ਇਸਲਾਮ ਵਿਰੋਧੀ ਰੈਲੀ 'ਚ ਸ਼ਖ਼ਸ ਨੇ ਚਾਕੂ ਨੇ ਲੋਕਾਂ 'ਤੇ ਕੀਤਾ ਹਮਲਾ, ਸਾਹਮਣੇ ਆਈ ਖ਼ੌਫ਼ਨਾਕ ਵੀਡੀਓ

05/31/2024 9:03:25 PM

ਇੰਟਰਨੈਸ਼ਨਲ ਡੈਸਕ- ਸ਼ੁੱਕਰਵਾਰ ਨੂੰ ਜਰਮਨੀ ਦੇ ਮੈਨਹੇਮ 'ਚ ਇਕ ਅਣਪਛਾਤੇ ਹਮਲਾਵਰ ਨੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਇਕ ਪੁਲਸ ਅਧਿਕਾਰੀ ਸਮੇਤ ਕਈ ਲੋਕ ਜ਼ਖ਼ਮੀ ਹੋ ਗਏ। ਇਸਲਾਮ ਵਿਰੋਧੀ ਕਾਰਕੁਨ ਮਾਈਕਲ ਸਟਰਜ਼ਨਬਰਗਰ ਦੁਆਰਾ ਉਸੇ ਸਥਾਨ ਤੋਂ ਇਕ ਲਾਈਵਸਟ੍ਰੀਮ ਪ੍ਰਸਾਰਣ ਵਿਚ ਇਕ ਬਜ਼ੁਰਗ ਆਦਮੀ ਨੂੰ ਇਕ ਛੋਟੀ ਭੀੜ ਨੂੰ ਸੰਬੋਧਨ ਕਰਨ ਦੀ ਤਿਆਰੀ ਕਰਦੇ ਹੋਏ ਦਿਖਾਇਆ ਗਿਆ, ਉਸੇ ਸਮੇਂ ਦੋਸ਼ੀ ਨੇ ਇਕ ਸੱਜੇ-ਪੱਖੀ ਪ੍ਰਦਰਸ਼ਨ 'ਤੇ ਹਮਲਾ ਕਰ ਦਿੱਤਾ। 

PunjabKesari

ਖ਼ਾਸ ਤੌਰ 'ਤੇ ਸਟਰਜ਼ਨਬਰਗਰ, ਜੋ ਖ਼ੁਦ ਨੂੰ ਇਸਲਾਮ-ਆਲੋਚਨਾਤਮਕ ਪੱਤਰਕਾਰ ਦੱਸਦਾ ਹੈ, ਕਈ ਸੱਜੇ-ਪੱਖੀ ਇਸਲਾਮ ਵਿਰੋਧੀ ਸੰਗਠਨਾਂ ਦਾ ਮੈਂਬਰ ਰਿਹਾ ਹੈ, ਜਿਸ ਵਿਚ PEGIDA ਅੰਦੋਲਨ ਵੀ ਸ਼ਾਮਲ ਹੈ, ਜੋ ਨਿਯਮਿਤ ਤੌਰ 'ਤੇ ਸ਼ਹਿਰਾਂ ਵਿਚ ਮਾਰਚ ਕਰਦੇ ਹਨ, ਖ਼ਾਸ ਕਰਕੇ ਪੂਰਬੀ ਜਰਮਨੀ ਵਿਚ। ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਪੁਲਸ ਮੁਲਾਜ਼ਮ ਇਕ ਸ਼ੱਕੀ ਵਿਅਕਤੀ ਨੂੰ ਨੇੜੇ ਤੋਂ ਗੋਲੀ ਮਾਰਦਾ ਦਿਖਾਈ ਦੇ ਰਿਹਾ ਹੈ, ਜਦੋਂਕਿ ਉਹ ਦੂਜੇ ਵਿਅਕਤੀ ਨਾਲ ਟਕਰਾ ਰਿਹਾ ਸੀ। 

ਹਮਲੇ ਤੋਂ ਬਾਅਦ, ਜਰਮਨ ਪੁਲਸ ਨੇ ਕਿਹਾ ਕਿ ਹਮਲਾਵਰ ਦੇ ਖਿਲਾਫ ਇਕ ਬੰਦੂਕ ਇਸਤੇਮਾਲ ਕੀਤੀ ਗਈ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਪੁਲਸ ਨੇ ਅੱਗੇ ਕਿਹਾ ਕਿ ਜਨਤਾ ਲਈ ਕੋਈ ਹੋਰ ਖਤਰਾ ਨਹੀਂ ਹੈ। ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਐਮਰਜੈਂਸੀ ਰਿਸਪਾਂਸ ਟੀਮਾਂ ਅਤੇ ਇਕ ਬਚਾਅ ਹੈਲੀਕਾਪਟਰ ਘਟਨਾ ਵਾਲੀ ਥਾਂ 'ਤੇ ਹਨ। ਜਨਤਾ ਨੂੰ ਕੋਈ ਖਤਰਾ ਨਹੀਂ ਹੈ। ਅਗਲੀ ਸੂਚਨਾ ਤੱਕ ਕੁਰਪਫਾਲਜ਼ਕ੍ਰੇਸੇਲ ਅਤੇ ਪਰੇਡਪਲਾਤਜ਼ ਵਿਚਾਲੇ ਰੇਲ ਸੇਵਾ ਮੁਲੱਤਲ ਕਰ ਦਿੱਤੀ ਗਈ ਹੈ। 


Rakesh

Content Editor

Related News