ਜਦੋਂ ਡੇਵਿਡ ਵਾਰਨਰ ਬਣੇ ਅਮਿਤਾਭ ਬੱਚਨ, ਸ਼ੇਅਰ ਕੀਤਾ ਮਜ਼ੇਦਾਰ ਵੀਡੀਓ

Monday, Nov 23, 2020 - 03:51 PM (IST)

ਜਦੋਂ ਡੇਵਿਡ ਵਾਰਨਰ ਬਣੇ ਅਮਿਤਾਭ ਬੱਚਨ, ਸ਼ੇਅਰ ਕੀਤਾ ਮਜ਼ੇਦਾਰ ਵੀਡੀਓ

ਸਪੋਰਟਸ ਡੈਸਕ— ਭਾਰਤੀ ਸਿਨੇਮਾ ਨਾਲ ਡੇਵਿਡ ਵਾਰਨਰ ਦਾ ਲਗਾਅ ਕੁਝ ਜ਼ਿਆਦਾ ਹੀ ਵਧਦਾ ਜਾ ਰਿਹਾ ਹੈ। ਵਾਰਨਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਦੀ ਬਾਹੁਬਲੀ ਦੇ ਅਵਤਾਰ 'ਚ ਦਿਸਦੇ ਹਨ ਤਾਂ ਕਦੀ ਵਾਰੀਅਰ ਵਾਲੀ ਲੁੱਕ 'ਚ। ਪਰ ਇਸ ਵਾਰ ਇਹ ਸਟਾਰ ਖਿਡਾਰੀ ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਦੇ ਲੁੱਕ 'ਚ ਦਿਖਾਈ ਦੇ ਰਿਹਾ ਹੈ।
 

 
 
 
 
 
 
 
 
 
 
 
 
 
 
 
 

A post shared by David Warner (@davidwarner31)

ਵਾਰਨਰ ਨੇ ਕਿਸੇ ਖ਼ਾਸ ਐਪ ਰਾਹੀਂ ਆਪਣੇ ਚਿਹਰੇ ਨੂੰ ਅਮਿਤਾਭ ਬੱਚਨ ਦੇ ਲੁੱਕ 'ਚ ਬਦਲਿਆ ਹੈ। ਵਾਰਨਰ ਇਸ ਵੀਡੀਓ 'ਚ ਵ੍ਹਾਈਟ ਸ਼ਰਟ ਦੇ ਨਾਲ ਸੂਟ ਤੇ ਟਾਈ ਪਹਿਨੇ ਹੋਏ ਹਨ। ਉਨ੍ਹਾਂ ਦਾ ਹੇਅਰਸਟਾਈਲ, ਐਨਕ ਤੇ ਚਿੱਟੀ ਦਾੜ੍ਹੀ ਵੀ ਬਿਗ ਬੀ ਵਾਲੀ ਹੈ ਤੇ ਹੂ-ਬ-ਹੂ ਅਮਿਤਾਭ ਬੱਚਨ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ : ਹਰਭਜਨ ਨੇ ਆਸਟਰੇਲੀਆ ਖ਼ਿਲਾਫ਼ ਕੋਹਲੀ ਦੀ ਗ਼ੈਰ ਮੌਜੂਦਗੀ ਦਾ ਲੱਭਿਆ ਹੱਲ

ਵਾਰਨਰ ਨੇ ਇਸ ਵੀਡੀਓ ਦੇ ਨਾਲ ਲਿਖਿਆ, 'ਐਕਟਰ ਤੇ ਮੂਵੀ ਟਾਈਮ ਨੂੰ ਪਛਾਣੋ'। ਇਸ ਕੈਪਸ਼ਨ ਦੇ ਨਾਲ ਉਨ੍ਹਾਂ ਨੇ ਹਾਲੀਵੁੱਡ ਦੇ ਅਦਾਕਾਰ ਰਾਬਰਟ ਡੀ ਨੀਰੋ ਨੂੰ ਹੈਸ਼ਟੈਗ ਕੀਤਾ ਹੈ ਤੇ ਨਾਲ ਹੀ ਲਾਫ਼ਟਰ ਵਾਲੀ ਇਮੋਜੀ ਦਾ ਇਸਤੇਮਾਲ ਕੀਤਾ ਹੈ। ਫ਼ੈਨ ਉਨ੍ਹਾਂ ਦੀ ਇਸ ਪੋਸਟ ਦਾ ਖ਼ੂਬ ਆਨੰਦ ਮਾਣ ਰਹੇ ਹਨ।

ਇਹ ਵੀ ਪੜ੍ਹੋ : ਆਸਟਰੇਲੀਆ ਖ਼ਿਲਾਫ਼ ਖੇਡਣ ਤੋਂ ਪਹਿਲਾਂ ਖ਼ੂਬ ਪਸੀਨਾ ਵਹਾ ਰਹੇ ਹਨ ਵਿਰਾਟ ਕੋਹਲੀ, ਵੇਖੋ ਤਸਵੀਰਾਂ

ਵੈਸੇ ਵਾਰਨਰ ਦਾ ਇਹ ਲੁੱਕ ਅਮਿਤਾਭ ਬੱਚਨ ਦੀ ਫ਼ਿਲਮ 'ਬਦਲਾ' ਵਾਲਾ ਹੈ। ਇਸ ਫ਼ਿਲਮ 'ਚ ਅਮਿਤਾਭ ਦੇ ਨਾਲ ਤਾਪਸੀ ਪਨੂੰ ਲੀਡ ਰੋਲ 'ਚ ਦਿਖਾਈ ਦਿੱਤੀ ਸੀ। ਵਾਰਨਰ ਦੀ ਗੱਲ ਕਰੀਏ ਤਾਂ ਇਹ ਲੈਫ਼ਟਹੈਂਡਰ ਓਪਨਿੰਗ ਬੱਲੇਬਾਜ਼ ਭਾਰਤ ਖ਼ਿਲਾਫ਼ ਵਨ-ਡੇ ਸੀਰੀਜ਼ 'ਚ 27 ਨਵੰਬਰ ਨੂੰ ਖੇਡਦਾ ਦਿਖਾਈ ਦੇਵੇਗਾ।

 


author

Tarsem Singh

Content Editor

Related News