ਹਰ ਸਾਲ ਵੱਧਦੀ ਜਾ ਰਹੀ ਹੈ ਚੇਤੇਸ਼ਵਰ ਪੁਜਾਰਾ ਦੀ ਇਹ ਸਮੱਸਿਆ

12/07/2018 10:36:20 AM

ਨਵੀਂ ਦਿੱਲੀ— ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਚਾਹੇ ਹੀ ਐਡੀਲੇਡ ਟੈਸਟ 'ਚ ਸ਼ਾਨਦਾਰ 123 ਦੌੜਾਂ ਬਣਾਈਆਂ ਪਰ ਉਸਦੇ ਨਾਲ ਇਕ ਸਮੱਸਿਆ ਅਜਿਹੀ ਹੈ ਜੋ ਹਰ ਸਾਲ ਗੰਭੀਰ ਹੁੰਦੀ ਜਾ ਰਹੀ ਹੈ। ਦਰਅਸਲ ਪੁਜਾਰਾ ਟੈਸਟ ਕ੍ਰਿਕਟ 'ਚ ਕਈ ਵਾਰ ਰਨ ਆਊਟ ਹੁੰਦੇ ਨਜ਼ਰ ਆਏ ਹਨ। ਚੇਤੇਸ਼ਵਰ ਪੁਜਾਰਾ ਆਪਣੇ ਕਰੀਅਰ 'ਚ ਕੁਲ 8ਵਾਰ ਆਊਟ ਹੋਏ ਹਨ। ਸਾਲ 2010 ਤੋਂ 2017 ਵਿਚਕਾਰ ਉਹ 4 ਵਾਰ ਰਨ ਆਊਟ ਹੋਏ। ਉਥੇ ਸਾਲ 2018 'ਚ ਹੀ ਉਹ ਚਾਰ ਵਾਰ ਰਨ ਆਊਟ ਹੋ ਚੁੱਕੇ ਹਨ।

ਐਡੀਲੇਡ 'ਚ ਆਪਣੇ ਰਨ ਆਊਟ ਹੋਣ 'ਤੇ ਪੁਜਾਰਾ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਹਾਲ 'ਚ ਜ਼ੋਖਿਮ ਲੈਣਾ ਹੀ ਸੀ ਅਤੇ ਉਨ੍ਹਾਂ ਦੀ ਪਾਰੀ ਦਾ ਅੰਤ ਪੈਟ ਕਮਿੰਸ ਦੀ ਬਿਹਤਰੀਨ ਫੀਲਡਿੰਗ ਦੀ ਵਜ੍ਹਾ ਨਾਲ ਹੋਇਆ। ਪੁਜਾਰਾ ਨੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤੋਂ ਬਾਅਦ ਕਿਹਾ,' ਨਾਲ ਹੀ ਅੰਤਰ ਇਹ ਹੈ ਕਿ ਮੈਂ ਦੋ ਸੈਸ਼ਨ ਤੱਕ ਬੱਲੇਬਾਜ਼ੀ ਕੀਤੀ ਅਤੇ ਮੈਂ ਜਾਣਦਾ ਸੀ ਕਿ ਪਿੱਚ ਕਿੰਨੀ ਤੇਜ਼ ਹੈ ਅਤੇ ਇਸ 'ਤੇ ਕਿੰਨਾ ਉਛਾਲ ਹੈ। ਮੈਂ ਲੈਅ 'ਚ ਸੀ, ਇਸ ਲਈ ਹੀ ਆਪਣੇ ਸ਼ਾਟ ਖੇਡ ਸਕਿਆ। ਮੈਂ ਥੋੜਾ ਨਿਰਾਸ਼ ਸੀ ਪਰ ਮੈ ਦੌੜਾਂ ਲੈਣੀਆਂ ਸੀ ਕਿਉਂਕਿ ਸਿਰਫ ਦੋ ਗੇਂਦਾਂ ਬਚੀਆ ਸੀ ਅਤੇ ਮੈਂ ਸਟ੍ਰਾਇਕ 'ਤੇ ਰਹਿਣਾ ਚਾਹੁੰਦਾ ਸੀ, ਮੈਂ ਜ਼ੋਖਿਮ ਉਡਾਇਆ ਪਰ ਪੈਟ ਕਮਿੰਸ ਨੇ ਸ਼ਾਨਦਾਰ ਫੀਲਡਿੰਗ ਕੀਤੀ।'

-ਐਡੀਲੇਡ 'ਚ ਲਗਾਇਆ ਸੈਂਕੜਾ
ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਵੀਰਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਖਿਲਾਫ ਪਹਿਲੇ ਟੈਸਟ 'ਚ ਖੇਡੀ ਗਈ ਪਾਰੀ 'ਚ ਸੈਂਕੜਾ ਲਗਾ ਕੇ ਉਹ 16 ਸੈਂਕੜਿਆ ਨਾਲ ਟਾਪ 5 'ਚ ਪਹੁੰਚ ਗਏ ਹਨ। ਪੁਜਾਰਾ ਨੇ ਇਸ ਸਾਲ ਵਿਦੇਸ਼ੀ ਧਰਤੀ 'ਤੇ ਦੂਜਾ ਸੈਂਕੜ ਲਗਾਇਆ ਹੈ, ਉਨ੍ਹਾਂ ਨੇ ਇੰਗਲੈਂਡ 'ਚ ਸਾਊਥਪਟਨਮ 'ਚ ਸੈਂਕੜਾ ਲਗਾਇਆ ਸੀ। ਉਨ੍ਹਾਂ ਨੇ ਦੱਖਣੀ ਅਫਰੀਕਾ ਖਿਲਾਫ ਜੋਹਾਨਿਸਬਰਗ ਅਤੇ ਇੰਗਲੈਂਡ ਖਿਲਾਫ ਨਾਟਿੰਘਮ 'ਚ ਮਿਲੀ ਜਿੱਤ ਦੌਰਾਨ ਅਰਧਸੈਂਕੜਾ ਲਗਾਇਆ ਸੀ।


suman saroa

Content Editor

Related News