ਜੇ. ਪੀ. ਨੱਡਾ ਬੋਲੇ- ਔਰਤਾਂ ਲਈ ਸੁਰੱਖਿਅਤ ਨਹੀਂ ਹੈ ਬੰਗਾਲ

Monday, Jul 01, 2024 - 10:09 AM (IST)

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇ.ਪੀ. ਨੱਡਾ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਸਰਕਾਰ (TMC) 'ਤੇ ਇਕ ਜੋੜੇ ਦੀ ਬੇਰਹਿਮੀ ਨਾਲ ਕੁੱਟਮਾਰ ਦੇ ਮਾਮਲੇ 'ਤੇ ਨਿੰਦਾ ਕੀਤੀ ਅਤੇ ਦੋਸ਼ ਲਾਇਆ ਕਿ ਇਹ ਸੂਬਾ ਔਰਤਾਂ ਲਈ ਸੁਰੱਖਿਅਤ ਨਹੀਂ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ ਵਿਚ ਕਿਹਾ ਕਿ ਪੱਛਮੀ ਬੰਗਾਲ ਤੋਂ ਇਕ ਭਿਆਨਕ ਵੀਡੀਓ ਸਾਹਮਣੇ ਆਈ ਹੈ, ਜੋ ਕਿ ਸਿਰਫ ਧਰਮ ਤੰਤਰਾਂ 'ਚ ਮੌਜੂਦ ਜ਼ੁਲਮਾਂ ​​ਦੀ ਯਾਦ ਦਿਵਾਉਂਦੀ ਹੈ। 

ਹੱਦ ਤਾਂ ਉਦੋਂ ਹੋ ਗਈ ਜਦੋਂ ਤ੍ਰਿਣਮੂਲ ਵਰਕਰ ਅਤੇ ਵਿਧਾਇਕ ਇਸ ਘਟਨਾ ਨੂੰ ਜਾਇਜ਼ ਠਹਿਰਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸੰਦੇਸ਼ਖਲੀ ਹੋਵੇ, ਉੱਤਰ ਦਿਨਾਜਪੁਰ ਹੋਵੇ ਜਾਂ ਹੋਰ ਕੋਈ ਥਾਂ, ਦੀਦੀ ਦਾ 'ਤੇ ਪੱਛਮੀ ਬੰਗਾਲ ਔਰਤਾਂ ਲਈ ਅਸੁਰੱਖਿਅਤ ਹੈ। ਪੱਛਮੀ ਬੰਗਾਲ ਦੀ ਪੁਲਸ ਨੇ ਇਸ ਘਟਨਾ ਨੂੰ ਲੈ ਕੇ ਕੇਸ ਦਰਜ ਕੀਤਾ ਹੈ। ਵੀਡੀਓ ਵਿਚ ਜੋ ਵਿਅਕਤੀ ਦੋ ਲੋਕਾਂ ਨੂੰ ਡੰਡਿਆਂ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ, ਉਹ ਉੱਤਰੀ ਦਿਨਾਜਪੁਰ ਜ਼ਿਲ੍ਹੇ ਦੇ ਚੋਪੜਾ ਦੇ ਇਕ ਸਥਾਨਕ ਤ੍ਰਿਣਮੂਲ ਨੇਤਾ ਦਾ ਹੈ, ਜਿੱਥੇ ਕੰਗਾਰੂ ਕੋਰਟ ਦੇ ਫੈਸਲੇ ਤੋਂ ਬਾਅਦ ਇਹ ਘਟਨਾ ਵਾਪਰੀ ਸੀ। ਦੋਸ਼ੀ ਤਾਜਮੁਲ ਉਰਫ ਜੇ.ਸੀ.ਬੀ. ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


Tanu

Content Editor

Related News