ਕੁੰਬਲੇ ਨੇ ਦੱਸਿਆ- ਇਸ ਵਜ੍ਹਾ ਨਾਲ ਹੈਦਰਾਬਾਦ ਵਿਰੁੱਧ ਨਹੀਂ ਖੇਡ ਸਕੇ ਗੇਲ

Friday, Oct 09, 2020 - 12:21 AM (IST)

ਕੁੰਬਲੇ ਨੇ ਦੱਸਿਆ- ਇਸ ਵਜ੍ਹਾ ਨਾਲ ਹੈਦਰਾਬਾਦ ਵਿਰੁੱਧ ਨਹੀਂ ਖੇਡ ਸਕੇ ਗੇਲ

ਦੁਬਈ- ਕਿੰਗਜ਼ ਇਲੈਵਨ ਪੰਜਾਬ ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਕਿਹਾ ਹੈ ਕਿ ਦਿੱਗਜ ਕ੍ਰਿਕਟਰ ਕ੍ਰਿਸ ਗੇਲ ਨੂੰ ਵੀਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ 2020 'ਚ ਆਪਣਾ ਪਹਿਲਾ ਮੈਚ ਖੇਡਣਾ ਸੀ ਪਰ 'ਫੂਡ ਪੁਆਇਜ਼ਨਿੰਗ' ਦੇ ਕਾਰਨ ਉਹ ਅਜਿਹਾ ਨਹੀਂ ਕਰ ਸਕੇ।

PunjabKesari
ਕੁੰਬਲੇ ਨੇ ਸਨਰਾਈਜ਼ਰਜ਼ ਹੈਦਰਾਬਾਦ ਦੀ ਪਾਰੀ ਦੇ 8ਵੇਂ ਓਵਰ ਦੇ ਦੌਰਾਨ ਕਿਹਾ ਕਿ ਕ੍ਰਿਸ ਗੇਲ ਨੇ ਅੱਜ ਦਾ ਮੈਚ ਖੇਡਣਾ ਸੀ ਪਰ ਉਹ ਬੀਮਾਰ ਹੈ। ਉਸ ਨੂੰ 'ਫੂਡ ਪੁਆਇਜ਼ਨਿੰਗ' ਹੋ ਗਈ ਹੈ ਇਸ ਲਈ ਉਹ ਪਲੇਇੰਗ-11 'ਚ ਨਹੀਂ ਹੈ।

PunjabKesari
ਆਈ. ਪੀ. ਐੱਲ. 'ਚ ਕ੍ਰਿਸ ਗੇਲ ਅਜੇ ਤੱਕ 13ਵੇਂ ਸੈਸ਼ਨ 'ਚ ਇਕ ਵੀ ਮੈਚ ਨਹੀਂ ਖੇਡੇ ਹਨ। ਉਨ੍ਹਾਂ ਨੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਖੇਡਣਾ ਸੀ ਕਿਉਂਕਿ ਆਸਟਰੇਲੀਆ ਸਟਾਰ ਗਲੇਨ ਮੈਕਸਵੈੱਲ ਉਮੀਦਾਂ 'ਤੇ ਖਰਾ ਨਹੀਂ ਉਤਰ ਰਿਹਾ ਹੈ ਪਰ ਅਜਿਹਾ ਹੋ ਨਹੀਂ ਸਕਿਆ।


author

Gurdeep Singh

Content Editor

Related News