ਕੋਚ ''ਤੇ ਅਜੇ ਨਹੀਂ ਹੋਇਆ ਫੈਸਲਾ : BCCI

Tuesday, Jul 11, 2017 - 06:38 PM (IST)

ਕੋਚ ''ਤੇ ਅਜੇ ਨਹੀਂ ਹੋਇਆ ਫੈਸਲਾ : BCCI

ਨਵੀਂ ਦਿੱਲੀ— ਟੀਮ ਇੰਡੀਆ ਦਾ ਅਗਲਾ ਕੋਚ ਕੌਣ ਹੋਵੇਗਾ, ਇਸ 'ਤੇ ਆਖਰੀ ਫੈਸਲਾ ਅਜੇ ਨਹੀਂ ਹੋ ਸਕਿਆ ਹੈ। ਬੀ.ਸੀ.ਸੀ.ਆਈ. ਨੇ ਪ੍ਰੈੱਸ ਕਾਨਫਰੰਸ ਕਰ ਕੇ ਸਾਫ ਕੀਤਾ ਕਿ ਸੀ.ਏ.ਸੀ. ਅਜੇ ਵੀ ਕੋਚ 'ਤੇ ਚਰਚਾ ਕਰ ਰਹੀ ਹੈ। ਸੀ.ਏ.ਸੀ. ਮੈਂਬਰ ਸੌਰਵ ਗਾਂਗੁਲੀ, ਸਚਿਨ ਤੇਂਦੁਲਕਰ ਅਤੇ ਵੀ.ਵੀ.ਐੱਸ. ਲਕਸ਼ਮਣ ਕੋਚ ਅਹੁਦੇ 'ਤੇ ਚਰਚਾ ਕਰ ਰਹੇ ਹਨ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਖਬਰ ਆਈ ਸੀ ਕਿ ਰਵੀ ਸ਼ਾਸਤਰੀ ਨੂੰ ਟੀਮ ਇੰਡੀਆ ਦਾ ਨਵਾਂ ਕੋਚ ਚੁਣ ਲਿਆ ਗਿਆ ਹੈ। ਪਰ ਬੀ.ਸੀ.ਸੀ.ਆਈ. ਨੇ ਇਨ੍ਹਾਂ ਖ਼ਬਰਾਂ ਨੂੰ ਖ਼ਾਰਜ ਕਰ ਦਿੱਤਾ। ਆਖ਼ਰੀ ਮੁਕਾਬਲਾ ਸ਼ਾਸਤਰੀ ਅਤੇ ਸਹਿਵਾਗ ਵਿਚਾਲੇ ਮੰਨਿਆ ਜਾ ਰਿਹਾ ਹੈ। ਸੋਮਵਾਰ ਨੂੰ ਸੌਰਵ ਗਾਂਗੁਲੀ, ਵੀ.ਵੀ.ਐੱਸ. ਲਕਸ਼ਮਣ ਅਤੇ ਸਚਿਨ ਤੇਂਦੁਲਕਰ ਦੀ ਸਲਾਹਕਾਰ ਕਮੇਟੀ ਨੇ ਸਾਰੇ 5 ਉਮੀਦਵਾਰਾਂ ਦਾ ਇੰਟਰਵਿਊ ਲਿਆ ਸੀ।

ਜ਼ਿਕਰਯੋਗ ਹੈ ਕਿ ਸੌਰਵ ਗਾਂਗੁਲੀ ਨੇ ਕਿਹਾ ਸੀ ਕਿ ਕੋਚ ਦੇ ਲਈ ਪ੍ਰਕਿਰਿਆ ਪੂਰੀ ਹੋ ਗਈ ਹੈ। ਕੋਹਲੀ ਨਾਲ ਗੱਲ ਕਰਕੇ ਕੋਚ ਦਾ ਐਲਾਨ ਕਰ ਦਿੱਤਾ ਜਾਵੇਗਾ। ਖਬਰਾਂ ਮੁਤਾਬਕ ਕੋਚ ਅਹੁਦੇ ਦੇ ਲਈ ਸਚਿਨ ਤੇਂਦੁਲਕਰ ਰਵੀ ਸ਼ਾਸਤਰੀ ਨੂੰ ਤਰਜੀਹ ਦੇ ਰਹੇ ਸਨ ਤਾਂ ਵਰਿੰਦਰ ਸਹਿਵਾਗ ਦੇ ਨਾਲ ਸੌਰਵ ਗਾਂਗੁਲੀ ਦਾ ਸਪੋਰਟ ਸੀ। ਸੀ.ਓ.ਏ. ਪ੍ਰਮੁੱਖ ਵਿਨੋਦ ਰਾਏ ਅਜੇ ਸਿੰਗਾਪੁਰ 'ਚ ਹੈ। ਉਨ੍ਹਾਂ ਕੋਚ ਦੇ ਮੁੱਦੇ 'ਤੇ ਬੀ.ਸੀ.ਸੀ.ਆਈ. ਸਕੱਤਰ ਅਮਿਤਾਭ ਚੌਧਰੀ ਅਤੇ ਬੀ.ਸੀ.ਸੀ.ਆਈ. ਸੀ.ਈ.ਓ. ਰਾਹੁਲ ਜੌਹਰੀ ਨਾਲ ਗੱਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਮੰਗਲਵਾਰ ਸ਼ਾਮ ਤੱਕ ਟੀਮ ਨੂੰ ਨਵਾਂ ਕੋਚ ਮਿਲ ਜਾਵੇਗਾ।


Related News