IPL 2020: ਜਿੱਤ ਮਗਰੋਂ ਸ਼ਿਖਰ ਧਵਨ ਨੇ ''ਕਦੇ ਸਾਡੀ ਗਲੀ ਭੁੱਲ ਕੇ ਵੀ ਆਇਆ ਕਰੋ'' ਗਾਣੇ ''ਤੇ ਕੀਤਾ ਡਾਂਸ, ਵੇਖੋ ਵੀਡੀਓ

Sunday, Oct 18, 2020 - 03:00 PM (IST)

IPL 2020: ਜਿੱਤ ਮਗਰੋਂ ਸ਼ਿਖਰ ਧਵਨ ਨੇ ''ਕਦੇ ਸਾਡੀ ਗਲੀ ਭੁੱਲ ਕੇ ਵੀ ਆਇਆ ਕਰੋ'' ਗਾਣੇ ''ਤੇ ਕੀਤਾ ਡਾਂਸ, ਵੇਖੋ ਵੀਡੀਓ

ਨਵੀਂ ਦਿੱਲੀ : ਦਿੱਲੀ ਕੈਪੀਟਲਸ ਦੇ ਓਪਨਰ ਸ਼ਿਖ਼ਰ ਧਵਨ ਨੇ ਸ਼ਨੀਵਾਰ ਨੂੰ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਮਿਲੀ ਧਮਾਕੇਦਾਰ ਜਿੱਤ ਤੋਂ ਬਾਅਦ ਜਸ਼ਨ ਮਨਾਇਆ। ਉਹ ਕੰਗਣਾ ਰਣੌਤ ਦੇ ਗਾਣੇ 'ਤੇ ਡਾਂਸ ਕਰਦੇ ਨਜ਼ਰ ਆਏ। ਉਨ੍ਹਾਂ ਦੀ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਸ਼ਿਖ਼ਰ ਧਵਨ ਨੇ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ।

 
 
 
 
 
 
 
 
 
 
 
 
 

Kadi saadi gali mudke vi aaya karo 😅 #ReelKaroFeelKaro #ReelItFeelIt

A post shared by Shikhar Dhawan (@shikhardofficial) on



ਇਸ ਵੀਡੀਓ 'ਚ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦਾ ਸੁਪਰ ਹਿੱਟ ਗੀਤ 'ਕਦੀ ਸਾਡੀ ਗਲੀ ਭੁੱਲ ਕੇ ਵੀ ਆਇਆ ਕਰੋ' ਵੱਜ ਰਿਹਾ ਹੈ। ਇਹ ਗਾਣਾ ਕੰਗਣਾ ਰਣੌਤ ਦੀ ਫਿਲਮ 'ਤਨੂੰ ਵੈਡਸ ਮਨੂੰ' ਦਾ ਹੈ। ਇਸ ਗਾਣੇ 'ਤੇ ਫਿਲਮ ਵਿਚ ਵਿਆਹ ਮੌਕੇ ਕੰਗਣਾ ਡਾਂਸ ਕਰ ਰਹੀ ਹੈ। ਸ਼ਿਖ਼ਰ ਧਵਨ ਇਸ ਗਾਣੇ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਕਪਤਾਨ ਸ਼੍ਰੇਅਸ ਅਈਅਰ ਦੇ ਨਾਲ-ਨਾਲ ਸਾਰੇ ਖਿਡਾਰੀ ਡਾਂਸ ਕਰਦੇ ਵਿਖਾਈ ਦੇ ਰਹੇ ਹਨ।


author

cherry

Content Editor

Related News