ਤਿੰਨ ਨੌਜਵਾਨਾਂ ਨੇ ਕੀਤੀ 5 ਲੱਖ ਦੀ ਠੱਗੀ
Sunday, Jun 30, 2024 - 11:02 PM (IST)

ਨਾਗਪੁਰ, (ਭਾਸ਼ਾ)- ਮਹਾਰਾਸ਼ਟਰ ’ਚ 10ਵੀਂ ਤੱਕ ਪੜ੍ਹੇ ਤਿੰਨ ਨੌਜਵਾਨਾਂ ਨੇ ਆਈ. ਟੀ. ਸਲਿਊਸ਼ਨਸ ਨਾਮਕ ਕੰਪਨੀ ਬਣਾ ਕੇ ਆਨਲਾਈਨ ਧੋਖਾਦੇਹੀ ਦੇ ਜ਼ਰੀਏ ਨਾਗਪੁਰ ਨਿਵਾਸੀ ਇਕ ਵਿਅਕਤੀ ਤੋਂ ਕਥਿਤ ਤੌਰ ’ਤੇ ਪੰਜ ਲੱਖ ਰੁਪਏ ਠੱਗ ਲਏ।
ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਤਿੰਨਾਂ ਮੁਲਜ਼ਮਾਂ ਨੂੰ ਮੁੰਬਈ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਨਾਗਪੁਰ ਸਾਈਬਰ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਪਾਲਘਰ ਦੇ ਵਿਰਾਰ ਨਿਵਾਸੀ ਅਤੁੱਲ ਇੰਦਰਪਤੀ ਸਿੰਘ (32), ਨਾਲਾਸੋਪਾਰਾ ਦੇ ਨੀਰਜ ਸ਼ਾਮਕੁਮਾਰ ਚੌਬੇ (26) ਅਤੇ ਦਹਿਸਰ ਦੇ ਵਿਕਾਸ ਮੇਘਲਾਲ ਸਾਵ (23) ਦੇ ਰੂਪ ’ਚ ਹੋਈ ਹੈ।
ਪੁਲਸ ਅਨੁਸਾਰ ਤਿੰਨਾਂ ਨੇ ਹਾਲ ਹੀ ’ਚ ਸਮਰਥ ਆਈ. ਟੀ. ਸਲਿਊਸ਼ਨਸ ਨਾਂ ਦੀ ਇਕ ਕੰਪਨੀ ਬਣਾਈ ਅਤੇ ਗੂਗਲ ’ਤੇ ਆਪਣੇ ਸੰਪਰਕ ਵੇਰਵੇ ਸੂਚੀਬੱਧ ਕੀਤੇ।