ਧੋਨੀ, ਜਡੇਜਾ ਨੇ ਦਬਾਅ ਦਾ ਡੱਟ ਕੇ ਸਾਹਮਣਾ ਕੀਤਾ, ਕੁਝ ਵੀ ਹੋ ਸਕਦਾ ਸੀ : ਬੋਲਟ
Thursday, Jul 11, 2019 - 02:29 PM (IST)

ਸਪੋਰਟਸ ਡੈਸਕ— ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਰੇਂਟ ਬੋਲਟ ਨੇ ਕਿਹਾ ਕਿ ਰਵਿੰਦਰ ਜਡੇਜਾ ਤੇ ਮਹਿੰਦਰ ਸਿੰਘ ਧੋਨੀ ਨੇ ਸੈਮੀਫਾਈਨਲ 'ਚ ਉਨ੍ਹਾਂ ਦੀ ਟੀਮ ਨੂੰ ਚਿੰਤਾ 'ਚ ਪਾ ਦਿੱਤਾ ਸੀ ਕਿਉਂਕਿ ਦੋਨਾਂ ਨੇ ਦਬਾਅ ਦਾ ਬਿਹਤਰੀਨ ਤਰੀਕੇ ਨਾਲ ਸਾਹਮਣਾ ਕੀਤਾ। ਬੋਲਟ ਨੇ ਕਿਹਾ, '' ਉਨ੍ਹਾਂ ਨੇ ਦਬਾਅ ਦਾ ਚੰਗੀ ਤਰ੍ਹਾਂ ਸਾਮਣਾ ਕੀਤਾ ਤੇ ਧੋਨੀ ਤੇ ਜਡੇਜਾ ਕ੍ਰੀਜ਼ 'ਤੇ ਹੋਣ ਤਾਂ ਕੁੱਝ ਵੀ ਹੋ ਸਕਦਾ ਹੈ। ਸ਼ੁਕਰ ਹੈ ਕਿ ਅਸੀਂ ਜਿੱਤ ਗਏ।ਵਿਰਾਟ ਕੋਹਲੀ ਤੇ ਜਡੇਜਾ ਦੀ ਵਿਕਟ ਲੈਣ ਵਾਲੇ ਇਸ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਨਵੀਂ ਗੇਂਦ ਤੋਂ ਜੋ ਦਹਿਸ਼ਤ ਉਨ੍ਹਾਂ ਦੀ ਟੀਮ ਨੇ ਪੈਦਾ ਕੀਤੀ, ਉਸਦਾ ਉਹ ਪੂਰਾ ਮਜ਼ਾ ਲੈ ਰਹੇ ਸੀ। ਉਨ੍ਹਾਂ ਨੇ ਕਿਹਾ, '' ਨਵੀਂ ਗੇਂਦ ਨਾਲ ਦਹਿਸ਼ਤ ਪੈਦਾ ਹੋ ਗਈ ਸੀ। ਇਹ ਸ਼ਾਨਦਾਰ ਸ਼ੁਰੂਆਤ ਸੀ ਤੇ ਬਹੁਤ ਮਜ਼ਾ ਆਇਆ। ਅਸੀਂ ਕਾਫ਼ੀ ਰੋਮਾਂਚਿਤ ਹਾਂ ਕਿ ਲਾਡਰਸ 'ਤੇ ਵਰਲਡ ਕੱਪ ਫਾਈਨਲ ਖੇਡ ਰਹੇ ਹਾਂ।