ਕਾਰਲਸਨ ਨੇ ਤੀਜੀ ਵਾਰ ਜਿੱਤੀ ਵਿਸ਼ਵ ਚੈਂਪੀਅਨਸ਼ਿਪ

12/01/2016 4:39:18 PM

ਨਿਊਯਾਰਕ— ਨਾਰਵੇ ਦੇ ਮੈਗਨਸ ਕਾਰਲਸਨ ਨੇ ਖੁਦ ਨੂੰ ਆਪਣੇ 26ਵੇਂ ਜਨਮ ਦਿਨ ਦਾ ਤੋਹਫਾ ਲਗਾਤਾਰ ਤੀਜੀ ਵਾਰ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਦੇ ਰੂਪ ''ਚ ਦਿੱਤਾ ਹੈ। ਭਾਰਤੀ ਗ੍ਰੈਂਡਮਾਸਟਰ ਵਿਸ਼ਵਨਾਥਨ ਆਨੰਦ ਦੀ ਸਭ ਤੋਂ ਵੱਡੀ ਚੁਣੌਤੀ ਬਣ ਚੁੱਕੇ ਨੌਜਵਾਨ ਕਾਰਲਸਨ ਨੇ ਰੂਸ ਦੇ ਸਰਗੇਈ ਕਰਜ਼ਾਕਿਨ ਨੂੰ ਹਰਾਉਣ ਦੇ ਬਾਅਦ ਲਗਾਤਾਰ ਤੀਜੀ ਵਾਰੀ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। 

ਕਾਰਲਸਨ ਨੇ ਇੱਥੇ ਨਿਊਯਾਰਕ ''ਚ ਤਿੰਨ ਹਫਤੇ ਦੇ ਖੇਡ ਦੇ ਬਾਅਦ ਵੱਖ ਵੱਖ ਰਾਊਂਡ ''ਚ ਜਿੱਤ ਅਤੇ ਡਰਾਅ ਦੇ ਬਾਅਦ ਖਿਤਾਬ ''ਤੇ ਕਬਜ਼ਾ ਕੀਤਾ। ਰੂਸੀ ਖਿਡਾਰੀ ਕਰਜ਼ਾਕਿਨ ਕਾਰਲਸਨ ਦੇ ਖਿਲਾਫ 12 ਰਾਊਂਡ ਦੇ ਮੁਕਾਬਲੇ ''ਚ ਬਰਾਬਰੀ ''ਤੇ ਸਨ ਪਰ ਫਾਈਨਲ ਰਾਊਂਡ ''ਚ ਨਾਰਵੇ ਦੇ ਖਿਡਾਰੀ ਨੇ ਖੁਦ ਨੂੰ ਸਰਵਸ਼੍ਰੇਸ਼ਠ ਸਾਬਤ ਕਰਦੇ ਹੋਏ ਬਾਦਸ਼ਾਹਤ ਕਾਇਮ ਰੱਖੀ। ਆਯੋਜਕਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਨੂੰ ਦੁਨੀਆ ਦੇ 60 ਲੱਖ ਦਰਸ਼ਕਾਂ ਨੇ ਦੇਖਿਆ ਹੈ।


Related News