ਦਿੱਲੀ ਖੇਡ ਪੱਤਰਕਾਰ ਸੰਘ ਨੇ ਜਿੱਤਿਆ ਸਪੋਰਟਸਨ ਫ੍ਰੈਂਡਸ਼ਿਪ ਕੱਪ

Monday, Apr 01, 2019 - 03:13 AM (IST)

ਦਿੱਲੀ ਖੇਡ ਪੱਤਰਕਾਰ ਸੰਘ ਨੇ ਜਿੱਤਿਆ ਸਪੋਰਟਸਨ ਫ੍ਰੈਂਡਸ਼ਿਪ ਕੱਪ

ਨਵੀਂ ਦਿੱਲੀ- ਦਿੱਲੀ ਖੇਡ ਪੱਤਰਕਾਰ ਸੰਘ ਨੇ ਅੱਜ ਇੱਥੇ ਖਾਲਸਾ ਕਾਲਜ ਮੈਦਾਨ 'ਤੇ ਖੇਡੇ ਗਏ ਮੈਚ ਵਿਚ ਓਮ ਨਾਥ ਸੂਦ ਕ੍ਰਿਕਟ ਕਮੇਟੀ ਨੂੰ 39 ਦੌੜਾਂ ਨਾਲ ਹਰਾ ਕੇ ਸਪੋਰਟਸਨ ਫ੍ਰੈਂਡਸ਼ਿਪ ਕੱਪ ਜਿੱਤ ਲਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਖੇਡ ਪੱਤਰਕਾਰ ਸੰਘ ਨੇ ਨਿਰਧਾਰਿਤ 15 ਓਵਰਾਂ 'ਚ 5 ਵਿਕਟਾਂ ਗੁਆ ਕੇ 150 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜਿਸ ਦੇ ਜਵਾਬ 'ਚ ਓਮ ਨਾਥ ਕ੍ਰਿਕਟ ਕਮੇਟੀ 8 ਵਿਕਟਾਂ 'ਤੇ 111 ਦੌੜਾਂ ਹੀ ਬਣਾ ਸਕੀ। ਰੂਪੇਸ਼ ਰੰਜਨ ਨੇ ਅਮਿਤ ਚੌਧਰੀ ਨਾਲ ਮਿਲ ਕੇ ਦੂਸਰੇ ਵਿਕਟ ਲਈ 70 ਦੌੜਾਂ ਦੀ ਸ਼ਾਂਝੇਦਾਰੀ ਕੀਤੀ। ਓਮਨਾਥ ਸੂਦ ਕ੍ਰਿਕਟ ਕਮੇਟੀ ਵਲੋਂ ਮਦਨ ਖੁਰਾਨਾ (2-23) ਸਫਲ ਗੇਂਦਬਾਜ਼ ਰਹੇ। ਸਪੋਰਟਸਨ ਮੈਨ ਆਫ ਦਿ ਮੈਚ ਦਾ ਪੁਰਸਕਾਰ ਰੂਪੇਸ਼ ਰੰਜਨ ਨੂੰ ਤੇ ਸਰਵਸ੍ਰੇਸ਼ਠ ਬੱਲੇਬਾਜ਼ ਦਾ ਪੁਰਸਕਾਰ ਅਮਿਤ ਚੌਧਰੀ ਨੂੰ ਦਿੱਤਾ ਗਿਆ। ਦਿੱਲੀ ਖੇਡ ਪੱਤਰਕਾਰ ਵਲੋਂ ਜਯੰਤ, ਵਿਨਯ ਤੇ ਅਮਿਤ ਚੌਧਰੀ ਨੇ 1-1 ਵਿਕਟ ਹਾਸਲ ਕੀਤੀ।


author

Gurdeep Singh

Content Editor

Related News