ਲਿਮ ਹੱਥੋਂ ਹਾਰੀ ਦੀਪਿਕਾ, ਵਿਸ਼ਵ ਕੱਪ ’ਚੋਂ ਖਾਲੀ ਹੱਥ ਪਰਤੇਗੀ
Monday, May 27, 2024 - 11:22 AM (IST)
ਯੇਚੀਓਨ (ਭਾਸ਼ਾ) – ਮਾਂ ਬਣਨ ਤੋਂ ਬਾਅਦ ਕੌਮਾਂਤਰੀ ਪੱਧਰ ’ਤੇ ਵਾਪਸੀ ਕਰ ਰਹੀ ਦੀਪਿਕਾ ਕੁਮਾਰੀ ਤੀਰਅੰਦਾਜ਼ੀ ਵਿਸ਼ਵ ਕੱਪ ਵਿਚ ਲਗਾਤਾਰ ਦੂਜੇ ਤਮਗੇ ਤੋਂ ਖੁੰਝ ਕੇ ਦੁਨੀਆ ਦੀ ਦੂਜੇ ਨੰਬਰ ਦੀ ਤੀਰਅੰਦਾਜ਼ ਲਿਮ ਸਿਹਿਯੋਨ ਤੇ ਤੀਜੇ ਨੰਬਰ ਦੀ ਅਲੇਜਾਂਦ੍ਰਾ ਵਾਲੇਂਸ਼ੀਆ ਹੱਥੋਂ ਹਾਰ ਗਈ। ਭਾਰਤੀ ਤੀਰਅੰਦਾਜ਼ਾਂ ਨੂੰ ਵਿਸ਼ਵ ਕੱਪ ਦੇ ਦੂਜੇ ਗੇੜ ਵਿਚ ਰਿਕਰਵ ਵਰਗ ਵਿਚੋਂ ਖਾਲੀ ਹੱਥ ਪਰਤਣਾ ਪਵੇਗਾ ਜਦਕਿ ਕੰਪਾਊਂਡ ਵਰਗ ਵਿਚ ਇਕ ਸੋਨ ਤੇ ਇਕ ਚਾਂਦੀ ਤਮਗਾ ਜਿੱਤਿਆ।
ਇਹ ਖ਼ਬਰ ਵੀ ਪੜ੍ਹੋ - ਰੋਹਿਤ ਸਮੇਤ ਵਿਸ਼ਵ ਕੱਪ ਟੀਮ ਦੇ 10 ਮੈਂਬਰ ਪਹੁੰਚੇ ਨਿਊਯਾਰਕ
ਰਿਕਰਵ ਪ੍ਰਤੀਯੋਗਿਤਾਵਾਂ ਓਲੰਪਿਕ ਦਾ ਹਿੱਸਾ ਹਨ। ਭਾਰਤ ਨੇ ਕੰਪਾਊਂਡ ਵਰਗ ਵਿਚ ਮਹਿਲਾ ਟੀਮ ਪ੍ਰਤੀਯੋਗਿਤਾ ਦਾ ਸੋਨਾ ਤੇ ਮਿਕਸਡ ਟੀਮ ਦਾ ਚਾਂਦੀ ਤਮਗਾ ਜਿੱਤਿਆ ਹੈ ਪਰ ਦੀਪਿਕਾ ਨੂੰ ਛੱਡ ਕੇ ਰਿਕਰਵ ਵਰਗ ਵਿਚ ਕੋਈ ਵੀ ਤੀਰਅੰਦਾਜ਼ ਤਮਗਾ ਦੌਰ ਵਿਚ ਨਹੀਂ ਪਹੁੰਚਿਆ। ਦੱਖਣੀ ਕੋਰੀਆ ਦੀ 20 ਸਾਲ ਦੀ ਲਿਮ ਨੇ ਸੈਮੀਫਾਈਨਲ ਵਿਚ 28-26, 28-28, 28-27, 28-27 ਨਾਲ ਜਿੱਤ ਦਰਜ ਕੀਤੀ। ਕਾਂਸੀ ਤਮਗੇ ਦੇ ਮੁਕਾਬਲੇ ਵਿਚ ਦੀਪਿਕਾ ਵਾਲੇਂਸ਼ੀਆ ਹੱਥੋਂ 26-29, 26-28, 28-25, 27-25, 26-29 ਨਾਲ ਹਾਰ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।