DDCA ਦੀ ਕ੍ਰਿਕਟ ਕਮੇਟੀ ''ਚ ਸਹਿਵਾਗ ਅਤੇ ਗੰਭੀਰ ਨੂੰ ਸ਼ਾਮਲ ਕਰਨ ''ਤੇ ਉਠੇ ਸਵਾਲ

Thursday, Jul 26, 2018 - 12:27 AM (IST)

DDCA ਦੀ ਕ੍ਰਿਕਟ ਕਮੇਟੀ ''ਚ ਸਹਿਵਾਗ ਅਤੇ ਗੰਭੀਰ ਨੂੰ ਸ਼ਾਮਲ ਕਰਨ ''ਤੇ ਉਠੇ ਸਵਾਲ

ਨਵੀਂ ਦਿੱਲੀ : ਦਿੱਲੀ ਅਤੇ ਜਿਲਾ ਕ੍ਰਿਕਟ ਸੰਘ ਦੇ ਪ੍ਰਧਾਨ ਰਜਤ ਸ਼ਰਮਾ ਨੇ ਬੁੱਧਵਾਰ ਨੂੰ ਆਪਣੀ ਨਵੀਂ ਕਮੇਟੀ ਦਾ ਗਠਨ ਕੀਤਾ, ਜਿਸ 'ਚ ਟੀਮ ਇੰਡੀਆ ਦੇ ਸਾਬਕਾ ਧਾਕੜ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਸ਼ਾਮਲ ਕੀਤਾ ਹੈ। ਦੱਸ ਦਈਏ ਕਿ ਹਾਲ ਹੀ 'ਚ ਖਤਮ ਹੋਏ ਡੀ. ਡੀ. ਸੀ. ਏ. ਦੀਆਂ ਚੋਣਾਂ 'ਚ ਟੀ. ਵੀ. ਐਂਕਰ ਅਤੇ ਇੰਡੀਆ ਚੈਨਲ ਦੇ ਮਾਲਿਕ ਰਜਤ ਸ਼ਰਮਾ ਨੇ ਜਿੱਤ ਦਰਜ ਕਰ ਕੇ ਪ੍ਰਧਾਨ ਦਾ ਆਹੁਦਾ ਹਾਸਲ ਕੀਤਾ ਸੀ।
Image result for DDCA, Virender sehwag, Gautam gambhir
ਰਜਤ ਸ਼ਰਮਾ ਨੇ ਬੁੱਧਵਾਰ ਨੂੰ ਆਪਣੇ ਇਕ ਬਿਆਨ 'ਚ ਕਿਹਾ, '' ਨਿਉਕਤੀਆਂ ਲੋਡਾ ਕਮੇਟੀ ਦੀਆਂ ਸਿਫਾਰੀਸ਼ਾਂ ਦੇ ਅਨੁਸਾਰ ਕੀਤੀ ਗਈਆਂ। ਸਹਿਵਾਗ ਦੇ ਇਲਾਵਾ ਕਮੇਟੀ 'ਚ ਆਕਾਸ਼ ਚੋਪੜਾ ਅਤੇ ਰਾਹੁਲ ਸੰਘਵੀ ਵੀ ਹੋਣਗੇ ਜੋ ਕ੍ਰਿਕਟ ਦੀ ਦਿਸ਼ਾ ਅਤੇ ਦਸ਼ਾ ਤੈਅ ਕਰਨਗੇ। ਉਥੇ ਹੀ ਗੰਭੀਰ ਨੂੰ ਖਾਸ ਤੌਰ 'ਤੇ ਸੱਦਾ ਦਿੱਤਾ ਜਾਵੇਗਾ। ਇਨ੍ਹਾਂ ਕੋਚਾਂ, ਚੋਣ ਕਰਤਾਵਾਂ ਦੀ ਚੋਣ ਦੇ ਇਲਾਵਾ ਖੇਡ ਨਾਲ ਜੁੜੇ ਹੋਰ ਮਸਲਿਆਂ 'ਤੇ ਕਈ ਅਧਿਕਾਰ ਹੋਣਗੇ। ਸੰਘਵੀ ਆਈ. ਪੀ. ਐੱਲ. ਟੀਮ ਮੁੰਬਈ ਇੰਡੀਅਨਸ ਨਾਲ ਜੁੜੇ ਹਨ ਜਦਕਿ ਆਕਾਸ਼ ਅਲੱਗ ਚੈਨਲਾਂ 'ਤੇ ਕੁਮੈਂਟਰੀ ਕਰਦੇ ਹਨ। ਦੋਵੇਂ ਮੁੰਬਈ 'ਚ ਰਹਿੰਦੇ ਹਨ।
Image result for krunal pandya vs hardik pandya
ਦੱਸ ਦਈਏ ਕਿ ਡੀ. ਡੀ. ਸੀ. ਏ. ਦੇ ਜਰਨਲ ਸਕੱਤਰ ਵਿਨੋਦ ਚੋਪੜਾ ਨੇ ਸਮਾਚਾਰ ਏਜੈਂਸੀ ਪੀ. ਟੀ. ਆਈ. ਨਾਲ ਗੱਲਬਾਤ 'ਚ ਕਿਹਾ ਕਿ ਦਿੱਲੀ ਕ੍ਰਿਕਟ ਦੇ ਚੋਟੀ ਦੇ ਨਾਂਵਾਂ ਨੂੰ ਜੋੜਨਾ ਜਰੂਰੀ ਸੀ। ਇਹ ਪੁੱਛਣ 'ਤੇ ਕਿ ਇਹ ਆਹੁਦਾ ਮਾਨਦ ਹੋਣਗੇ ਜਾਂ ਸੈਲਰੀ 'ਤੇ। ਇਸ 'ਤੇ ਉਨ੍ਹਾਂ ਕਿਹਾ, '' ਅਜੇ ਅਸੀਂ ਇਸ 'ਤੇ ਫੈਸਲਾ ਨਹੀਂ ਲਿਆ ਪਰ ਗੌਤਮ ਗੰਭੀਰ ਨੂੰ ਜ਼ਰੂਰ ਸੱਦਾ ਦਿੱਤਾ ਜਾਵੇਗਾ।  ਇਸਦੇ ਬਾਅਦ ਚੋਣਕਰਤਾਵਾਂ ਅਤੇ ਕੋਚਾਂ ਦੇ ਚੋਣ 'ਚ ਬੋਲਣ ਦਾ ਅਧਿਕਾਰ ਹੋਵੇਗਾ ਦੇ ਸਵਾਲ 'ਤੇ ਉਨ੍ਹਾਂ ਕਿਹਾ, '' ਯਕੀਨੀ ਤੌਰ 'ਤੇ ਮੈਂ ਹਿੱਤਾਂ ਦੇ ਟਕਰਾਅ 'ਤੇ ਤੁਹਾਡਾ ਸਵਾਲ ਸਮਝ ਸਕਦਾ ਹਾਂ। ਪਰ ਜੇਕਰ ਅਸੀਂ ਲੋਡਾ ਕਮੇਟੀ ਦੇ ਸੁਝਾਵਾਂ 'ਤੇ ਅਮਲ ਕਰੀਏ ਤਾਂ ਕ੍ਰਿਕਟ ਕਮੇਟੀ 'ਚ ਇਨੇਂ ਯੋਗ ਲੋਕ ਨਹੀਂ ਆ ਸਕਣਗੇ। ਦੱਸ ਦਈਏ ਕਿ ਆਈ. ਪੀ. ਐੱਲ. 2018 'ਚ ਵਰਿੰਦਰ ਸਹਿਵਾਗ ਕਿੰਗਜ਼ ਇਲੈਵਨ ਪੰਜਾਬ ਦੇ ਮੈਂਟਰ ਅਤੇ ਕੋਚ ਦੀ ਭੂਮਿਕਾ 'ਚ ਸਨ।


Related News