ਧਵਨ-ਰਾਹੁਲ, ਚਾਹਰ-ਭੁਵਨੇਸ਼ਵਰ ਤੇ ਸ਼੍ਰੇਅਸ-ਸੂਰਯ ’ਚੋਂ ਟੀ-20 ਚੋਣ ਲਈ ਫਸੇਗਾ ਪੇਚ!

Tuesday, Mar 09, 2021 - 10:18 AM (IST)

ਧਵਨ-ਰਾਹੁਲ, ਚਾਹਰ-ਭੁਵਨੇਸ਼ਵਰ ਤੇ ਸ਼੍ਰੇਅਸ-ਸੂਰਯ ’ਚੋਂ ਟੀ-20 ਚੋਣ ਲਈ ਫਸੇਗਾ ਪੇਚ!

ਅਹਿਮਦਾਬਾਦ(ਭਾਸ਼ਾ) – ਭਾਰਤੀ ਟੀਮ ਮੈਨੇਜਮੈਂਟ ਨੂੰ ਇੰਗਲੈਂਡ ਵਿਰੁੱਧ ਹੋਣ ਵਾਲੇ ਆਗਾਮੀ 5 ਟੀ-20 ਕੌਮਾਂਤਰੀ ਮੈਚਾਂ ਲਈ ਚੋਣ ਵਿਚ ਕਾਫੀ ਪ੍ਰੇਸ਼ਾਨੀ ਝੱਲਣੀ ਪਵੇਗੀ, ਜਿਸ ਨਾਲ ਟੀਮ ਇਸ ਸਾਲ ਘਰੇਲੂ ਮੈਦਾਨ ’ਤੇ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਸ਼ੁਰੂ ਕਰ ਦੇਵੇਗੀ।

ਇਹ ਵੀ ਪੜ੍ਹੋ: 8 ਲੋਕਾਂ ਨੂੰ ਮੁਫ਼ਤ ’ਚ ਚੰਨ ਦੀ ਸੈਰ ਕਰਾਏਗਾ ਇਹ ਅਰਬਪਤੀ, ਅਪਲਾਈ ਕਰਨ ਵਾਲਿਆਂ ’ਚ ਭਾਰਤੀ ਮੋਹਰੀ

 ਚੋਣ ਲਈ 19 ਖਿਡਾਰੀ ਉਪਲੱਬਧ ਹਨ, ਜਿਨ੍ਹਾਂ ਵਿਚੋਂ ਹਰੇਕ ਸਥਾਨ ਲਈ 2-2 ਦਾਅਵੇਦਾਰ ਹਨ ਤੇ ਸ਼ੁੱਕਰਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ 5 ਟੀ-20 ਮੈਚਾਂ ਲਈ ਆਖਰੀ-11 ਦੀ ਚੋਣ ਸੰਕੇਤ ਹੋਵੇਗਾ ਕਿ ਮੁੱਖ ਕੋਚ ਰਵੀ ਸ਼ਾਸਤਰੀ, ਕਪਤਾਨ ਵਿਰਾਟ ਕੋਹਲੀ ਤੇ ਗੇਂਦਬਾਜ਼ੀ ਕੋਚ ਭਰਤ ਅਰੁਣ ਛੋਟੇ ਸਵਰੂਪ ਵਿਚ ਅਗਲੇ ਛੇ ਤੋਂ ਸੱਤ ਮਹੀਨਿਆਂ ਲਈ ਕਿਸ ਤਰ੍ਹਾਂ ਦੀ ਸੋਚ ਦੇ ਨਾਲ ਰਹਿਣਗੇ। ਕੀ ਉਹ ਪਹਿਲਾਂ ਲੜੀ ਜਿੱਤਣ ਲਈ ਤੇ ਫਿਰ ਪ੍ਰਯੋਗ ਕਰਨ ਲਈ ਤੈਅ ਸੰਯੋਜਨ ਚੁਣਨਗੇ ਜਾਂ ਫਿਰ ਉਹ ਖਿਡਾਰੀਆਂ ਨੂੰ ਪਰਖਣ ਲਈ ਘੱਟ ਤਜਰਬੇਕਾਰ ਖਿਡਾਰੀਆਂ ਨੂੰ ਮੈਦਾਨ ’ਤੇ ਉਤਾਰਾਂਗੇ।

ਟੀਮ ਲਈ ਨਤੀਜਾ ਵੀ ਮਾਇਨਾ ਰੱਖਦਾ ਹੈ, ਇਸ ਲਈ ਉਮੀਦ ਕਰ ਸਕਦੇ ਹਾਂ ਕਿ ਪਹਿਲੇ ਤਿੰਨ ਮੈਚਾਂ ਲਈ ਤੈਅ ਆਖਰੀ-11 ਦੀ ਚੋਣ ਕੀਤੀ ਜਾਵੇਗੀ, ਕਿਉਂਕਿ ਸਾਰੇ ਮੈਚ ਇਕ ਹੀ ਸਟੇਡੀਅਮ ਵਿਚ ਇਕ ਪਿੱਚ ’ਤੇ ਹੋਣਗੇ। ਰਿਸ਼ਭ ਪੰਤ ਦੀ ਸ਼ਾਨਦਾਰ ਵਾਪਸੀ ਨਾਲ ਚੋਟੀਕ੍ਰਮ ਵਿਚ ਚੀਜ਼ਾਂ ਦਿਲਚਸਪ ਹੋ ਜਾਣਗੀਆਂ। ਪੰਤ ਦੇ ਸ਼ਾਮਲ ਹੋਣ ਦਾ ਮਤਲਬ ਹੈ ਕਿ ਲੋਕੇਸ਼ ਰਾਹੁਲ ਨੂੰ ਨਹੀਂ ਖਿਡਾਇਆ ਜਾਵੇਗਾ ਜਿਹੜਾ ਕੁਝ ਮਹੀਨੇ ਪਹਿਲਾਂ ਤਕ ਵਿਕਟਕੀਪਰ ਸਲਾਮੀ ਬੱਲੇਬਾਜ਼ ਦੇ ਤੌਰ ’ਤੇ ਪਹਿਲੀ ਪਸੰਦ ਸੀ।

ਇਹ ਵੀ ਪੜ੍ਹੋ: ਵੈਨੇਜ਼ੁਏਲਾ ਨੇ ਜਾਰੀ ਕੀਤਾ 10 ਲੱਖ ਰੁਪਏ ਦਾ ਨੋਟ, ਜਾਣੋ ਭਾਰਤੀ ਕਰੰਸੀ ਮੁਤਾਬਕ ਕਿੰਨੀ ਹੈ ਕੀਮਤ

ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਹਾਲ ਹੀ ਵਿਚ ਫਿਲਹਾਲ ਤਕ ਸਫੇਦ ਗੇਂਦ ਦੀ ਕ੍ਰਿਕਟ ਵਿਚ ਸੰਤੁਲਿਤ ਸਲਾਮੀ ਜੋੜੀ ਸੀ ਪਰ ਰਾਹੁਲ ਦੇ ਸਫੇਦ ਗੇਂਦ ਵਿਚ ਕ੍ਰਿਕਟ ਦੇ ਮਾਹਿਰ ਦੇ ਤੌਰ ’ਤੇ ਉਭਰਨ ਨਾਲ ਮੁਕਾਬਲੇਬਾਜ਼ੀ ਵਧ ਗਈ ਹੈ। ਧਵਨ ਨੇ ਹਾਲ ਹੀ ਵਿਚ ਦਿੱਲੀ ਲਈ ਵਿਜੇ ਹਜ਼ਾਰੇ ਟਰਾਫੀ ਵਿਚ 150 ਦੌੜਾਂ ਦੇ ਨੇੜੇ ਬਣਾਈਆਂ ਤੇ ਜਦੋਂ ਰੋਹਿਤ ਦੀ ਗੱਲ ਆਉਂਦੀ ਹੈ ਤਾਂ ਇਸ ਵਿਚ ਚਰਚਾ ਦੀ ਗੱਲ ਹੀ ਨਹੀਂ ਹੈ। ਤਾਂ ਫਿਰ ਟੀਮ ਮੈਨੇਜਮੈਂਟ ਰਾਹੁਲ ਨੂੰ ਕਿੱਥੇ ਫਿੱਟ ਕਰੇਗੀ ਜਿਹੜਾ ਆਈ. ਪੀ. ਐੱਲ. ਦਾ ਸਫਲ ਸਲਾਮੀ ਬੱਲੇਬਾਜ਼ ਰਿਹਾ ਹੈ? ਕੀ ਉਸ ਨੂੰ ਮੱਧਕ੍ਰਮ ਵਿਚ ਰੱਖਿਆ ਜਾਵੇਗਾ ਕਿਉਂਕਿ ਧਵਨ ਦੀ ਖੇਡ ਹੇਠਲੇ ਕ੍ਰਮ ਦੀ ਮੁਫੀਦ ਨਹੀਂ ਹੈ? ਇਹ ਦੋ ਮੁਨਾਸਿਬ ਸਵਾਲ ਹਨ ਤੇ ਇਸਦੇ ਜਵਾਬ ਵਿਚ ਅੱਗੇ ਦੇ ਸਵਾਲ ਛੁਪੇ ਹਨ।

ਕਪਤਾਨ ਵਿਰਾਟ ਕੋਹਲੀ ਤੀਜੇ ਨੰਬਰ ’ਤੇ ਆਂਉਂਦਾ ਹੈ ਅਤੇ ਪੰਤ ਤੇ ਆਲਰਾਊਂਡਰ ਹਾਰਦਿਕ ਪੰਡਯਾ ਦੇ ਕ੍ਰਮਵਾਰ ਪੰਜਵੇਂ ਤੇ ਛੇਵੇਂ ਨੰਬਰ ’ਤੇ ਵੱਡੀਆਂ ਸ਼ਾਟਾਂ ਖੇਡਣ ਦੀ ਉਮੀਦ ਹੈ ਤਾਂ ਰਾਹੁਲ ਕਿੱਥੇ ਫਿੱਟ ਹੋਵੇਗਾ? ਉਸਦੇ ਲਈ ਸਿਰਫ ਚੌਥਾ ਸਥਾਨ ਹੀ ਬਚਦਾ ਹੈ ਪਰ ਸ਼੍ਰੇਅਸ ਅਈਅਰ ਤੇ ਸੂਰਯਕੁਮਾਰ ਯਾਦਵ ਵੀ ਇਸ ਸਥਾਨ ਲਈ ਮੁਕਾਬਲੇ ਵਿਚ ਹਨ। ਇਸੇ ਤਰ੍ਹਾਂ ਤੇਜ਼ ਗੇਂਦਬਾਜ਼ੀ ਵਿਭਾਗ ਵਿਚ ਭੁਵਨੇਸ਼ਵਰ ਕੁਮਾਰ ਲੰਬੇ ਸਮੇਂ ਬਾਅਦ ਵਾਪਸੀ ਕਰ ਰਿਹਾ ਹੈ ਤੇ ਉਸਦਾ ਦੀਪਕ ਚਾਹਰ ਤੇ ਸ਼ਾਰਦੁਲ ਠਾਕੁਰ ਨਾਲ ਮੁਕਾਬਲਾ ਹੋਵੇਗਾ।

ਇਹ ਵੀ ਪੜ੍ਹੋ: ਰਾਫੇਲ ਬਣਾਉਣ ਵਾਲੀ ਕੰਪਨੀ ਦੇ ਮਾਲਕ ਓਲੀਵੀਅਰ ਦੀ ਹੈਲੀਕਾਪਟਰ ਹਾਦਸੇ ’ਚ ਮੌਤ

ਭੁਵਨੇਸ਼ਵਰ ਹਾਲਾਂਕਿ ਆਪਣੇ ਤਜਰਬੇ ਤੇ ਡੈੱਥ ਓਵਰਾਂ ਵਿਚ ਬਿਹਤਰ ਗੇਂਦਬਾਜ਼ੀ ਦੀ ਵਜ੍ਹਾ ਨਾਲ ਚਾਹਰ ਤੋਂ ਅੱਗੇ ਰਹੇਗਾ ਪਰ ਉਸ ਨੇ ਕੁਝ ਮੁਸ਼ਤਾਕ ਅਲੀ ਮੈਚਾਂ ਤੋਂ ਇਲਾਵਾ ਜ਼ਿਆਦਾ ਕ੍ਰਿਕਟ ਨਹੀਂ ਖੇਡੀ ਹੈ। ਯੁਜਵੇਂਦਰ ਚਾਹਲ, ਵਾਸ਼ਿੰਗਟਨ ਸੁੰਦਰ ਤੇ ਅਕਸ਼ਰ ਪਟੇਲ ਤਿੰਨ ਸਪਿਨਰ ਹਨ, ਜਿਨ੍ਹਾਂ ਦੇ ਮੋਟੇਰਾ ਦੀ ਪਿੱਚ ’ਤੇ ਆਖਰੀ-11 ਵਿਚ ਖਿਡਾਏ ਜਾਣ ਦੀ ਉਮੀਦ ਹੈ। ਉਥੇ ਹੀ ਟੀ. ਨਟਰਾਜਨ ਕੋਲ ਆਪਣੇ ਯਾਰਕਰ ਦੀ ਵਿਲੱਖਣਤਾ ਦੀ ਵਜ੍ਹਾ ਨਾਲ ਨਵਦੀਪ ਸੈਣੀ ਤੋਂ ਬਿਹਤਰ ਮੌਕਾ ਹੈ। ਇਸ ਲਈ ਟੀਮ ਵਿਚ ਕਾਫੀ ਚੰਗੇ ਖਿਡਾਰੀ ਮੌਜੂਦ ਹਨ ਪਰ ਸਾਰਿਆਂ ਨੂੰ ਫਿੱਟ ਕਰਨ ਲਈ ਜਗ੍ਹਾ ਘੱਟ ਹੈ, ਜਿਸ ਵਿਚ ਤਿੰਨ ਨਿਸ਼ਚਿਤ ਖਿਡਾਰੀ ਮੁਹੰਮਦ ਸ਼ੰਮੀ, ਰਵਿੰਦਰ ਜਡੇਜਾ ਤੇ ਜਸਪ੍ਰੀਤ ਬੁਮਰਾਹ ਸੱਟਾਂ ਤੋਂ ਉਭਰ ਰਹੇ ਹਨ ਜਾਂ ਆਰਾਮ ਕਰ ਰਹੇ ਹਨ ਤੇ ਜਦੋਂ ਉਹ ਵਾਪਸੀ ਕਰ ਲੈਣਗੇ ਤਾਂ ਟੀਮ ਮੈਨੇਜਮੈਂਟ ਲਈ ਚੋਣ ਵੱਡੀ ਸਿਰਦਰਦੀ ਹੋਵੇਗੀ ਪਰ ਉਨ੍ਹਾਂ ਨੂੰ ਇਸ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ: ਭਾਰਤ ਨੇ ਬ੍ਰਿਟੇਨ ਦੀ ਸੰਸਦ ’ਚ ਖੇਤੀ ਕਾਨੂੰਨਾਂ ’ਤੇ ਹੋਈ ਚਰਚਾ ਦੀ ਕੀਤੀ ਨਿੰਦਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


 


author

cherry

Content Editor

Related News