ICC ਟੈਸਟ ਰੈਂਕਿੰਗ ''ਤੇ ਚਾਹਲ ਦਾ ਮਜ਼ੇਦਾਰ ਜਵਾਬ, ਲੋਕਾਂ ਨੂੰ ਖੂਬ ਆ ਰਿਹਾ ਪਸੰਦ

12/31/2019 12:13:04 AM

ਜਲੰਧਰ— ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਹਾਲ ਹੀ 'ਚ ਟਾਪ ਟੈਸਟ ਬੱਲੇਬਾਜ਼ਾਂ ਦੀ ਸੂਚੀ ਜਾਰੀ ਕੀਤੀ ਹੈ। ਇਹ ਸੂਚੀ 11 ਨਹੀਂ ਬਲਕਿ 10 ਖਿਡਾਰੀਆਂ ਦੀ ਹੈ, ਜਿਸ 'ਤੇ ਭਾਰਤੀ ਸਪਿਨਰ ਯੁਜਵੇਂਦਰ ਚਾਹਲ ਨੇ ਮਜ਼ੇਦਾਰ ਜਵਾਬ ਦਿੱਤਾ ਹੈ। ਆਪਣੇ ਮਜ਼ਾਕੀਏ ਅੰਦਾਜ਼ ਦੇ ਲਈ ਜਾਣੇ ਜਾਂਦੇ ਚਾਹਲ ਦੀ ਨਜ਼ਰ ਜਿਸ ਤਰ੍ਹਾਂ ਹੀ ਇਸ ਸੂਚੀ 'ਤੇ ਪਈ ਤਾਂ ਉਸ ਨੇ ਚੁਟਕੀ ਲੈਂਦੇ ਹੋਏ ਲਿਖਿਆ, ਤੁਸੀਂ 10 ਖਿਡਾਰੀਆਂ ਦੀ ਸੂਚੀ ਹੀ ਕਿਉਂ ਜਾਰੀ ਕੀਤੀ ਜਦਕਿ ਮੇਰਾ ਨਾਂ 11ਵੇਂ ਨੰਬਰ 'ਤੇ ਸੀ।

PunjabKesari
ਆਈ. ਸੀ. ਸੀ. ਨੇ ਜਿਸ ਤਰ੍ਹਾਂ ਹੀ ਟੈਸਟ 'ਚ ਟਾਪ ਬੱਲੇਬਾਜ਼ਾਂ ਦੀ ਸੂਚੀ ਨੂੰ ਆਪਣੇ ਆਫਿਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਤਾਂ ਚਾਹਲ ਇਕ ਵਾਰ ਫਿਰ ਮਸਤੀ ਦੇ ਮੂਡ 'ਚ ਆ ਗਏ ਤੇ ਉਨ੍ਹਾ ਨੇ ਇਹ ਕੁਮੈਂਟ ਕਰ ਦਿੱਤਾ। ਚਾਹਲ ਦੇ ਇਸ ਕੁਮੈਂਟ ਨੂੰ ਲੋਕਾਂ ਨੇ ਵੀ ਖੂਬ ਪਸੰਦ ਕੀਤਾ ਤੇ 1600 ਤੋਂ ਜ਼ਿਆਦਾਂ ਲੋਕਾਂ ਨੇ ਉਸਦੇ ਇਸ ਕੁਮੈਂਟ ਨੂੰ ਲਾਈਕ ਵੀ ਕੀਤਾ ਹੈ। ਨਾਲ ਹੀ 100 ਤੋਂ ਜ਼ਿਆਦਾ ਯੂਜ਼ਰਸ ਦੇ ਕੁਮੈਂਟਸ 'ਤੇ ਪ੍ਰਤੀਕਿਰਿਆ ਵੀ ਦਿੱਤੀ। ਇਸ ਦੌਰਾਨ ਇਕ ਯੂਜ਼ਰ ਨੇ ਲਿਖਿਆ, ਤੁਸੀਂ ਆਪ ਅਲਟ੍ਰਾ ਲਿਜੇਂਡ ਹੋ, ਇਹ ਸੂਚੀ ਤੁਹਾਡੇ ਬੱਲੇਬਾਜ਼ੀ ਕੌਸ਼ਲ ਨੂੰ ਠੀਕ ਨਹੀਂ ਠਹਿਰਾ ਸਕਦੀ।

PunjabKesari
ਆਈ. ਸੀ. ਸੀ. ਦੀ ਟੈਸਟ ਰੈਂਕਿੰਗ ਬੱਲੇਬਾਜ਼ੀ ਸੂਚੀ 'ਚ ਟਾਪ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਨਾਂ ਹੈ, ਜਿਸ ਨੂੰ 928 ਅੰਕ ਮਿਲੇ ਹਨ। ਬੈਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਸਟੀਵ ਸਮਿਥ ਦਾ ਨਾਂ ਆਉਂਦਾ ਹੈ। ਸਮਿਥ ਨੂੰ 911 ਅੰਕ ਮਿਲੇ ਹਨ। ਕੋਹਲੀ ਤੇ ਸਮਿਥ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ 900 ਅੰਕਾਂ 'ਚ ਸ਼ਾਮਲ ਨਹੀਂ ਹੈ। ਆਈ. ਸੀ. ਸੀ. ਦੀ ਪੂਰੀ ਸੂਚੀ ਇਸ ਤਰ੍ਹਾਂ ਹੈ।


Gurdeep Singh

Content Editor

Related News