ਚਾਹਲ ਨੇ ਬੈਂਗਲੁਰੂ ਦੀ ਜਿੱਤ 'ਤੇ ਕੀਤਾ ਟਵੀਟ, ਯੁਵਰਾਜ ਨੇ ਕੀਤਾ ਟਰੋਲ

Tuesday, Oct 13, 2020 - 08:39 PM (IST)

ਚਾਹਲ ਨੇ ਬੈਂਗਲੁਰੂ ਦੀ ਜਿੱਤ 'ਤੇ ਕੀਤਾ ਟਵੀਟ, ਯੁਵਰਾਜ ਨੇ ਕੀਤਾ ਟਰੋਲ

ਨਵੀਂ ਦਿੱਲੀ- ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਜਿੱਤ ਤੋਂ ਬਾਅਦ ਰਾਇਲ ਚੈਲੰਜਰਜ਼ ਬੈਂਗਲੁਰੂ ਟੀਮ ਅੰਕ ਸੂਚੀ 'ਚ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਜਿਸ ਤੋਂ ਬਾਅਦ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਚਾਹਲ ਦੇ ਇਸ ਪੋਸਟ 'ਤੇ ਯੁਵਰਾਜ ਸਿੰਘ ਨੇ ਕੁਮੈਂਟ ਕਰਕੇ ਚਾਹਲ ਦੀ ਬੋਲਤੀ ਬੰਦ ਕਰ ਦਿੱਤੀ।

PunjabKesari
ਯੁਵਰਾਜ ਸਿੰਘ ਨੇ ਚਾਹਲ ਦੀ ਪੋਸਟ 'ਤੇ ਕੁਮੈਂਟ ਕਰਦੇ ਹੋਏ ਲਿਖਿਆ ਕਿ 'ਤੂੰ ਕਿਸੇ ਨੂੰ ਮਾਰਨ ਨਹੀਂ ਦੇ ਰਿਹਾ! ਲੱਗਦਾ ਹੈ ਕਿ ਮੈਦਾਨ 'ਤੇ ਵਾਪਸ ਆਉਣਾ ਪਵੇਗਾ। ਬਹੁਤ ਵਧੀਆ ਗੇਂਦਬਾਜ਼ੀ ਯੁਵੀ ਚਾਹਲ।


ਯੁਵਰਾਜ ਦੇ ਇਸ ਕੁਮੈਂਟ 'ਤੇ ਚਾਹਲ ਨੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਲਿਖਿਆ- ਕਿ ਭਰਾ ਮੈਨੂੰ ਅੱਜ ਵੀ ਤੁਹਾਡੀਆਂ 3 ਗੇਂਦਾਂ 'ਤੇ 3 ਛੱਕੇ ਯਾਦ ਹਨ।


ਜ਼ਿਕਰਯੋਗ ਹੈ ਕਿ ਚਾਹਲ ਨੇ ਕੇ. ਕੇ. ਆਰ. ਵਿਰੁੱਧ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ। ਚਾਹਲ ਨੇ ਆਪਣੇ 4 ਓਵਰਾਂ 'ਚ 12 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ ਸੀ। ਜਿਸ ਕਾਰਨ ਆਰ. ਸੀ. ਬੀ. ਦੀ ਟੀਮ ਨੇ ਕੇ. ਕੇ. ਆਰ. 'ਤੇ ਵੱਡੀ ਜਿੱਤ ਹਾਸਲ ਕਰ ਅੰਕ ਸੂਚੀ 'ਚ ਉੱਪਰ ਪਹੁੰਚ ਗਈ ਹੈ।


author

Gurdeep Singh

Content Editor

Related News