ਘਰੋਂ ਪੇਪਰ ਦਾ ਕਹਿ ਕੇ ਨਿਕਲੇ ਨੌਜਵਾਨ ਨਹਾਉਂਦੇ ਸਮੇਂ ਨਹਿਰ ''ਚ ਰੁੜ੍ਹੇ, ਦੋਵਾਂ ਦੀ ਹੋਈ ਦਰਦਨਾਕ ਮੌਤ

Monday, Jul 01, 2024 - 04:38 AM (IST)

ਘਰੋਂ ਪੇਪਰ ਦਾ ਕਹਿ ਕੇ ਨਿਕਲੇ ਨੌਜਵਾਨ ਨਹਾਉਂਦੇ ਸਮੇਂ ਨਹਿਰ ''ਚ ਰੁੜ੍ਹੇ, ਦੋਵਾਂ ਦੀ ਹੋਈ ਦਰਦਨਾਕ ਮੌਤ

ਘੱਗਾ (ਸਨੇਹੀ, ਸੁਭਾਸ਼)- ਪਟਿਆਲਾ ਦੇ ਘੱਗਾ ਤੋਂ ਇਕ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 2 ਨੌਜਵਾਨਾਂ ਦੀ ਭਾਖੜਾ ਨਹਿਰ ’ਚ ਨਹਾਉਂਦੇ ਸਮੇਂ ਡੁੱਬ ਜਾਣ ਕਾਰਨ ਮੌਤ ਹੋ ਗਈ ਹੈ, ਜਿਨ੍ਹਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ।

ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਵਾਸੀ ਪਿੰਡ ਘੱਗਾ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਦਾਸ ਸਿੰਘ (18) ਆਪਣਾ ਪੇਪਰ ਕਹਿ ਕੇ ਸੰਗਰੂਰ ਚਲਾ ਗਿਆ। ਉਸ ਨੇ ਬਾਅਦ ਦੁਪਹਿਰ 3 ਵਜੇ ਫੋਨ ਕੀਤਾ ਕਿ ਡੈਡੀ ਮੇਰਾ ਇਕ ਪੇਪਰ ਹੋ ਗਿਆ ਹੈ, ਦੂਜਾ ਪੇਪਰ 4 ਵਜੇ ਹੋਵੇਗਾ ਪਰ ਸ਼ਾਮ 6 ਵਜੇ ਉਸ ਦਾ ਫੋਨ ਬੰਦ ਆਉਣ ਲੱਗਾ।

ਦੂਜੇ ਦਿਨ ਸਵੇਰੇ ਉਸ ਦੇ ਇਕ ਦੋਸਤ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਗੁਰਦਾਸ ਸਿੰਘ ਨੇ ਬੱਸ ’ਚ ਆਪਣੇ 4 ਹੋਰ ਦੋਸਤਾਂ ਨਾਲ ਫੇਸਬੁੱਕ ’ਤੇ ਵੀਡੀਓ ਪਾਈ ਹੈ, ਜਿਸ ਨੂੰ ਵੇਖ ਕੇ ਅਸੀਂ ਉਸ ਦੇ ਦੋਸਤ ਨਿਰਮਲ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਸਮੂਰਾਂ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ- ਕੈਨੇਡਾ ਪਹੁੰਚ ਕੇ ਇਕ ਹੋਰ ਨੂੰਹ ਨੇ ਚੜ੍ਹਾਇਆ ਚੰਨ, ਸਹੁਰਿਆਂ ਨਾਲ ਰਿਸ਼ਤਾ ਰੱਖਣ ਤੋਂ ਕੀਤਾ ਸਾਫ਼ ਇਨਕਾਰ

ਉਸ ਨੇ ਦੱਸਿਆ ਕਿ ਅਸੀਂ ਗੁਰਦਾਸ ਸਿੰਘ, ਦੀਪ ਵਾਸੀ ਪਿੰਡ ਰਾਏਧਰਾਣਾ, ਲਵਲੀ ਵਾਸੀ ਸੰਗਰੂਰ ਅਤੇ ਅਰਸ਼ਦੀਪ ਸਿੰਘ ਵਾਸੀ ਪਿੰਡ ਘੱਗਾ ਅਤੇ ਮੈਂ ਪਸਿਆਣਾ ਨਜ਼ਦੀਕ ਲੰਘਦੀ ਭਾਖੜਾ ਨਹਿਰ ’ਚ ਨਹਾਉਣ ਲਈ ਰੁਕੇ, ਜਿਥੇ ਗੁਰਦਾਸ ਸਿੰਘ ਅਤੇ ਅਰਸ਼ਦੀਪ ਸਿੰਘ ਭਾਖੜਾ ਨਹਿਰ ’ਚ ਨਹਾਉਣ ਲਈ ਉਤਰ ਗਏ ਪਰ ਤੈਰਨਾ ਨਾ ਜਾਨਣ ਕਾਰਨ ਦੋਵੇਂ ਭਾਖੜਾ ਨਹਿਰ ’ਚ ਡੁੱਬ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਗੁਰਦਾਸ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਘੱਗਾ ਅਤੇ ਅਰਸ਼ਦੀਪ ਸਿੰਘ ਪੁੱਤਰ ਬਲਵਾਨ ਰਾਮ ਵਾਸੀ ਪਿੰਡ ਸ਼ੁਤਰਾਣਾ ਜੋ ਪਿਛਲੇ 14/15 ਸਾਲਾਂ ਤੋਂ ਆਪਣੇ ਨਾਨਕੇ ਘੱਗਾ ਵਿਖੇ ਰਹਿ ਰਿਹਾ ਸੀ, ਦੀਆਂ ਲਾਸ਼ਾਂ ਹਰਿਆਣਾ ਦੇ ਪਿੰਡ ਮੈਮੜਾ ਨੇੜੇ ਭਾਖੜਾ ਨਹਿਰ ’ਚੋਂ ਮਿਲ ਗਈਆਂ ਹਨ। ਪੁਲਸ ਵੱਲੋਂ ਲਾਸ਼ਾਂ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਜਾਇਆ ਗਿਆ ਹੈ। ਪੁਲਸ ਅਨੁਸਾਰ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਦੁਬਈ ਦੀ ਜੇਲ੍ਹ ਵਿੱਚ ਫਸੇ 17 ਨੌਜਵਾਨਾਂ ਦੇ ਮਾਪਿਆਂ ਨੇ ਸੰਤ ਸੀਚੇਵਾਲ ਨਾਲ ਕੀਤੀ ਮੁਲਾਕਾਤ, ਲਗਾਈ ਮਦਦ ਦੀ ਗੁਹਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News