ਹੈਦਰਾਬਾਦ ’ਚ ਕਾਮੇਡੀਅਨ ਡੇਨੀਅਲ ਫਰਨਾਂਡੀਜ਼ ਦਾ ਸ਼ੋਅ ਭਾਜਪਾ ਨੇਤਾ ਰਾਜਾ ਸਿੰਘ ਦੀ ਧਮਕੀ ਤੋਂ ਬਾਅਦ ਰੱਦ

Sunday, Jun 30, 2024 - 11:19 PM (IST)

ਹੈਦਰਾਬਾਦ ’ਚ ਕਾਮੇਡੀਅਨ ਡੇਨੀਅਲ ਫਰਨਾਂਡੀਜ਼ ਦਾ ਸ਼ੋਅ ਭਾਜਪਾ ਨੇਤਾ ਰਾਜਾ ਸਿੰਘ ਦੀ ਧਮਕੀ ਤੋਂ ਬਾਅਦ ਰੱਦ

ਹੈਦਰਾਬਾਦ, (ਭਾਸ਼ਾ)- ਹੈਦਰਾਬਾਦ ’ਚ ਸ਼ਨੀਵਾਰ ਨੂੰ ਆਯੋਜਿਤ ‘ਸਟੈਂਡ-ਅਪ ਕਾਮੇਡੀਅਨ ਡੇਨੀਅਲ ਫਰਨਾਂਡੀਜ਼ ਦਾ ਸ਼ੋਅ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਰਾਜਾ ਸਿੰਘ ਦੀ ਕਥਿਤ ਧਮਕੀ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ।

ਜੈਨ ਭਾਈਚਾਰੇ ਦੇ ਖਿਲਾਫ ਕਾਮੇਡੀਅਨ ਦੀ ਕਥਿਤ ਟਿੱਪਣੀ ਤੋਂ ਬਾਅਦ ਭਾਜਪਾ ਵਿਧਾਇਕ ਨੇ ਕਤਿਤ ਤੌਰ ’ਤੇ ਧਮਕੀ ਦਿੱਤੀ ਸੀ। ਸੋਸ਼ਲ ਮੀਡੀਆ ਮੰਚ ’ਤੇ ਪੋਸਟ ਕੀਤੀ ਗਈ ਇਕ ਵੀਡੀਓ ’ਚ ਸਥਿਤੀ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਫਰਨਾਂਡੀਜ਼ ਨੇ ਕਿਹਾ ਕਿ ਹੈਦਰਾਬਾਦ ’ਚ ਸ਼ੋਅ ਨੂੰ ਉਨ੍ਹਾਂ ਦੇ ‘ਪਿਛਲੇ ਸ਼ੋਅ ਦੇ ਕਾਰਨ ਹੋਈ ਅਸ਼ਾਂਤੀ’ ਕਾਰਨ ਮੁੜਨਿਰਧਾਰਿਤ ਕਰਨਾ ਪਿਆ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਠੇਸ ਪਹੁੰਚਾਣ ਵਾਲੀ ਵੀਡੀਓ ਨੂੰ ਹਟਾ ਦਿੱਤਾ ਗਿਆ ਅਤੇ ਮੁਆਫੀਨਾਮਾ ਪੋਸਟ ਕੀਤਾ ਗਿਆ ਹੈ। ਉਨ੍ਹਾਂ ਕਿਹਾ, “ਸਾਨੂੰ ਅਜੇ ਵੀ ਹਿੰਸਾ ਅਤੇ ਭੰਨ੍ਹਤੋੜ ਦੀ ਧਮਕੀ ਦੇਣ ਵਾਲੀਆਂ ਫੋਨ ਕਾਲਾਂ, ਸੰਦੇਸ਼ ਅਤੇ ਈ-ਮੇਲ ਮਿਲ ਰਹੀਆਂ ਹਨ।


author

Rakesh

Content Editor

Related News