51 ਦੀ ਔਸਤ ਵਾਲਾ ਧੋਨੀ 4 ਸਾਲਾਂ ਤੋਂ ਸਪਿਨਰਾਂ ਖਿਲਾਫ 4 ਦੀ ਖਰਾਬ ਔਸਤ ਨਾਲ ਬਣਾ ਰਿਹੈ ਦੌੜਾਂ

Thursday, Jul 19, 2018 - 12:55 AM (IST)

ਜਲੰਧਰ— ਭਾਰਤ ਦੇ ਸਭ ਤੋਂ ਸਫਲ ਕਪਤਾਨਾਂ 'ਚੋਂ ਇਕ ਮਹਿੰਦਰ ਸਿੰਘ ਧੋਨੀ ਦੇ ਬੱਲੇ ਨੂੰ ਇੰਗਲੈਂਡ ਦੌਰੇ 'ਤੇ ਕੀ ਹੋਇਆ, ਕਿਸੇ ਨੂੰ ਸਮਝ ਨਹੀਂ ਆ ਰਿਹਾ। ਜੇਕਰ ਅਸੀਂ ਵਨ ਡੇ ਸੀਰੀਜ਼ 'ਤੇ ਗੌਰ ਕਰੀਏ ਤਾਂ ਪਤਾ ਲੱਗਦਾ ਹੈ ਕਿ ਇੰਗਲੈਂਡ ਨੇ ਆਪਣੇ ਸਪਿਨਰਾਂ ਦਾ ਭਾਰਤ ਖਿਲਾਫ ਜਮ ਕੇ ਇਸਤੇਮਾਲ ਕੀਤਾ। ਇਸ ਦਾ ਖੂਬ ਫਾਇਦਾ ਵੀ ਮਿਲਿਆ। ਪਹਿਲੇ 3 ਵਨ ਡੇ ਮੈਚਾਂ ਵਿਚ ਕੋਹਲੀ ਦੀ ਵਿਕਟ ਸਪਿਨਰਾਂ ਨੇ ਕੱਢੀ। ਉਪਰੋਂ ਵਨ ਡੇ ਵਿਚ 51 ਦੀ ਔਸਤ ਵਾਲੇ ਧੋਨੀ ਨੂੰ ਵੀ ਦੌੜਾਂ ਬਣਾਉਣ ਤੋਂ ਰੋਕ ਦਿੱਤਾ। ਅੰਕੜੇ ਦੱਸਦੇ ਹਨ ਕਿ ਧੋਨੀ ਪਿਛਲੇ 4-5 ਸਾਲਾਂ ਤੋਂ ਸਪਿਨਰਾਂ ਖਿਲਾਫ ਕਿਸ ਤਰ੍ਹਾਂ ਫਿਸੱਡੀ ਸਾਬਿਤ ਹੋ ਰਿਹਾ ਹੈ। 
Image result for MS Dhoni
ਧੋਨੀ ਨੇ 2005 'ਚ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਸੀ। ਉਦੋਂ ਉਹ ਸਪਿਨਰਾਂ ਨੂੰ ਲਗਭਗ 7 ਦੀ ਔਸਤ ਨਾਲ ਕੁੱਟਦਾ ਸੀ। 5 ਸਾਲ ਲਗਾਤਾਰ ਔਸਤ ਸਾਢੇ 4 ਦੀ ਰਹੀ। ਹੁਣ ਪਿਛਲੇ 5 ਸਾਲਾਂ ਤੋਂ ਇਹ ਔਸਤ 4 ਤੋਂ ਵੀ ਹੇਠਾਂ ਆ ਗਈ ਹੈ।


Related News