ਸਿਗਰੇਟ ਤੋਂ ਬਿਨਾਂ ਨੌਜਵਾਨਾਂ ਨੂੰ ਜਕੜ ਰਿਹਾ ਫੇਫੜਿਆਂ ਦਾ ਕੈਂਸਰ, ਮਾਹਿਰਾਂ ਨੇ ਕੀਤਾ ਵੱਡਾ ਖੁਲਾਸਾ

Thursday, Apr 23, 2026 - 11:00 AM (IST)

ਸਿਗਰੇਟ ਤੋਂ ਬਿਨਾਂ ਨੌਜਵਾਨਾਂ ਨੂੰ ਜਕੜ ਰਿਹਾ ਫੇਫੜਿਆਂ ਦਾ ਕੈਂਸਰ, ਮਾਹਿਰਾਂ ਨੇ ਕੀਤਾ ਵੱਡਾ ਖੁਲਾਸਾ

ਅੰਮ੍ਰਿਤਸਰ (ਦਲਜੀਤ)- ਫੇਫੜਿਆਂ ਦੇ ਕੈਂਸਰ ਨੂੰ ਲੈ ਕੇ ਦੁਨੀਆ ਭਰ ਵਿਚ ਇਕ ਨਵਾਂ ਅਤੇ ਚਿੰਤਾਜਨਕ ਰੁਝਾਨ ਸਾਹਮਣੇ ਆਇਆ ਹੈ, ਜਿਸ ਨੇ ਮੈਡੀਕਲ ਮਾਹਿਰਾਂ ਦੀ ਚਿੰਤਾ ਕਾਫ਼ੀ ਵਧਾ ਦਿੱਤੀ ਹੈ। ਤਾਜ਼ਾ ਖੋਜ ਅਨੁਸਾਰ ਹੁਣ ਇਹ ਬੀਮਾਰੀ ਸਿਰਫ਼ ਸਿਗਰੇਟ ਪੀਣ ਵਾਲਿਆਂ ਤੱਕ ਸੀਮਤ ਨਹੀਂ ਰਹੀ, ਸਗੋਂ ਬਿਨਾਂ ਸਿਗਰੇਟ ਪੀਣ ਵਾਲੇ ਨੌਜਵਾਨ ਵੀ ਤੇਜ਼ੀ ਨਾਲ ਇਸ ਦੀ ਲਪੇਟ ਵਿਚ ਆ ਰਹੇ ਹਨ। ਯੂ. ਐੱਸ. ਸੀ. ਨੌਰਿਸ ਕੰਪਰੀਹੈਂਸਿਵ ਕੈਂਸਰ ਸੈਂਟਰ ਅਤੇ ਕੇਕ ਮੈਡੀਸਨ ਵੱਲੋਂ ਕੀਤੇ ਅਧਿਐਨ ਵਿਚ 50 ਸਾਲ ਤੋਂ ਘੱਟ ਉਮਰ ਦੇ 187 ਮਰੀਜ਼ਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਨਤੀਜੇ ਹੈਰਾਨ ਕਰਨ ਵਾਲੇ ਸਨ ਕਿ ਇਨ੍ਹਾਂ ਵਿਚੋਂ ਵੱਡੀ ਗਿਣਤੀ ਉਨ੍ਹਾਂ ਦੀ ਸੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਕਦੇ ਸਿਗਰੇਟ ਨਹੀਂ ਪੀਤੀ। ਹੋਰ ਵੀ ਚਿੰਤਾਜਨਕ ਗੱਲ ਇਹ ਸਾਹਮਣੇ ਆਈ ਕਿ ਨੌਜਵਾਨ ਔਰਤਾਂ ਵਿਚ ਇਸ ਬੀਮਾਰੀ ਦਾ ਖ਼ਤਰਾ ਮਰਦਾਂ ਦੇ ਮੁਕਾਬਲੇ ਕਾਫ਼ੀ ਵੱਧ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 5 ਦਿਨ ਲੱਗਣਗੇ ਲੰਬੇ-ਲੰਬੇ ਕੱਟ, ਨਹੀਂ ਆਉਣੀ ਬਿਜਲੀ

ਅਧਿਐਨ ਦੌਰਾਨ ਇਹ ਵੀ ਪਤਾ ਲੱਗਿਆ ਕਿ ਬਹੁਤ ਸਾਰੇ ਮਰੀਜ਼ ਸਿਹਤਮੰਦ ਖ਼ੁਰਾਕ (ਫਲ, ਸਬਜ਼ੀਆਂ ਅਤੇ ਸਾਬਤ ਅਨਾਜ) ਦਾ ਨਿਯਮਿਤ ਸੇਵਨ ਕਰਦੇ ਸਨ। ਮਾਹਿਰਾਂ ਅਨੁਸਾਰ ਵਾਤਾਵਰਣ ਦੀ ਇਸ ਬਿਮਾਰੀ ਲਈ ਵੱਡਾ ਖਤਰਾ ਹੈ, ਜਿਸ 'ਚ ਹਵਾ ਪ੍ਰਦੂਸ਼ਣ, ਜ਼ਹਿਰੀਲੇ ਰਸਾਇਣ, ਧੂੜ ਅਤੇ ਆਧੁਨਿਕ ਜੀਵਨਸ਼ੈਲੀ ਦੇ ਅਣਦੇਖੇ ਕਾਰਕ ਇਸ ਦੇ ਪਿੱਛੇ ਹੋ ਸਕਦੇ ਹਨ।

ਇਹ ਵੀ ਪੜ੍ਹੋ-  ਅੰਮ੍ਰਿਤਸਰ 'ਚ ਫੜੀ ਗਈ 35,00,00,000 ਕਰੋੜ ਦੀ ਹੈਰੋਇਨ, 5 ਮੁਲਜ਼ਮ ਗ੍ਰਿਫ਼ਤਾਰ

ਮਰੀਜ਼ਾਂ ਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਚਾਹੀਦੈ

ਸਰਕਾਰੀ ਮੈਡੀਕਲ ਕਾਲਜ ਦੇ ਐੱਮ.ਡੀ.ਆਰ. ਕੰਟਰੋਲ ਪ੍ਰੋਗਰਾਮ ਦੇ ਨੋਡਲ ਅਧਿਕਾਰੀ ਡਾ. ਸੰਦੀਪ ਮਹਾਜਨ ਨੇ ਦੱਸਿਆ ਕਿ ਇਹ ਖੁਲਾਸਾ ਸਪੱਸ਼ਟ ਕਰਦਾ ਹੈ ਕਿ ਫੇਫੜਿਆਂ ਦਾ ਕੈਂਸਰ ਹੁਣ ਸਿਰਫ਼ ਸਿਗਰੇਟ ਨਾਲ ਨਹੀਂ ਜੁੜਿਆ। ਉਨ੍ਹਾਂ ਕਿਹਾ ਕਿ ਛਾਤੀ ਰੋਗ ਨਾਲ ਸਬੰਧਤ ਮਰੀਜ਼ਾਂ ਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਹੋਲੀ ਸਿਟੀ (ਅੰਮ੍ਰਿਤਸਰ) 'ਚ ਮੱਛੀ ਤੇ ਤੰਬਾਕੂ ਦੀਆਂ ਦੁਕਾਨਾਂ ਬੰਦ

ਨੌਜਵਾਨ ਔਰਤਾਂ ਵਿਚ ਵੱਧਦੇ ਕੇਸ ਗੰਭੀਰ ਸੰਕੇਤ

ਸਰਕਾਰੀ ਟੀ.ਬੀ. ਹਸਪਤਾਲ ਦੇ ਸੀਨੀਅਰ ਡਾ. ਵਿਸ਼ਾਲ ਵਰਮਾ ਨੇ ਦੱਸਿਆ ਕਿ ਨੌਜਵਾਨ ਔਰਤਾਂ ਵਿਚ ਵੱਧਦੇ ਕੇਸ ਬਹੁਤ ਗੰਭੀਰ ਸੰਕੇਤ ਹਨ। ਇਸ ਵਿਚ ਹਾਰਮੋਨਲ ਅਤੇ ਵਾਤਾਵਰਣੀ ਕਾਰਨਾਂ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਖੂਨੀ ਵਾਰਦਾਤ, ਕੁੱਤੇ ਨੂੰ ਘੁਮਾਉਣ ਨਿਕਲੇ ਵਿਅਕਤੀ ਦਾ ਗੋਲੀ ਮਾਰ ਕੇ ਕਤਲ

ਲੱਛਣਾਂ ਨੂੰ ਹਲਕੇ ਵਿੱਚ ਨਾ ਲਓ

ਸਰਕਾਰੀ ਟੀ. ਬੀ ਹਸਪਤਾਲ ਦੇ ਡਾ. ਤੁਸ਼ਾਰ ਬਾਂਸਲ ਨੇ ਦੱਸਿਆ ਕਿ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਲੰਬੇ ਸਮੇਂ ਦੀ ਖੰਘ, ਛਾਤੀ ਵਿਚ ਦਰਦ ਜਾਂ ਸਾਹ ਲੈਣ ਵਿਚ ਤਕਲੀਫ਼ ਨੂੰ ਕਦੇ ਵੀ ਹਲਕੇ ਵਿਚ ਨਾ ਲਿਆ ਜਾਵੇ। ਆਈ.ਐੱਮ.ਏ. ਦੇ ਪਬਲਿਕ ਰਿਲੇਸ਼ਨ ਅਧਿਕਾਰੀ ਡਾ. ਨਰੇਸ਼ ਚਾਵਲਾ ਨੇ ਕਿਹਾ ਕਿ ਸਿਰਫ਼ ਸਿਹਤਮੰਦ ਖਾਣ-ਪੀਣ ਕਾਫ਼ੀ ਨਹੀਂ, ਸਾਫ਼ ਹਵਾ ਅਤੇ ਪ੍ਰਦੂਸ਼ਣ ’ਤੇ ਕੰਟਰੋਲ ਲਈ ਸਾਂਝੇ ਯਤਨ ਜ਼ਰੂਰੀ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News