੈਪੀ ਨੇ ਮੁਲਾਜ਼ਮ ਵਿਕਰਮਜੀਤ ਨਾਲ 15 ਲੱਖ ਰੁਪਏ 'ਚ ਕਤਲ ਕਰਨ ਦਾ ਸੌਦਾ ਕੀਤਾ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਸਤੰਬਰ 2023 ਦੇ ਆਖ਼ਰੀ ਹਫ਼ਤੇ ਵਿਕਰਮਜੀਤ ਸਿੰਘ ਉਰਫ਼ ਰਾਜਾ ਬੈਂਸ ਵਾਸੀ ਬਟਾਲਾ ਅਤੇ ਬਾਵਾ ਸਿੰਘ ਵਾਸੀ ਪਿੰਡ ਲੁੱਧੜ (ਅੰਮ੍ਰਿਤਸਰ), ਗੁਰਕ੍ਰਿਪਾਲ ਸਿੰਘ ਉਰਫ਼ ਗਗਨ ਰੰਧਾਵਾ ਅਤੇ ਆਮਨਾਤ ਗਿੱਲ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਹੈਂਡ ਗ੍ਰੇਨੇਡ ਨਾਲ ਹਮਲੇ ਦੀ ਸੂਚਨਾ ਮਿਲਦੇ ਹੀ ਪੰਜਾਬ ਪੁਲਸ ਦੀਆਂ ਟੀਮਾਂ ਵੀ ਪਹੁੰਚ ਗਈਆਂ ਕਿਉਂਕਿ ਪੰਜਾਬ ਪੁਲਸ ਦੇ ਸੇਵਾਮੁਕਤ ਐੱਸ. ਪੀ. ਜਸਕੀਰਤ ਸਿੰਘ ਇਸ ਘਰ 'ਚ ਰਹਿੰਦੇ ਸਨ। ਪੰਜਾਬ ਪੁਲਸ ਦੀਆਂ ਟੀਮਾਂ ਵੀ ਹੈਂਡ ਗ੍ਰੇਨੇਡ ਨਾਲ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ 'ਚ ਲੱਗੀਆਂ ਹੋਈਆਂ ਹਨ। ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਪੁਲਸ ਨੂੰ ਅਲਰਟ ਕਰ ਦਿੱਤਾ ਗਿਆ ਹੈ। ਸਾਰੀਆਂ ਥਾਵਾਂ 'ਤੇ ਨਾਕੇਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਓ ਹੋ ਜਾਓ Alert, ਸੂਬੇ 'ਚ ਭਾਰੀ ਮੀਂਹ ਦੀ ਚਿਤਾਵਨੀ (ਵੀਡੀਓ)
ਦਹਿਸ਼ਤਗਰਦਾਂ ਤੇ 2 ਲੱਖ ਦਾ ਇਨਾਮ
ਪੁਲਸ ਨੇ ਸੈਕਟਰ-10 ਦੀ ਕੋਠੀ 'ਚ ਹਮਲਾ ਕਰਨ ਵਾਲਿਆਂ 'ਤੇ ਇਨਾਮ ਰੱਖਿਆ ਹੈ। ਦੋਵੇਂ ਮੁਲਜ਼ਮਾਂ ਦੀ ਜਾਣਕਾਰੀ ਦੇਣ ਵਾਲੇ ਨੂੰ 2 ਲੱਖ ਰੁਪਏ ਦਿੱਤੇ ਜਾਣਗੇ। ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਵੇਗਾ। ਐੱਸ. ਐਸ. ਪੀ. ਨੇ ਦੱਸਿਆ ਕਿ ਹਮਲਾਵਰਾਂ ਨੇ ਕਾਲੇ ਕੱਪੜੇ ਪਾਏ ਹੋਏ ਸਨ। ਇਕ ਦੀ ਪਿੱਠ 'ਤੇ ਬੈਗ ਲਟਕਿਆ ਹੋਇਆ ਸੀ। ਉੱਥੇ ਹੀ ਹਮਲੇ 'ਚ ਅੱਤਵਾਦੀ ਰਿੰਦਾ ਦਾ ਨਾਂ ਸਾਹਮਣੇ ਆਉਣ 'ਤੇ ਐੱਨ. ਆਈ. ਏ. ਦੀ ਟੀਮ ਸੈਕਟਰ-10 ਸਥਿਤ ਕੋਠੀ ਪਹੁੰਚੀ। ਟੀਮਾਂ ਵੱਖ-ਵੱਖ ਪਹਿਲੂਆਂ ਤੋਂ ਜਾਂਚ 'ਚ ਰੁੱਝੀਆਂ ਹੋਈਆਂ ਹਨ। ਐੱਨ. ਆਈ. ਏ. ਟੀਮ ਸਾਰੇ ਪਹਿਲੂਆਂ ਤੋਂ ਪੜਤਾਲ ਕਰ ਰਹੀ ਹੈ। ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਕਿ ਹੈਂਡ ਗ੍ਰੇਨੇਡ ਹਮਲਾ ਪਾਕਿਸਤਾਨ ਤੋਂ ਅੱਤਵਾਦੀ ਰਿੰਦਾ ਨੇ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8