ਕ੍ਰਿਕਟ ਦੱਖਣੀ ਅਫਰੀਕਾ ਦਾ ਸੀ. ਈ. ਓ. ਮੋਰੋਏ ਸਸਪੈਂਡ
Saturday, Dec 07, 2019 - 01:54 AM (IST)

ਜੋਹਾਨਸਬਰਗ — ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਥਬਾਂਗ ਮੋਰੋਏ ਨੂੰ ਮਾੜੇ ਵਤੀਰੇ ਦੇ ਦੋਸ਼ ਕਾਰਣ ਸਸਪੈਂਡ ਕਰ ਦਿੱਤਾ ਗਿਆ ਹੈ। ਸੀ. ਐੱਸ. ਏ. ਨੇ ਕਰਮਚਾਰੀਆਂ ਨੂੰ ਪੱਤਰ ਲਿਖ ਕਿਹਾ ਮਾੜੇ ਵਤੀਰੇ ਦੇ ਦੋਸ਼ਾਂ ਤੇ ਜਾਂਚ ਦੇ ਕਾਰਨ ਸੀ. ਐੱਸ. ਏ. ਦੇ ਸੀ. ਈ. ਓ. ਮੋਰੋਏ ਨੂੰ ਸਸਪੈਂਡ ਕੀਤਾ ਗਿਆ ਹੈ ਤੇ ਉਸਦਾ ਸਸਪੈਂਡ 6 ਦਸੰਬਰ ਤੋਂ ਲਾਗੂ ਹੋਵੇਗਾ। ਇਹ ਫੈਸਲਾ ਬੋਰਡ ਦੇ ਨੈਤਿਕ ਕਮੇਟੀ ਤੇ ਆਡਿਟ ਐਂਡ ਰਿਸਕ ਕਮੇਟੀ ਦੀ ਰਿਪੋਰਟ ਤੋਂ ਬਾਅਦ ਲਿਆ ਗਿਆ ਹੈ। ਇਸ ਵਿਚਾਲੇ ਸੀ. ਐੱਸ. ਏ. ਦੇ ਪ੍ਰਧਾਨ ਕ੍ਰਿਸ ਨੇਂਜਾਨੀ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਤੋਂ ਮੋਰੋਏ ਦੀ ਜਗ੍ਹਾ ਕਾਰਜਕਾਰੀ ਸੀ. ਏ. ਓ. ਨੂੰ ਲੈ ਕੇ ਮੁਲਾਕਾਤ ਕਰਨਗੇ।