NEET-UG ਪ੍ਰੀਖਿਆ ’ਚ ਬੇਨਿਯਮੀਆਂ : CBI ਦੀ ਵੱਡੀ ਕਾਰਵਾਈ, ਪ੍ਰਾਈਵੇਟ ਸਕੂਲ ਦਾ ਮਾਲਕ ਕੀਤਾ ਗ੍ਰਿਫਤਾਰ

07/01/2024 10:32:42 AM

ਗੋਧਰਾ-  NEET-UG ਪ੍ਰੀਖਿਆ ’ਚ ਬੇਨਿਯਮੀਆਂ ਦੇ ਮਾਮਲੇ ਵਿਚ ਕੇਂਦਰੀ ਜਾਂਚ ਬਿਊਰੋ (CBI) ਨੇ ਗੁਜਰਾਤ ਦੇ ਗੋਧਰਾ ਵਿਚ ਇਕ ਪ੍ਰਾਈਵੇਟ ਸਕੂਲ ਦੇ ਮਾਲਕ ਨੂੰ ਦੀਕਸ਼ਿਤ ਪਟੇਲ ਨੂੰ ਗ੍ਰਿਫ਼ਤਾਰ ਕੀਤਾ ਹੈ। ਸਰਕਾਰੀ ਵਕੀਲ ਰਾਕੇਸ਼ ਠਾਕੋਰ ਨੇ ਦੱਸਿਆ ਕਿ ਪੰਚਮਹੱਲ ਜ਼ਿਲੇ ’ਚ ਗੋਧਰਾ ਨੇੜੇ ਸਥਿਤ ਜੈ ਜਲਾਰਾਮ ਸਕੂਲ ਦੇ ਮਾਲਕ ਦੀਕਸ਼ਿਤ ਪਟੇਲ ਨੂੰ ਤੜਕੇ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦੀਕਸ਼ਿਤ 'ਤੇ ਨੀਟ ਪੇਪਰ ਲੀਕ ਮਾਮਲੇ ਵਿਚ ਗ੍ਰਿਫਤਾਰ ਦੋਸ਼ੀਆਂ ਦੇ ਸੰਪਰਕ ਵਿਚ ਹੋਣ ਦਾ ਸ਼ੱਕ ਹੈ। ਇਸ ਸ਼ੱਕ ਦੇ ਆਧਾਰ 'ਤੇ ਸੀ. ਬੀ. ਆਈ. ਨੇ ਦੀਕਸ਼ਿਤ ਖਿਲਾਫ਼ ਕਾਰਵਾਈ ਕੀਤੀ ਹੈ। 

ਇਹ ਵੀ ਪੜ੍ਹੋ- ਰਾਧਾ ਰਾਣੀ 'ਤੇ ਵਿਵਾਦਿਤ ਬਿਆਨ ਦੇਣ ਮਗਰੋਂ ਕਥਾਵਾਚਕ ਪ੍ਰਦੀਪ ਮਿਸ਼ਰਾ ਨੇ ਨੱਕ ਰਗੜ ਕੇ ਮੰਗੀ ਮੁਆਫ਼ੀ

ਵਕੀਲ ਠਾਕੋਰ ਨੇ ਕਿਹਾ ਕਿਉਂਕਿ ਮਾਮਲਾ ਗੁਜਰਾਤ ਸਰਕਾਰ ਵੱਲੋਂ ਸੀ. ਬੀ. ਆਈ. ਨੂੰ ਸੌਂਪ ਦਿੱਤਾ ਗਿਆ ਹੈ। ਇਸ ਲਈ ਸੀ. ਬੀ. ਆਈ. ਦੀ ਇਕ ਟੀਮ ਦੀਕਸ਼ਿਤ ਪਟੇਲ ਨੂੰ ਅਹਿਮਦਾਬਾਦ ਦੀ ਇਕ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ ਰਿਮਾਂਡ ਹਾਸਲ ਕਰੇਗੀ। ਦੀਕਸ਼ਿਤ ਜੈ ਜਲਾਰਾਮ ਸਕੂਲ ਦਾ ਮਾਲਕ ਹੈ, ਜੋ ਕਿ ਪੰਚਮਹੱਲ ਜ਼ਿਲ੍ਹੇ ਦੇ ਗੋਧਰਾ ਕੋਲ ਸਥਿਤ ਹੈ। ਇਸ ਸਕੂਲ ਵਿਚ ਹੀ ’ਚ NEET-UG ਪ੍ਰੀਖਿਆ ਦਾ ਆਯੋਜਨ ਹੋਇਆ ਸੀ। ਜੈ ਜਲਾਰਾਮ ਸਕੂਲ ਉਨ੍ਹਾਂ ਤੈਅ ਕੇਂਦਰਾਂ ਵਿਚੋਂ ਇਕ ਸੀ, ਜਿੱਥੇ 5 ਮਈ ਨੂੰ NEET-UG ਪ੍ਰੀਖਿਆ ਆਯੋਜਿਤ ਕੀਤੀ ਗਈ ਸੀ। ਪਟੇਲ ਇਸ ਮਾਮਲੇ ਵਿਚ ਗ੍ਰਿਫਤਾਰ ਹੋਣ ਵਾਲਾ 6ਵਾਂ ਵਿਅਕਤੀ ਹੈ, ਜਿਸ ਵਿਚ ਦੋਸ਼ੀ ਨੇ ਕਥਿਤ ਤੌਰ 'ਤੇ ਉਮੀਦਵਾਰਾਂ ਤੋਂ ਪ੍ਰੀਖਿਆ ਪਾਸ ਕਰਨ ਵਿਚ ਮਦਦ ਕਰਨ ਲਈ 10-10 ਲੱਖ ਰੁਪਏ ਦੀ ਮੰਗ ਕੀਤੀ ਸੀ। 

ਇਹ ਵੀ ਪੜ੍ਹੋ- ਔਰਤਾਂ ਨੂੰ ਹਰ ਮਹੀਨੇ ਮਿਲਣਗੇ 1500, ਪੰਜ ਮੈਂਬਰੀ ਪਰਿਵਾਰ ਨੂੰ 3 ਮੁਫਤ ਸਿਲੰਡਰ

ਦੱਸ ਦੇਈਏ ਕਿ ਨੀਟ ਪ੍ਰੀਖਿਆ ਵਿਚ ਗੜਬੜੀ ਦੇ ਦੋਸ਼ ਵਿਚ ਗੁਜਰਾਤ ਤੋਂ 5 ਦੋਸ਼ੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪੁਲਸ ਮੁਤਾਬਕ ਵਿਦਿਆਰਥੀਆਂ ਤੋਂ ਪੈਸੇ ਲੈ ਕੇ ਨੀਟ ਪ੍ਰੀਖਿਆ ਪਾਸ ਕਰਾਉਣ ਦਾ ਗੋਰਖਧੰਦਾ ਚੱਲ ਰਿਹਾ ਸੀ। 5 ਮਈ ਨੂੰ ਦੇਸ਼ ਭਰ 'ਚ NEET-UG ਪ੍ਰੀਖਿਆ ਦਾ ਆਯੋਜਨ ਕੀਤਾ ਗਿਆ ਸੀ। ਜੈ ਜਲਾਰਾਮ ਸਕੂਲ ਵਿਚ  ਵੀ ਪ੍ਰੀਖਿਆ ਕੇਂਦਰ ਬਣਾਇਆ ਗਿਆ ਸੀ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Tanu

Content Editor

Related News