ਟੀ-20 ਦੀ ਕਪਤਾਨੀ ਛੱਡਣ ਤੋਂ ਬਾਅਦ  ਖੇਡ ਦਾ ਪੂਰਾ ਆਨੰਦ ਲੈ ਰਹੇ ਹਨ ਕਮਿੰਸ

06/21/2024 4:52:05 PM

ਨਾਰਥ ਸਾਊਂਡ (ਐਂਟੀਗਾ)- ਆਸਟ੍ਰੇਲੀਆ ਦੇ ਟੈਸਟ ਅਤੇ ਵਨਡੇ ਟੀਮ ਦੇ ਕਪਤਾਨ ਪੈਟ ਕਮਿੰਸ ਟੀ-20 ਦੀ ਕਪਤਾਨੀ ਤੋਂ ਮੁਕਤ ਹੋਣ ਤੋਂ ਬਾਅਦ ਖੇਡ ਦਾ ਆਨੰਦ ਲੈ ਰਹੇ ਹਨ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੀ ਟੀਮ ਟੀ-20 ਵਿਸ਼ਵ ਕੱਪ ਵਿਚ ਹਰ ਵਿਭਾਗ ਵਿਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਕਮਿੰਸ ਨੇ ਬੰਗਲਾਦੇਸ਼ ਖਿਲਾਫ ਸੁਪਰ 8 ਮੈਚ 'ਚ ਹੈਟ੍ਰਿਕ ਲਗਾਈ ਸੀ। ਉਨ੍ਹਾਂ ਨੇ 29 ਦੌੜਾਂ ਦੇ ਕੇ ਤਿੰਨ ਵਿਕਟਾਂ ਲੈ ਕੇ ਆਪਣੀ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।  ਕਮਿੰਸ ਨੇ ਮੈਚ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, “ਅਸੀਂ ਅਸਲ ਵਿੱਚ ਹਰ ਵਿਭਾਗ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। "ਅਸੀਂ ਸੁਪਰ 8 ਪੜਾਅ ਵਿੱਚ ਇੱਕ ਸ਼ਾਨਦਾਰ ਖੇਡ ਖੇਡੀ ਹੈ ਜਿਵੇਂ ਤੁਸੀਂ ਚਾਹੁੰਦੇ ਹੋ।"
ਉਨ੍ਹਾਂ ਨੇ ਕਿਹਾ, “ਸਾਨੂੰ ਲੱਗਦਾ ਹੈ ਕਿ ਅਸੀਂ ਸਾਰੇ ਖੇਤਰਾਂ ਵਿੱਚ ਸੁਧਾਰ ਕੀਤਾ ਹੈ ਅਤੇ ਇਸ ਲਈ ਸਾਡਾ ਪ੍ਰਦਰਸ਼ਨ ਚੰਗਾ ਰਿਹਾ। ਇਸ ਤੋਂ ਵੀ ਚੰਗੀ ਗੱਲ ਇਹ ਹੈ ਕਿ ਮੈਂ ਕਪਤਾਨ ਜਾਂ ਚੋਣਕਾਰ ਨਹੀਂ ਹਾਂ ਅਤੇ ਇਸ ਲਈ ਮੈਂ ਬਿਨਾਂ ਕਿਸੇ ਚਿੰਤਾ ਦੇ ਆਪਣੀ ਖੇਡ ਦਾ ਆਨੰਦ ਲੈ ਰਿਹਾ ਹਾਂ। ਕਮਿੰਸ 'ਤੇ ਬੋਝ ਘੱਟ ਕਰਨ ਲਈ ਆਸਟ੍ਰੇਲੀਆ ਨੇ ਉਨ੍ਹਾਂ ਦੀ ਜਗ੍ਹਾ ਮਿਸ਼ੇਲ ਮਾਰਸ਼ ਨੂੰ ਟੀ-20 ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ। ਕਮਿੰਸ ਨੇ ਕਿਹਾ, ''ਅਸੀਂ ਚੰਗੀ ਰਨ ਰੇਟ ਨਾਲ ਦੋ ਅੰਕ ਹਾਸਲ ਕੀਤੇ। ਅਜਿਹਾ ਲੱਗ ਰਿਹਾ ਹੈ ਕਿ ਸਾਡਾ ਹਰ ਖਿਡਾਰੀ ਆਪਣੀ ਭੂਮਿਕਾ ਬਾਖੂਬੀ ਨਿਭਾ ਰਿਹਾ ਹੈ।


Aarti dhillon

Content Editor

Related News