ਭਾਰਤ ਦੀ ਜਿੱਤ ਤੋਂ ਬਾਅਦ ਅਨੁਸ਼ਕਾ ਨੇ ਵਿਰਾਟ ਲਈ ਲਿਖੀ ਭਾਵੁਕ ਪੋਸਟ, ਕਿਹਾ...

Sunday, Jun 30, 2024 - 06:33 PM (IST)

ਭਾਰਤ ਦੀ ਜਿੱਤ ਤੋਂ ਬਾਅਦ ਅਨੁਸ਼ਕਾ ਨੇ ਵਿਰਾਟ ਲਈ ਲਿਖੀ ਭਾਵੁਕ ਪੋਸਟ, ਕਿਹਾ...

ਸਪੋਰਟਸ ਡੈਸਕ- ਭਾਰਤ ਨੇ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣਨ ਦਾ ਖ਼ਿਤਾਬ ਜਿੱਤ ਲਿਆ ਹੈ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਪੂਰਾ ਦੇਸ਼ ਜਸ਼ਨ ਮਨਾ ਰਿਹਾ ਹੈ। ਆਮ ਲੋਕਾਂ ਤੋਂ ਲੈ ਕੇ ਫਿਲਮੀ ਸਿਤਾਰਿਆਂ ਤੱਕ ਹਰ ਕੋਈ ਟੀਮ ਇੰਡੀਆ ਨੂੰ ਜਿੱਤ ਦੀ ਵਧਾਈ ਦੇ ਰਿਹਾ ਹੈ। ਅਭਿਸ਼ੇਕ ਬੱਚਨ, ਅਨਨਿਆ ਪਾਂਡੇ, ਰਵੀਨਾ ਟੰਡਨ, ਅਜੇ ਦੇਵਗਨ ਵਰਗੇ ਬਾਲੀਵੁੱਡ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਖੁਸ਼ੀ ਜ਼ਾਹਰ ਕੀਤੀ ਅਤੇ ਟੀਮ ਨੂੰ ਵਧਾਈ ਦਿੱਤੀ। ਇਸ ਲਿਸਟ 'ਚ ਅਨੁਸ਼ਕਾ ਸ਼ਰਮਾ ਦਾ ਨਾਂ ਵੀ ਸ਼ਾਮਲ ਹੈ।
ਅਭਿਨੇਤਰੀ ਨੇ ਭਾਰਤ ਦੇ ਜੇਤੂ ਬਣਨ ਤੋਂ ਬਾਅਦ ਇੰਸਟਾਗ੍ਰਾਮ 'ਤੇ ਦੋ ਦਿਲ ਨੂੰ ਛੂਹਣ ਵਾਲੀਆਂ ਪੋਸਟਾਂ ਸਾਂਝੀਆਂ ਕੀਤੀਆਂ।

ਪੋਸਟ 'ਚ ਉਨ੍ਹਾਂ ਦੇ ਪਤੀ ਵਿਰਾਟ ਕੋਹਲੀ ਹੱਥ 'ਚ ਟਰਾਫੀ ਅਤੇ ਮੋਢੇ 'ਤੇ ਰਾਸ਼ਟਰੀ ਝੰਡੇ ਨਾਲ ਨਜ਼ਰ ਆ ਰਹੇ ਹਨ। ਇਸ ਪੋਸਟ ਦੇ ਨਾਲ, ਉਸਨੇ ਕੈਪਸ਼ਨ ਵਿੱਚ ਲਿਖਿਆ, "ਅਤੇ... ਮੈਂ ਇਸ ਵਿਅਕਤੀ ਨੂੰ ਪਿਆਰ ਕਰਦੀ ਹਾਂ। ਵਿਰਾਟ ਤੁਹਾਨੂੰ ਆਪਣਾ ਘਰ ਕਹਿਣ 'ਚ ਮੈਨੂੰ ਬਹੁਤ ਖੁਸ਼ੀ ਹੈ। ਮੇਰੇ ਲਈ ਇਸ ਜਸ਼ਨ ਨੂੰ  ਮਨਾਓ.. ਜਾਓ ਅਤੇ ਸਪਾਰਕਲਿੰਗ ਪਾਣੀ ਪੀਓ।" ਯੂਜ਼ਰਸ ਇਸ ਪੋਸਟ 'ਤੇ ਉਤਸ਼ਾਹ ਨਾਲ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

PunjabKesari
ਇਸ ਦੇ ਨਾਲ ਹੀ ਇੱਕ ਹੋਰ ਪੋਸਟ ਵਿੱਚ ਅਨੁਸ਼ਕਾ ਨੇ ਟੀਮ ਇੰਡੀਆ ਦੀਆਂ ਤਸਵੀਰਾਂ ਦੇ ਨਾਲ ਇੱਕ ਇਮੋਸ਼ਨਲ ਨੋਟ ਵੀ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਲਿਖਿਆ, "ਜਦੋਂ ਸਾਡੀ ਧੀ ਨੇ ਸਾਰੇ ਖਿਡਾਰੀਆਂ ਨੂੰ ਰੋਂਦੇ ਹੋਏ ਦੇਖਿਆ, ਤਾਂ ਉਸਦੀ ਸਭ ਤੋਂ ਵੱਡੀ ਚਿੰਤਾ ਇਹ ਸੀ ਕਿ ਉਨ੍ਹਾਂ ਨੂੰ ਗਲੇ ਲਗਾਉਣ ਵਾਲਾ ਕੋਈ ਕਿਉਂ ਨਹੀਂ ਸੀ... ਮੇਰੀ ਪਿਆਰੀ ਬੇਟੀ, ਉਨ੍ਹਾਂ ਨੂੰ 150 ਕਰੋੜ ਲੋਕਾਂ ਨੇ ਗਲੇ ਲਗਾਇਆ ਹੈ। ਕਿੰਨੀ ਸ਼ਾਨਦਾਰ ਜਿੱਤ ਅਤੇ ਕਿੰਨੀ ਸ਼ਾਨਦਾਰ ਪ੍ਰਾਪਤੀ ਹੈ। !!ਚੈਂਪੀਅਨਜ਼-ਵਧਾਈਆਂ!!”

PunjabKesari
ਇਸ ਤੋਂ ਪਹਿਲਾਂ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਅਤੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਵਿੱਚ ਪਲੇਅਰ ਆਫ ਦਿ ਮੈਚ ਦਾ ਖਿਤਾਬ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ ਨੇ ਬਾਰਬਾਡੋਸ ਤੋਂ ਆਪਣੇ ਪਰਿਵਾਰ ਨੂੰ ਇੱਕ ਭਾਵੁਕ ਕਾਲ ਕੀਤੀ। ਇਸ ਨਾਲ ਜੁੜਿਆ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਕ੍ਰਿਕਟਰ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਵੇਖੇ ਜਾ ਸਕਦੇ ਹਨ।


author

Aarti dhillon

Content Editor

Related News