210 ਵੋਟਰਾਂ ਨੇ ਸਾਰੀਆਂ ਪਾਰਟੀਆਂ ਨੂੰ ਵੋਟ ਨਾ ਪਾਉਣ ਦਾ ਕੀਤਾ ਫੈਸਲਾ, ਜਾਣੋ ਪੂਰਾ ਮਾਮਲਾ

Saturday, Dec 13, 2025 - 08:23 PM (IST)

210 ਵੋਟਰਾਂ ਨੇ ਸਾਰੀਆਂ ਪਾਰਟੀਆਂ ਨੂੰ ਵੋਟ ਨਾ ਪਾਉਣ ਦਾ ਕੀਤਾ ਫੈਸਲਾ, ਜਾਣੋ ਪੂਰਾ ਮਾਮਲਾ

ਲੋਹੀਆਂ ਖਾਸ ,(ਸੁਖਪਾਲ ਰਾਜਪੂਤ) : ਬਲਾਕ ਲੋਹੀਆਂ ਖਾਸ ਜ਼ਿਲ੍ਹਾ ਜਲੰਧਰ ਦੇ ਪਿੰਡ ਗੱਟਾ ਮੁੰਡੀ ਕਾਸੂ ਦੀਆਂ ਕੁੱਲ 710 ਵੋਟਾਂ 'ਚੋਂ ਧੱਕਾ ਬਸਤੀ ਦੇ 210  ਵੋਟਰਾਂ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੋਟ ਨਾ ਪਾਉਣ ਦਾ ਫੈਸਲਾ ਕੀਤਾ। 
  ਇਸ ਬਾਰੇ ਪਿੰਡ ਵਾਸੀਆਂ ਨੇ ਹੋਰ ਜਾਣਕਾਰੀ  ਦਿੰਦਿਆਂ ਕਿਹਾ ਕਿ ਜਦੋਂ ਵੀ ਅਸੀਂ ਹੜ੍ਹਾਂ ਦੀ ਮਾਰ ਹੇਠ ਆਉਂਦੇ ਹਾਂ ਤਾਂ ਕੋਈ ਵੀ ਪਾਰਟੀ ਸਾਡੀ ਬਾਂਹ ਨਹੀਂ ਫੜਦੀ। ਝੂਠੇ ਵਾਅਦਿਆਂ ਤੋਂ ਸਿਵਾ ਸਾਨੂੰ ਕੁਝ ਨਹੀਂ ਮਿਲਦਾ। ਸਾਡੀ ਮੰਗ ਸੀ ਕਿ ਸਾਨੂੰ ਸੁਰੱਖਿਅਤ ਜਗ੍ਹਾ ਉੱਪਰ 5-5 ਮਰਲੇ ਦੇ ਪਲਾਟ ਦਿੱਤੇ ਜਾਣ ਤਾਂ ਜੋ ਸਾਡੇ ਜਾਨ ਮਾਲ ਦੇ ਹੋ ਰਹੇ ਨੁਕਸਾਨ ਤੋਂ ਬਚਾਅ ਹੋ ਜਾਵੇ ਪਰ ਸਾਡੀ ਕਿਸੇ ਵੀ ਆਮ ਆਦਮੀ ਪਾਰਟੀ, ਆਕਾਲੀ, ਕਾਂਗਰਸ, ਭਾਜਪਾ ਦੇ ਆਗੂਆਂ, ਪਾਰਟੀ ਵਰਕਰਾਂ ਨੇ ਕੋਈ ਨਹੀਂ ਸੁਣੀ। ਜਿਸ ਕਾਰਨ ਅਸੀਂ ਹਰ ਵਾਰ ਹੜ੍ਹਾਂ ਦੀ ਲਪੇਟ 'ਚ ਆਉਂਦੇ ਹਾਂ। ਅਸੀਂ ਮਜਬੂਰ ਹੋ ਕੇ ਆਜ਼ਾਦ ਭਾਰਤ ਦੇਸ਼ 'ਚ ਗੁਲਾਮੀ ਦਾ ਅਹਿਸਾਸ ਕਰਵਾਉਣ ਵਾਲੇ ਇਨ੍ਹਾਂ ਪਾਰਟੀਆਂ ਨੂੰ ਰੱਦ ਕਰਦੇ ਹਾਂ।‌ ਇਸ ਲਈ ਵੋਟ ਨਾ ਪਾਉਣ ਦਾ ਫੈਸਲਾ ਕੀਤਾ ਹੈ ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਆਗੂ ਸੋਨੂੰ ਲੋਹੀਆਂ, ਬਿੱਟੂ,ਤਾਰਾ ਸਿੰਘ ਧੱਕਾ ਬਸਤੀ, ਜਸਵਿੰਦਰ ਸਿੰਘ ਸੁਰਿੰਦਰ ਸਿੰਘ, ਰਾਜ ਕੁਮਾਰ ਮੱਖਣ, ਪ੍ਰਧਾਨ ਰਾਜ ਕੌਰ ਬਲਵਿੰਦਰ ਸਿੰਘ, ਚੰਨਾ ਸਿੰਘ,ਠਾਕੁਰ ਸਿੰਘ, ਮਹਿਲ ਸਿੰਘ , ਮੁਖਤਿਆਰ ਸਿੰਘ, ਸਰਦਾਰ ਸ਼ੇਰ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ।
 


author

Shubam Kumar

Content Editor

Related News