...ਜਦੋਂ ਚਾਹਲ ਨੇ ਆਪਣੀ ਮੰਗੇਤਰ ਨੂੰ ਪੁੱਛਿਆ 'ਰਸੋਈ 'ਚ ਕੌਣ ਸੀ' ਤਾਂ ਇਹ ਸੀ ਧਨਾਸ਼੍ਰੀ ਦਾ ਜਵਾਬ, ਵੇਖੋ ਵੀਡੀਓ

Thursday, Sep 03, 2020 - 03:31 PM (IST)

...ਜਦੋਂ ਚਾਹਲ ਨੇ ਆਪਣੀ ਮੰਗੇਤਰ ਨੂੰ ਪੁੱਛਿਆ 'ਰਸੋਈ 'ਚ ਕੌਣ ਸੀ' ਤਾਂ ਇਹ ਸੀ ਧਨਾਸ਼੍ਰੀ ਦਾ ਜਵਾਬ, ਵੇਖੋ ਵੀਡੀਓ

ਸਪੋਰਟਸ ਡੈਸਕ : ਆਪਣੇ ਡਾਂਸਿੰਗ ਸਟੈਪਸ ਨਾਲ ਸਾਰਿਆਂ ਨੂੰ ਆਪਣਾ ਦਿਵਾਨਾ ਬਣਾ ਚੁੱਕੀ ਟੀਮ ਇੰਡੀਆ ਦੇ ਕ੍ਰਿਕਟਰ ਯੁਜਵੇਂਦਰ ਚਾਹਲ ਦੀ ਮੰਗੇਤਰ ਧਨਾਸ਼੍ਰੀ ਸੋਸ਼ਲ ਮੀਡੀਆ 'ਤੇ ਖੂਬ ਐਕਟਿਵ ਹੈ ਅਤੇ ਆਏ ਦਿਨ ਉਹ ਡਾਂਸ ਦੀਆਂ ਨਵੀਂਆਂ ਵੀਡੀਓਜ਼ ਪਾ ਕੇ ਪ੍ਰਸ਼ੰਸਕਾਂ ਦਾ ਮਨੋਰੰਜਣ ਕਰਦੀ ਰਹਿੰਦੀ ਹੈ। ਅਜਿਹੇ ਵਿਚ ਹੁਣ ਧਨਾਸ਼੍ਰੀ ਦੀ ਚਾਹਲ ਨਾਲ ਬਣਾਈ ਇਕ ਨਵੀਂ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫ਼ੀ ਪਸੰਦ ਕਰ ਰਹੇ ਹਨ।

 
 
 
 
 
 
 
 
 
 
 
 
 
 
 

A post shared by Dhanashree Verma (@dhanashree9) on

ਇਹ ਵੀ ਪੜ੍ਹੋ: IPL 2020: BCCI ਦੇ ਸਾਹਮਣੇ ਆਈ ਇਕ ਹੋਰ ਮੁਸ਼ਕਲ, ਦਲ ਦਾ ਮੈਂਬਰ ਕੋਵਿਡ-19 ਨਾਲ ਪੀੜਤ

ਦਰਅਸਲ ਧਨਾਸ਼੍ਰੀ ਨੇ ਆਪਣੇ ਇੰਸਟਾ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ- ਹੁਣ ਸਾਡੀ ਵਾਰੀ ਹੈ @ yuzi_chahal23 ਤਾਂ ਦੱਸੋ #rasodemeinkauntha। ਦੱਸ ਦੇਈਏ ਕਿ ਧਨਾਸ਼੍ਰੀ ਨੇ ਚਾਹਲ ਨਾਲ ਇਕ ਮਜ਼ੇਦਾਰ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਵਿਚ ਦੋਵੇਂ ਇੰਟਰਨੈਟ 'ਤੇ ਮਹਸ਼ੂਰ 'ਰਸੌੜੇ ਮੇਂ ਕੌਣ ਥਾ' 'ਤੇ ਐਕਟਿੰਗ ਕਰਦੇ ਦਿਖਾਈ ਦੇ ਰਹੇ ਹਨ। ਪ੍ਰਸ਼ੰਸਕਾਂ ਨੇ ਵੀ ਇਸ ਐਕਟ 'ਤੇ ਕਾਫ਼ੀ ਕੁਮੈਂਟ ਕੀਤੇ ਹਨ।

PunjabKesari

ਇਹ ਵੀ ਪੜ੍ਹੋ: IPL 2020: ਸੌਰਭ ਗਾਂਗੁਲੀ ਨੇ ਦੱਸਿਆ ਕਦੋਂ ਜ਼ਾਰੀ ਹੋਵੇਗਾ ਟੂਰਨਾਮੈਂਟ ਦਾ ਸ਼ੈਡਿਊਲ

ਦੱਸ ਦੇਈਏ ਕਿ ਧਨਾਸ਼੍ਰੀ ਦਾ ਯੂ-ਟਿਊਬ ਚੈਨਲ ਵੀ ਕਾਫੀ ਪ੍ਰਸਿੱਧ ਹੈ ਅਤੇ ਉਨ੍ਹਾਂ ਦੇ 1.5 ਮਿਲੀਅਨ ਤੋਂ ਜ਼ਿਆਦਾ ਫਾਲੋਅਰਜ਼ ਹਨ। ਉਥੇ ਹੀ ਧਨਾਸ਼੍ਰੀ ਇੰਸਟਗ੍ਰਾਮ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਇੰਸਟਾ 'ਤੇ ਉਨ੍ਹਾਂ ਦੇ ਕਰੀਬ 6 ਲੱਖ ਫਾਲੋਅਰਜ਼ ਹਨ। ਚਾਹਲ ਅਤੇ ਧਨਾਸ਼੍ਰੀ ਦੀ ਮੰਗਣੀ 9 ਅਗਸਤ ਨੂੰ ਹੋਈ ਸੀ ਅਤੇ ਦੋਵਾਂ ਨੇ ਸੋਸ਼ਲ ਮੀਡੀਆ ਜ਼ਰੀਹੇ ਤਸਵੀਰਾਂ ਸਾਂਝੀਆਂ ਕਰਕੇ ਇਹ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਸੀ। ਧਨਾਸ਼੍ਰੀ ਇਕ ਡਾਕਟਰ, ਕੋਰੀਓਗ੍ਰਾਫਰ, ਅਤੇ ਯੂ-ਟਿਊਬਰ ਹੈ। ਮੁੰਬਈ ਵਿਚ ਧਨਾਸ਼੍ਰੀ ਦੀ ਡਾਂਸ ਅਕੈਡਮੀ ਵੀ ਹੈ।

ਇਹ ਵੀ ਪੜ੍ਹੋ: ਇਹ ਹੈ ਹਸੀਨ ਜਹਾਂ ਦਾ ਪਹਿਲਾ ਘਰਵਾਲਾ, ਫਿਰ ਸ਼ਮੀ ਨੇ ਇੰਝ ਬਣਾਈ ਸੀ ਆਪਣੀ ਬੇਗਮ


author

cherry

Content Editor

Related News