ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਬਿਸ਼ਨੋਈ ਤੇ ਰਾਜਾ ਗੈਂਗ ਦੇ 3 ਸਾਥੀ ਹਥਿਆਰਾਂ ਸਣੇ ਕੀਤੇ ਕਾਬੂ
Wednesday, Sep 11, 2024 - 03:03 AM (IST)
ਪਟਿਆਲਾ (ਬਲਜਿੰਦਰ)- ਸੀ.ਆਈ.ਏ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਲਾਰੈਂਸ ਬਿਸ਼ਨੋਈ ਅਤੇ ਰਾਜੀਵ ਰਾਜਾ ਗੈਂਗ ਦੇ 3 ਨੇੜਲੇ ਸਾਥੀਆਂ ਨੂੰ 4 ਪਿਸਟਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤੋਂ 26 ਰੌਂਦ ਵੀ ਬਰਾਮਦ ਹੋਏ ਹਨ।
ਐੱਸ.ਪੀ. ਇਨਵੈਸਟੀਗੇਸ਼ਨ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਐੱਸ.ਐੱਸ.ਪੀ. ਨਾਨਕ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡੀ.ਐੱਸ.ਪੀ. ਗੁਰਦੇਵ ਸਿੰਘ ਧਾਲੀਵਾਲ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਵੱਲੋਂ ਇਸ ਮਾਮਲੇ ’ਚ ਪਿਛਲੇ ਦਿਨੀਂ ਕਤਲ ਹੋਏ ਤੇਜਪਾਲ ਦੇ ਕਰੀਬੀ ਸਾਥੀ ਰੋਹਿਤ ਕੁਮਾਰ ਉਰਫ ਚੀਕੂ ਪੁੱਤਰ ਮੇਵਾ ਰਾਮ ਵਾਸੀ ਨਿਊ ਮਾਲਵਾ ਕਾਲੋਨੀ ਸਨੌਰੀ ਅੱਡਾ ਥਾਣਾ ਕੋਤਵਾਲੀ ਪਟਿਆਲਾ, ਸੁਖਪਾਲ ਸਿੰਘ ਪੁੱਤਰ ਲੇਟ ਹਰਭਜਨ ਸਿੰਘ ਵਾਸੀ ਪਿੰਡ ਹਰਿਆਓ ਥਾਣਾ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਨੂੰ ਰਿਸ਼ੀ ਕਾਲੋਨੀ ਮੌੜ, ਸਨੌਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਪਾਸੋਂ 2 ਪਿਸਟਲ .32 ਬੋਰ ਸਮੇਤ 12 ਰੌਂਦ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ- ਅਮਰੀਕਾ 'ਚ ਹੋਈ ਵੱਡੀ ਵਾਰਦਾਤ, ਸਾਮਾਨ ਲੈਣ ਆਏ ਵਿਅਕਤੀ ਨੇ ਪੰਜਾਬੀ ਸਟੋਰ ਮਾਲਕ ਨੂੰ ਗੋਲ਼ੀਆਂ ਨਾਲ ਭੁੰਨ੍ਹਿਆ
ਇਕ ਹੋਰ ਕੇਸ ’ਚ ਯਸਰਾਜ ਉਰਫ ਕਾਕਾ ਪੁੱਤਰ ਰਛਪਾਲ ਛੰਮਾ ਵਾਸੀ ਮੁਹੱਲਾ ਸਮਸ਼ੇਰ ਸਿੰਘ ਨੇੜੇ ਕਿਤਾਬਾਂ ਵਾਲਾ ਬਾਜ਼ਾਰ ਥਾਣਾ ਕੋਤਵਾਲੀ ਪਟਿਆਲਾ ਨੂੰ ਡਕਾਲਾ ਰੋੜ ਨੇੜੇ ਡੀਅਰ ਪਾਰਕ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਯਸਰਾਜ ਉਰਫ ਕਾਕਾ ਜੋ ਕਿ ਪਿਛਲੇ ਦਿਨੀਂ ਕਤਲ ਹੋਏ ਅਵਤਾਰ ਤਾਰੀ ਦੇ ਕੇਸ ’ਚ ਲੋੜੀਂਦਾ ਸੀ। ਗ੍ਰਿਫਤਾਰੀ ਦੌਰਾਨ ਯਸਰਾਜ ਉਰਫ ਕਾਲਾ ਪਾਸੋਂ 2 ਪਿਸਟਲ .32 ਬੋਰ ਸਮੇਤ 14 ਰੋਦ ਬਰਾਮਦ ਹੋਏ ਹਨ। ਦੋਵੇਂ ਕੇਸਾਂ ’ਚ ਤਿੰਨਾਂ ਤੋਂ ਕੁੱਲ 4 ਪਿਸਟਲ .32 ਬੋਰ 26 ਰੌਂਦ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ।
ਇਹ ਵੀ ਪੜ੍ਹੋ- ਗਿਫ਼ਟ ਦੇਖਣ ਦੇ ਬਹਾਨੇ ਦੁਕਾਨ 'ਚ ਵੜੇ ਨੌਜਵਾਨ ਕਰ ਗਏ ਕਾਂਡ, ਘਟਨਾ CCTV 'ਚ ਹੋ ਗਈ ਕੈਦ
ਐੱਸ.ਪੀ. ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਰੋਹਿਤ ਉਰਫ ਚੀਕੂ ਅਤੇ ਸੁਖਪਾਲ ਸਿੰਘ ਖਿਲਾਫ ਥਾਣਾ ਸਨੌਰ ਵਿਖੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ, ਜਦੋਂ ਕਿ ਯਸਰਾਜ ਖਿਲਾਫ ਥਾਣਾ ਕੋਤਵਾਲੀ ਵਿਖੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਵਿਅਕਤੀ ਕ੍ਰਿਮੀਨਲ ਪਿਛੋਕੜ ਦੇ ਹਨ। ਇਨ੍ਹਾਂ ’ਚ ਰੋਹਿਤ ਉਰਫ ਚੀਕੂ ਖਿਲਾਫ 7 ਕੇਸ ਦਰਜ ਹਨ, ਜਦੋਂ ਕਿ ਸੁਖਪਾਲ ਸਿੰਘ ਖਿਲਾਫ 3 ਤਿੰਨ ਕੇਸ ਕਤਲ, ਇਰਾਦਾ ਕਤਲ ਆਦਿ ਦੇ ਪਹਿਲਾਂ ਹੀ ਦਰਜ ਹਨ।
ਐੱਸ.ਪੀ. ਯੋਗੇਸ਼ ਸ਼ਰਮਾ ਮੁਤਾਬਕ ਮੁੱਢਲੇ ਤੌਰ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਰੋਹਿਤ ਕੁਮਾਰ ਚੀਕੂ, ਸੁਖਪਾਲ ਸਿੰਘ ਅਤੇ ਯਸਰਾਜ ਉਰਫ ਕਾਕਾ ਬਰਾਮਦ ਅਸਲਾ ਮੱਧ ਪ੍ਰਦੇਸ਼ ਤੋਂ ਲੈ ਕੇ ਆਏ। ਉਨ੍ਹਾਂ ਦੱਸਿਆ ਕਿ ਪੁਨੀਤ ਸਿੰਘ ਗੋਲਾ ਨੂੰ 1 ਅਗਸਤ 2024 ਨੂੰ ਪੁਲਸ ਇਨਕਾਊਂਟਰ ਦੌਰਾਨ ਕਾਬੂ ਕੀਤਾ ਗਿਆ ਸੀ। ਉਸ ਨੂੰ ਦੋਬਾਰਾ ਮਿਤੀ 30.8.2024 ਤੋ 5.9.2024 ਤੱਕ ਪੁਲਸ ਰਿਮਾਂਡ ਲਿਆ ਕੇ ਪੁੱਛਗਿੱਛ ਕੀਤੀ ਗਈ ਹੈ। ਰੋਹਿਤ ਕੁਮਾਰ ਉਰਫ ਚੀਕੂ, ਸੁਖਪਾਲ ਸਿੰਘ ਅਤੇ ਯਸਰਾਜ ਉਰਫ ਕਾਲਾ ਉਕਤ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਮੌਕੇ ਡੀ.ਐੱਸ.ਪੀ.ਡੀ. ਗੁਰਦੇਵ ਸਿੰਘ ਧਾਲੀਵਾਲ ਅਤੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ- ਘਰੋਂ ਭੱਜ ਗਿਆ 6 ਸਾਲਾ ਮਾਸੂਮ, ਪਾਰਕ 'ਚ ਸੌਂ ਕੇ ਕੱਟੀਆਂ ਰਾਤਾਂ, ਪਿੱਛੋਂ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e