World Cup 2023: ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾਇਆ

Monday, Nov 06, 2023 - 10:34 PM (IST)

ਸਪੋਰਟਸ ਡੈਸਕ: ਅੱਜ ਵਿਸ਼ਵ ਕੱਪ 2023 ਵਿਚ ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾਇਆ। ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਨੂੰ 280 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਬੰਗਲਾਦੇਸ਼ ਨੇ 42ਵੇਂ ਓਵਰ ਵਿਚ 7 ਵਿਕਟਾਂ ਗੁਆ ਕੇ ਹਾਸਲ ਕਰ ਲਿਆ ਤੇ ਇਹ ਮੁਕਾਬਲਾ ਆਪਣੇ ਨਾਂ ਕੀਤਾ। ਬੰਗਲਾਦੇਸ਼ ਵੱਲੋਂ ਨਜ਼ਮੁਲ ਹੁਸੈਨ ਸ਼ੰਟੋ ਨੇ 90 ਅਤੇ ਕਪਤਾਨ ਸ਼ਾਕਿਬ ਅਲ ਹਸਨ ਨੇ 82 ਦੌੜਾਂ ਦੀ ਮੈਚ ਜਿਤਾਊ ਪਾਰੀਆਂ ਖੇਡੀਆਂ।

ਨਜ਼ਮੁਲ ਹਸਨ ਸ਼ਾਂਟੋ ਤੇ ਕਪਤਾਨ ਸ਼ਾਕਿਬ  ਅਲ ਹਸਨ ਦੇ ਅਰਧ ਸੈਂਕੜਿਆਂ ਤੇ ਦੋਵਾਂ ਵਿਚਾਲੇ ਤੀਜੀ ਵਿਕਟ ਦੀ ਰਿਕਾਰਡ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਬੰਗਲਾਦੇਸ਼ ਨੇ ਸੋਮਵਾਰ ਨੂੰ ਇੱਥੇ ਚਰਿਥ ਅਸਾਲੰਕਾ ਦੇ ਸੈਂਕੜੇ ’ਤੇ ਪਾਣੀ ਫੇਰਦੇ ਹੋਏ ਸ਼੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਦੀ ਦੌੜ ਵਿਚੋਂ ਬਾਹਰ ਕਰ ਦਿੱਤਾ ਤੇ ਆਪਣੀ ਚੈਂਪੀਅਨਸ ਟਰਾਫੀ ਵਿਚ ਜਗ੍ਹਾ ਬਣਾਉਣ ਦੀ ਉਮੀਦ ਜਿਊਂਦੀ ਰੱਖੀ। ਇਸ ਤਰ੍ਹਾਂ ਬੰਗਲਾਦੇਸ਼ ਨੇ ਵਨ ਡੇ ਵਿਸ਼ਵ ਕੱਪ ਵਿਚ ਸ਼੍ਰੀਲੰਕਾ ’ਤੇ ਪਹਿਲੀ ਜਿੱਤ ਦਰਜ ਕੀਤੀ। ਬੰਗਲਾਦੇਸ਼ ਨੇ ਇਸ ਜਿੱਤ ਨਾਲ ਲਗਾਤਾਰ ਛੇ ਹਾਰ ਦੇ ਕ੍ਰਮ ਨੂੰ ਵੀ ਤੋੜਿਆ। ਟੀਮ ਹੁਣ 8 ਮੈਚਾਂ ਵਿਚੋਂ 2 ਜਿੱਤਾਂ ਤੋਂ 4 ਅੰਕਾਂ ਨਾਲ ਸੱਤਵੇਂ ਸਥਾਨ ’ਤੇ ਪਹੁੰਚਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਕੋਟਕਪੂਰਾ ਗੋਲ਼ੀਕਾਂਡ ਨੂੰ ਲੈ ਕੇ ਵੱਡੀ ਖ਼ਬਰ, 8 ਸਾਲਾਂ ਦੇ ਵਕਫ਼ੇ ਮਗਰੋਂ ਸੁਣਵਾਈ ਸ਼ੁਰੂ ਹੋਣ ਦੀ ਸੰਭਾਵਨਾ

ਸ਼੍ਰੀਲੰਕਾ ਵੀ 8 ਮੈਚਾਂ ਵਿਚੋਂ ਦੋ ਜਿੱਤਾਂ ਤੇ ਚਾਰ ਅੰਕਾਂ ਨਾਲ 8ਵੇਂ ਸਥਨ ’ਤੇ ਹੈ. ਪਾਕਿਸਤਾਨ ਤੇ ਆਈ. ਸੀ. ਸੀ. ਵਿਸ਼ਵ ਕੱਪ 2023 ਦੀਆਂ ਟਾਪ-7 ਟੀਮਾਂ ਪਾਕਿਸਤਾਨ ਵਿਚ 2025 ਵਿਚ ਹੋਣ ਵਾਲੀ ਚੈਂਪੀਅਨਸ ਟਰਾਫੀ ਲਈ ਕੁਆਲੀਫਾਈ ਕਰਨਗੀਆਂ। 

ਸ਼੍ਰੀਲੰਕਾ ਦੀਆਂ 280 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਨੇ ਸ਼ਾਂਟੋ (90) ਤੇ ਸ਼ਾਕਿਬ (82) ਵਿਚਾਲੇ ਤੀਜੀ ਵਿਕਟ ਲਈ 149 ਗੇਂਦਾਂ ਵਿਚ 169 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ 41.1 ਓਵਰਾਂ ਵਿਚ 7 ਵਿਕਟਾਂ ’ਤੇ 282 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਹ ਸਾਂਝੇਦਾਰੀ ਸ਼੍ਰੀਲੰਕਾ ਵਿਰੁੱਧ ਵਨ ਡੇ ਕ੍ਰਿਕਟ ਵਿਚ ਬੰਗਲਾਦੇਸ਼ ਦੀ ਕਿਸੇ ਵੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਹੈ। ਸ਼੍ਰੀਲੰਕਾ ਦੀ ਟੀਮ ਇਸ ਤੋਂ ਪਹਿਲਾਂ ਚਰਿਥ ਅਸਾਲੰਕਾ (108) ਦੇ ਕਰੀਅਰ ਦੇ ਦੂਜੇ ਸੈਂਕੜੇ ਦੇ ਬਾਵਜੂਦ 49.3 ਓਵਰਾਂ ਵਿਚ 279 ਦੌੜਾਂ ’ਤੇ ਸਿਮਟ ਗਈ। ਅਸਾਲੰਕਾ ਨੇ ਧਨੰਜਡ ਡਿਸਿਲਵਾ (34) ਨਾਲ 6 ਵਿਕਟਾਂ ਲਈ 78 ਤੇ ਸਦੀਰਾ ਸਮਰਵਿਕ੍ਰਮਾ (41) ਨਨਾਲ ਚੌਥੀ ਵਿਕਟ ਲਈ 63 ਦੌੜਾਂ ਜੋੜੀਆਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News