ਜਿੱਤ ਦਾ ਸਰਟੀਫਿਕੇਟ ਲੈਣ ਪਹੁੰਚੇ ਸਾਬਕਾ CM ਚਰਨਜੀਤ ਸਿੰਘ ਚੰਨੀ, ਵਿਰੋਧੀਆਂ ਨੂੰ ਵੀ ਪਾ ਲਈ ਜੱਫ਼ੀ

06/04/2024 1:37:29 PM

ਜਲੰਧਰ (ਵੈੱਬ ਡੈਸਕ)- ਜਲੰਧਰ ਲੋਕ ਸਭਾ ਹਲਕਾ ਵਿਚ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਲਗਾਤਾਰ ਜਿੱਤ ਵੱਲ ਵਧ ਰਹੇ ਹਨ। ਹੁਣ ਤੱਕ 3 ਲੱਖ ਤੋਂ ਵਧੇਰੇ ਵੋਟਾਂ ਹਾਸਲ ਕਰ ਚੁੱਕੇ ਹਨ। ਉਨ੍ਹਾਂ ਦੀ ਜਿੱਤ ਨੂੰ ਵੇਖਦੇ ਹੋਏ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਚਰਨਜੀਤ ਸਿੰਘ ਜਿੱਤ ਦਾ ਸਰਟੀਫਿਕੇਟ ਲੈਣ ਲਈ ਜਲੰਧਰ ਵਿਚ ਕਾਊਂਟਿੰਗ ਸੈਂਟਰ 'ਤੇ ਪਹੁੰਚ ਚੁੱਕੇ ਹਨ। ਇਸ ਮੌਕ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਕੁਮਾਰ ਨੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਕਿਹਾ ਗਆ ਸੀ ਕਿ ਚਰਨਜੀਤ ਸਿੰਘ ਚੰਨੀ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰਨਗੇ। ਜਲੰਧਰ ਪਹੁੰਚੇ ਚਰਨਜੀਤ ਸਿੰਘ ਨੇ ਵਿਰੋਧੀਆਂ ਨੂੰ ਜੱਫੀ ਪਾਉਂਦੇ ਨਜ਼ਰ ਆਏ। ਸਰਟੀਫਕੇਟ ਲੈਣ ਪਹੁੰਚੇ ਚਰਨਜੀਤ ਸਿੰਘ ਚੰਨੀ ਬਸਪਾ ਦੇ ਉਮੀਦਵਾਰ ਬਲਵਿੰਦਰ ਕੁਮਾਰ ਨੂੰ ਜੱਫ਼ੀ ਪਾਉਂਦੇ ਹੋਏ ਨਜ਼ਰ ਆਏ। ਚਰਨਜੀਤ  ਚੰਨੀ ਦੀ ਜਿੱਤ 'ਤੇ ਜਿੱਥੇ ਸਮਰਥਕਾਂ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ, ਉਥੇ ਹੀ ਪਰਿਵਾਰ ਵਿਚ ਵੀ ਖ਼ੁਸ਼ੀ ਦੀ ਲਹਿਰ ਹੈ। 

PunjabKesari

ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਹਨ। ਦੂਜੇ ਨੰਬਰ 'ਤੇ ਸੁਸ਼ੀਲ ਰਿੰਕੂ, ਪਵਨ ਕੁਮਾਰ ਟੀਨੂ ਤੀਜੇ ਨੰਬਰ 'ਤੇ, ਮਹਿੰਦਰ ਸਿੰਘ ਕੇਪੀ ਚੌਥੇ ਨੰਬਰ 'ਤੇ ਹਨ ਅਤੇ ਬਲਵਿੰਦਰ ਕੁਮਾਰ ਪੰਜਵੇਂ ਨੰਬਰ 'ਤੇ ਹਨ। ਚਰਨਜੀਤ ਸਿੰਘ ਚੰਨੀ ਦੀ ਜਿੱਤ ਪੱਕੀ ਹੋ ਗਈ ਹੈ, ਸਿਰਫ਼ ਐਲਾਨ ਹੋਣਾ ਹੀ ਬਾਕੀ ਹੈ। ਚਰਨਜੀਤ ਸਿੰਘ ਚੰਨੀ 3 ਲੱਖ ਦਾ ਅੰਕੜਾ ਪਾਰ ਕਰ ਚੁੱਕੇ ਹਨ। ਚਰਨਜੀਤ ਚੰਨੀ 1,54,285 ਦੀ ਲੀਡ ਨਾਲ ਅੱਗੇ ਚੱਲ ਰਹੇ ਹਨ। ਜਲੰਧਰ ਵਿਚ ਹੁਣ ਤੱਕ 5 ਗੇੜਾਂ ਦੀਆਂ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ।  

 PunjabKesari

ਹੁਣ ਤੱਕ ਦੇ ਰੁਝਾਨ

ਚਰਨਜੀਤ ਸਿੰਘ ਚੰਨੀ (ਕਾਂਗਰਸ)-360656 ਵੋਟਾਂ 
ਸੁਸ਼ੀਲ ਰਿੰਕੂ (ਭਾਜਪਾ) - 208222 
ਪਵਨ ਟੀਨੂ (ਆਪ)- 192615
ਮਹਿੰਦਰ ਸਿੰਘ ਕੇਪੀ (ਅਕਾਲੀ ਦਲ)-60925
ਬਲਿਵੰਦਰ ਕੁਮਾਰ (ਬਸਪਾ) - 59540 

ਇਹ ਵੀ ਪੜ੍ਹੋ- ਇਕੱਠਿਆਂ ਨਸ਼ਾ ਕਰਨ ਮਗਰੋਂ ਦੋਸਤ ਦੀ ਵਿਗੜੀ ਸਿਹਤ, ਡਾਕਟਰੀ ਇਲਾਜ ਨਾ ਮਿਲਣ 'ਤੇ ਸ਼ਮਸ਼ਾਨਘਾਟ ਦੇ ਕਮਰੇ 'ਚ ਕੀਤਾ ਕਾਰਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News