ਫਰਾਂਸ ਰਾਸ਼ਟਰਪਤੀ ਚੋਣਾਂ ''ਚ ਪਛੜੀ ਮੈਕਰੋਂ ਦੀ ਪਾਰਟੀ, ਮੈਰੀਨ ਲੀ ਪੈਨ ਦੀ ਪਾਰਟੀ ਸਭ ਤੋਂ ਅੱਗੇ
Monday, Jul 01, 2024 - 02:46 AM (IST)
ਇੰਟਰਨੈਸ਼ਨਲ ਡੈਸਕ- ਫਰਾਂਸ 'ਚ 30 ਜੂਨ ਤੋਂ ਚੋਣਾਂ ਸ਼ੁਰੂ ਹੋ ਗਈਆਂ ਹਨ, ਤੇ ਵੋਟਿੰਗ ਦਾ ਸਿਲਸਿਲਾ 7 ਜੁਲਾਈ ਤੱਕ ਚੱਲੇਗਾ। ਇਨ੍ਹਾਂ ਚੋਣਾਂ ਲਈ ਪ੍ਰਚਾਰ ਦੌਰਾਨ ਸਾਰੀਆਂ ਪਾਰਟੀਆਂ ਨੇ ਪੂਰਾ ਜ਼ੋਰ ਲਗਾਇਆ ਹੈ।
ਹੁਣ ਉੱਥੋਂ ਦੀਆਂ ਚੋਣਾਂ ਬਾਰੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਫਰਾਂਸ ਦੀਆਂ ਚੋਣਾਂ 'ਚ ਮੌਜੂਦਾ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ ਪਾਰਟੀ ਪਿੱਛੜ ਰਹੀ ਹੈ। ਉਹ ਇਸ ਸਮੇਂ ਦੌੜ 'ਚ ਤੀਜੇ ਨੰਬਰ 'ਤੇ ਚੱਲ ਰਹੀ ਹੈ।
ਇਕ ਐਗਜ਼ਿਟ ਪੋਲ ਮੁਤਾਬਕ ਮੈਰੀਨ ਲੀ ਪੈਨ ਦੀ ਰਾਈਟ ਨੈਸ਼ਨਲ ਰੈਲੀ ਪਾਰਟੀ ਪਹਿਲੇ ਗੇੜ ਦੀਆਂ ਚੋਣਾਂ 'ਚ ਅੱਗੇ ਚੱਲ ਰਹੀ ਹੈ। ਉਹ 34 ਫ਼ੀਸਦੀ ਵੋਟਾਂ ਨਾਲ ਪਹਿਲੇ ਸਥਾਨ 'ਤੇ ਚੱਲ ਰਹੀ ਹੈ।
ਇਸ ਤੋਂ ਇਲਾਵਾ ਨਿਊ ਪਾਪੁਲਰ ਫਰੰਟ ਦੂਜੇ ਨੰਬਰ 'ਤੇ ਦੱਸਿਆ ਜਾ ਰਿਹਾ ਹੈ, ਜਿਸ ਨੂੰ 29 ਫ਼ੀਸਦੀ ਵੋਟਾਂ ਮਿਲਣ ਦੀ ਉਮੀਦ ਲਗਾਈ ਜਾ ਰਹੀ ਹੈ। ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ ਪਾਰਟੀ 20-23 ਫ਼ੀਸਦੀ ਵੋਟਾਂ ਨਾਲ ਤੀਜੇ ਨੰਬਰ 'ਤੇ ਦੱਸੀ ਜਾ ਰਹੀ ਹੈ।
ਇਸ ਐਗਜ਼ਿਟ ਪੋਲ ਮੁਤਾਬਕ ਮੌਜੂਦਾ ਰਾਸ਼ਟਰਪਤੀ ਮੈਕਰੋਂ ਦੀ ਕੁਰਸੀ ਖ਼ਤਰੇ 'ਚ ਪੈਂਦੀ ਹੋਈ ਦਿਖਾਈ ਦੇ ਰਹੀ ਹੈ, ਜਦਕਿ ਰਾਈਟ ਨੈਸ਼ਨਲ ਪਾਰਟੀ ਜਿੱਤ ਵੱਲ ਵਧਦੀ ਹੋਈ ਦਿਖਾਈ ਦੇ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e