99 ''ਤੇ ਅਜੇਤੂ ਰਹੇ ਕ੍ਰਿਸ ਗੇਲ, ਫਿਰ ਵੀ ਆਪਣੇ ਨਾਂ ਕੀਤਾ ਇਹ ਰਿਕਾਰਡ ''ਸ਼ਤਕ''

Sunday, Apr 14, 2019 - 12:51 PM (IST)

ਸਪੋਰਟਸ ਡੈਸਕ— ਕਿੰਗਜ਼ ਇਲੈਵਨ ਪੰਜਾਬ ਦੇ ਓਪਨਰ ਕ੍ਰਿਸ ਗੇਲ ਭਲੇ ਹੀ ਸ਼ਨੀਵਾਰ ਨੂੰ ਆਈ. ਪੀ. ਐੱਲ 2019 'ਚ ਰਾਇਲ ਚੈਲੇਂਜਰਜ਼ ਬੈਗਲੁਰੂ ਦੇ ਖਿਲਾਫ ਸੈਕੜਾਂ ਨਹੀਂ ਲਗਾ ਸਕੇ ਪਰ ਇਸ ਪਾਰੀ ਦੇ ਨਾਲ ਉਨ੍ਹਾਂ ਨੇ ਇਕ ਖਾਸ ਰਿਕਾਰਡ ਬਣਾ ਦਿੱਤਾ। ਮੋਹਾਲੀ 'ਚ ਹੋਏ ਇਸ ਮੈਚ 'ਚ ਗੇਲ 99 ਦੌੜਾਂ 'ਤੇ ਅਜੇਤੂ ਰਹੇ ਪਰ ਉਨ੍ਹਾਂ ਨੇ ਟੀ20 ਕ੍ਰਿਕਟ 'ਚ ਫਿਫਟੀ ਪਲੱਸ ਸਕੋਰ (ਪਾਰੀ 'ਚ 50 ਤੋਂ ਜ਼ਿਆਦਾ ਦੌੜਾਂ ਬਣਾਉਣ) ਬਣਾਉਣ ਦੇ ਮਾਮਲੇ 'ਚ ਸੈਕੜਾਂ ਪੂਰਾ ਕਰ ਲਿਆਸ਼। ਗੇਲ ਇਹ ਕਮਾਲ ਕਰਨ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ।PunjabKesari
ਕਿੰਗਜ਼ ਇਲੈਵਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 4 ਵਿਕਟ 'ਤੇ 173 ਦੌੜਾਂ ਬਣਾਈਆਂ। ਕ੍ਰਿਸ ਗੇਲ ਨੇ 64 ਗੇਂਦਾਂ 'ਚ 10 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ ਅਜੇਤੂ 99 ਦੌੜਾਂ ਬਣਾਈਆਂ। ਇਹ ਉਨ੍ਹਾਂ ਦੀ ਟੀ20 ਕ੍ਰਿਕਟ 'ਚ 79ਵੀਂ ਫਿੱਫਟੀ ਹੈ। ਕਿੰਗਜ਼ ਇਲੈਵਨ ਇਹ ਮੈਚ 8 ਵਿਕਟ ਤੋਂ ਹਾਰ ਗਈ ਪਰ ਗੇਲ ਨੇ ਟੀ20 ਕ੍ਰਿਕਟ 'ਚ ਫਿੱਫਟੀ ਪਲੱਸ ਸਕੋਰ ਦੇ ਮਾਮਲੇ 'ਚ ਸੈਕੜਾਂ ਪੂਰਾ ਕਰ ਲਿਆ। ਗੇਲ ਨੇ 377 ਟੀ20 ਮੈਚਾਂ 'ਚ ਇਹ ਕਮਾਲ ਕੀਤਾ। ਉਨ੍ਹਾਂ ਨੇ 21 ਸ਼ਤਕ ਤੇ 79 ਅਰਧਸ਼ਤਕ ਦੇ ਨਾਲ ਇਹ ਕਮਾਲ ਕੀਤਾ। ਇਸ ਮਾਮਲੇ 'ਚ ਡੇਵਿਡ ਵਾਰਨਰ 73 ਫਿੱਫਟੀ ਪਲੱਸ ਸਕੋਰ (6 ਸ਼ਤਕ ਤੇ 66 ਅਰਧ ਸ਼ਤਕ) ਦੇ ਨਾਲ ਦੂਜੇ ਜਗ੍ਹਾ 'ਤੇ ਹਨ। ਵਿਰਾਟ ਕੋਹਲੀ 63 ਫਿੱਫਟੀ ਪਲੱਸ ਸਕੋਰ (4 ਸ਼ਤਕ ਤੇ 59 ਫਿੱਫਟੀ) ਦੇ ਨਾਲ ਤੀਸਰੀ ਪੋਜੀਸ਼ਨ 'ਤੇ ਹਨ। 

ਗੇਲ ਆਈ. ਪੀ. ਐੱਲ 'ਚ 99 ਦੌੜਾਂ ਬਣਾਉਣ ਵਾਲੇ ਚੌਥੇ ਬੱਲੇਬਾਜ਼ ਬਣੇ। ਸੁਰੇਸ਼ ਰੈਨਾ, ਵਿਰਾਟ ਕੋਹਲੀ ਤੇ ਪ੍ਰਿਥਵੀ ਸ਼ਾਹ ਆਈ. ਪੀ. ਐੱਲ 'ਚ 99-99 ਦੌੜਾਂ ਬਣਾ ਚੁੱਕੇ ਹਨ।


Related News