ਹਾਰਦਿਕ ਪੰਡਯਾ ਦੀ ਮਦਦ ਲਈ ਪਹੁੰਚੇ ਵਿਰੋਧੀ ਧੋਨੀ ਅਤੇ ਖਿਡਾਰੀ, ਪ੍ਰਸ਼ੰਸਕ ਕਰ ਰਹੇ ਤਾਰੀਫ

04/08/2018 11:16:28 AM

ਮੁੰਬਈ—ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦਾ 11ਵੇਂ ਸੀਜ਼ਨ ਸ਼ੁਰੂ ਹੋ ਚੁਕਿਆ ਹੈ ਅਤੇ ਪਹਿਲੇ ਮੈਚ 'ਚ ਮੁੰਬਈ ਨੇ ਰੋਮਾਂਚਕ ਮੁਕਾਬਲੇ ਨਾਲ ਚੇਨਈ ਨੇ ਹਰਾਇਆ। ਧੋਨੀ ਦੀ ਟੀਮ ਦੀ ਖੇਡ ਦੇ ਨਾਲ ਖੇਡ ਭਾਵਨਾ ਦੇ ਲਈ ਵੀ ਪ੍ਰਸ਼ੰਸਕ ਬਹੁਤ ਤਾਰੀਫ ਕਰ ਰਹੇ ਹਨ। ਸ਼ਨੀਵਾਰ ਨੂੰ ਹੋਏ ਮੁਕਾਬਲੇ 'ਚ ਜਦੋਂ ਵਿਰੋਧੀ ਮੁੰਬਈ ਦੇ ਹਾਰਦਿਕ ਪੰਡਯਾ ਜ਼ਖਮੀ ਹੋਏ ਤਾਂ ਚੇਨਈ ਟੀਮ ਦੇ ਖਿਡਾਰੀ ਤੁਰੰਤ ਉਨ੍ਹਾਂ ਦੀ ਮਦਦ ਦੇ ਲਈ ਦੌੜੇ।

ਜ਼ਖਮੀ ਪੰਡਯਾ ਦੇ ਨਾਲ ਉਨ੍ਹਾਂ ਦੇ ਭਰਾ ਕੁਣਾਲ ਵੀ ਕ੍ਰੀਜ਼ 'ਤੇ ਸਨ, ਪਰ ਚੇਨਈ ਦੀ ਟੀਮ ਦੇ ਕੇਦਾਰ ਜਾਧਵ ਅਤੇ ਕੈਪਟਨ ਮਹਿੰਦਰ ਸਿੰਘ ਧੋਨੀ ਨੇ ਪੰਡਯਾ ਨੂੰ ਹੱਥ ਫੜ੍ਹ ਕੇ ਉਠਾਉਣ 'ਚ ਮਦਦ ਕੀਤੀ। 10 ਸਾਲ ਤੱਕ ਮੁੰਬਈ ਵੱਲੋਂ ਖੇਡ ਚੁਕੇ ਹਰਭਜਨ ਸਿੰਘ ਵੀ ਪੰਡਯਾ ਦਾ ਹਾਲਚਾਲ ਲੈਂਦੇ ਨਜ਼ਰ ਆਏ। ਦਰਅਸਲ ਪੰਡਯਾ 20ਵੇਂ ਓਵਰ ਦੀ ਆਖਰੀ ਗੇਂਦ 'ਤੇ ਦੋੜ ਲੈਣ ਦੇ ਲਈ ਭੱਜਦੇ ਸਮੇਂ ਡ੍ਰਵੇਨ ਬ੍ਰਾਵੋ ਨਾਲ ਟਕਰਾ ਗਏ ਅਤੇ ਜ਼ਖਮੀ ਹੋ ਗਈ।

ਆਈ.ਪੀ.ਐੱਲ. ਟੀ-20 ਦੇ ਇੰਸਟਾਗ੍ਰਾਮ ਪੇਜ਼ 'ਤੇ ਇਸ ਤਸਵੀਰ ਸ਼ੇਅਰ ਕੀਤਾ ਗਿਆ ਹੈ ਅਤੇ ਇਸਨੂੰ ਪ੍ਰਸੰਸਕਾ ਨੇ ਬਹੁਤ ਪਸੰਦ ਕੀਤਾ ਹੈ। ਦੱਸ ਦਈਏ ਕਿ ਆਈ.ਪੀ.ਐੱਲ. 'ਚ ਕਈ ਬਾਰ ਚੇਨਈ ਦੀ ਟੀਮ ਨੂੰ ਫੇਅਰ ਪਲੇ ਅਵਾਰਡ ਮਿਲ ਚੁਕਿਆ ਹੈ। ਜ਼ਖਮੀ ਪੰਡਯਾ ਦਾ ਹਾਲਚਾਲ ਲੈਂਦੇ ਚੇਨਈ ਦੀ ਟੀਮ ਦੇ ਲਗਭਗ ਸਾਰੇ ਖਿਡਾਰੀ ਪਹੁੰਚੇ। ਮੁੰਬਈ ਦੇ ਨਾਲ ਹੋਏ ਰੋਮਾਂਚਕ ਮੈਚ 'ਚ ਚੇਨਈ ਦੀ ਟੀਮ 1 ਵਿਕਟ ਨਾਲ ਜਿੱਤੀ ਅਤੇ ਪ੍ਰਸ਼ੰਸਕਾ ਖੇਡ ਦੇ ਨਾਲ ਧੋਨੀ ਦੀ ਖੇਡ ਭਾਵਨਾ ਦੀ ਬਹੁਤ ਤਾਰੀਫ ਕਰ ਰਹੇ ਹਨ।


Related News