ਜ਼ਿੰਬਾਬਵੇ ਦੌਰੇ ਲਈ ਚੁਣੀ ਗਈ ਭਾਰਤੀ ਕ੍ਰਿਕਟ ਟੀਮ ''ਚ ਅੰਮ੍ਰਿਤਸਰ ਦੇ ਖਿਡਾਰੀ ਅਭਿਸ਼ੇਕ ਦੀ ਚੋਣ, ਮਿਲੀਆਂ ਵਧਾਈਆਂ
Wednesday, Jun 26, 2024 - 11:14 AM (IST)

ਅੰਮ੍ਰਿਤਸਰ- ਹਾਲ ਹੀ ਵਿਚ ਜ਼ਿੰਬਾਬਵੇ ਦੌਰੇ ਲਈ ਚੁਣੀ ਗਈ ਭਾਰਤੀ ਕ੍ਰਿਕਟ ਟੀਮ ਵਿਚ ਅੰਮ੍ਰਿਤਸਰ ਦੇ ਖਿਡਾਰੀ ਅਭਿਸ਼ੇਕ ਸ਼ਰਮਾ ਦੀ ਚੋਣ ਭਾਰਤੀ ਕ੍ਰਿਕਟ ਟੀਮ ਵਿਚ ਹੋਣ ’ਤੇ ਉਨ੍ਹਾਂ ਦੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ, ਜਿਸ ਨੂੰ ਲੈ ਕੇ ਅੱਜ ਖਿਡਾਰੀ ਅਭਿਸ਼ੇਕ ਸ਼ਰਮਾ ਨੂੰ ਵਧਾਈਆਂ ਦੇਣ ਦਾ ਤਾਤਾਂ ਲੱਗਾ ਰਿਹਾ ਹੈ।
ਅੱਜ ਵਿਸ਼ੇਸ ਤੌਰ ’ਤੇ ਖਿਡਾਰੀ ਅਭਿਸ਼ੇਕ ਸ਼ਰਮਾ ਦੇ ਪਿਤਾ ਜੋ ਬੈਂਕ ਕਰਮਚਾਰੀ ਹਨ, ਰਾਜ ਕੁਮਾਰ ਨੂੰ ਵਧਾਈ ਦੇਣ ਲਈ ਖੇਡ ਪ੍ਰਮੋਟਰ ਅਤੇ ਪ੍ਰਿੰਸੀਪਲ ਪ੍ਰੇਮ ਸ਼ਰਮਾ ਪਰਵਿੰਦਰ ਕੁਮਾਰ ਪੰਮਾ ਅਤੇ ਮਾਨਵ ਅਧਿਕਾਰ ਵੈੱਲਫੇਅਰ ਸੋਸਾਈਟੀ ਦੇ ਕੌਮੀ ਪ੍ਰਧਾਨ ਕਮਲ ਕਿਸ਼ੋਰ ਤੇ ਉਨ੍ਹਾਂ ਦੀ ਟੀਮ ਨੇ ਮੂੰਹ ਮਿੱਠਾ ਕਰਵਾਇਆ।