''ਬੇਬੀ ਗਰਲ'' ਨੂੰ ਖਾਣਾ ਖਿਲਾਉਂਦੇ ਦਿਖੇ ਧੋਨੀ, ਵੀਡੀਓ ਵਾਇਰਲ

Thursday, Nov 14, 2019 - 08:50 PM (IST)

''ਬੇਬੀ ਗਰਲ'' ਨੂੰ ਖਾਣਾ ਖਿਲਾਉਂਦੇ ਦਿਖੇ ਧੋਨੀ, ਵੀਡੀਓ ਵਾਇਰਲ

ਜਲੰਧਰ— ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਇਸ ਸਮੇਂ ਖੇਡ ਤੋਂ ਦੂਰ ਆਪਣੇ ਪਰਿਵਾਰ ਤੇ ਦੋਸਤਾਂ ਦੇ ਨਾਲ ਸਮਾਂ ਬਤੀਤ ਕਰ ਰਹੇ ਹਨ। ਹਾਲ ਹੀ 'ਚ ਉਸਦੀ ਤੇ ਇਕ ਛੋਟੀ ਬੱਚੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਧੋਨੀ ਉਸ 'ਬੇਬੀ ਗਰਲ' ਨੂੰ ਖਾਣਾ ਖਿਲਾਉਂਦੇ ਨਜ਼ਰ ਆਏ। ਇਹ ਵੀਡੀਓ ਧੋਨੀ ਦੇ ਇਕ ਫੈਨ ਪੇਜ਼ ਵਲੋਂ ਸ਼ੇਅਰ ਕੀਤੀ ਗਈ ਹੈ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ 'ਬੇਬੀ ਗਰਲ' ਨੂੰ ਧੋਨੀ ਨੇ ਆਪਣੀ ਗੋਦੀ 'ਚ ਚੁੱਕਿਆ ਹੈ ਤੇ ਚੱਮਚੇ ਨਾਲ ਉਸ ਨੂੰ ਖਾਣਾ ਖਿਲਾ ਰਹੇ ਹਨ। ਇਸ ਦੌਰਾਨ ਧੋਨੀ ਨੂੰ ਭੋਜਨ ਦੇ ਸਵਾਦ ਵਾਰੇ 'ਚ ਪੁੱਛਿਆ ਗਿਆ ਤਾਂ ਉਹ ਕਹਿੰਦੇ ਹਨ ਕਿ ਇਹ ਹੀ ਦੱਸਣਗੇ ਕਿ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ। ਇਸ ਵੀਡੀਓ ਨੂੰ ਸਾਢੇ ਚਾਰ ਹਜ਼ਾਰ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ।


ਜ਼ਿਕਰਯੋਗ ਹੈ ਕਿ ਧੋਨੀ ਆਈ. ਸੀ. ਸੀ. ਵਿਸ਼ਵ ਕੱਪ 2019 ਤੋਂ ਬਾਅਦ ਹੀ ਕ੍ਰਿਕਟ ਤੋਂ ਦੂਰ ਹਨ ਤੇ ਹਾਲ ਹੀ 'ਚ ਉਸ ਨੂੰ ਇਕ ਟੈਨਿਸ ਟੂਰਨਾਮੈਂਟ 'ਚ ਦੇਖਿਆ ਗਿਆ ਹੈ। ਜਿੱਥੇ ਤਕ ਕ੍ਰਿਕਟ ਦੀ ਵਾਪਸੀ ਦੀ ਗੱਲ ਹੈ ਤਾਂ ਅਗਲੇ ਸਾਲ ਤਕ ਉਸਦੇ ਕ੍ਰਿਕਟ 'ਚ ਵਾਪਸੀ ਦੀ ਉਮੀਦ ਹੈ। ਹਾਲਾਂਕਿ ਖੇਡ 'ਚ ਵਾਪਸੀ ਜਾਂ ਫਿਰ ਸੰਨਿਆਸ ਨੂੰ ਲੈ ਕੇ ਧੋਨੀ ਦੇ ਵਾਰੇ 'ਚ ਕਿਸੇ ਨੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ।


author

Gurdeep Singh

Content Editor

Related News