ਨਰਿੰਦਰ ਮੋਦੀ ਨੂੰ ਤੀਜੀ ਵਾਰ PM ਬਣਾਉਣ ਲਈ ਬੁਲੇਟ ਰਾਣੀ ਦੀ ਮਦੁਰੈ ਤੋਂ ਦਿੱਲੀ ਦੀ ਯਾਤਰਾ
Wednesday, Apr 03, 2024 - 12:13 PM (IST)

ਨਵੀਂ ਦਿੱਲੀ- ਬੁਲੇਟ ਰਾਣੀ ਦੇ ਨਾਂ ਨਾਲ ਮਸ਼ਹੂਰ ਰਾਜਲਕਸ਼ਮੀ ਮੰਦਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਕਬਜ਼ਾ ਕਰਨ ਦੇ ਸੰਕਲਪ ਨਾਲ ਤਾਮਿਲਨਾਡੂ ਦੇ ਮਦੁਰੈ ਤੋਂ ਬੁਲੇਟ ਰਾਹੀਂ ਯਾਤਰਾ ਸ਼ੁਰੂ ਕੀਤੀ ਹੈ। ਇਹ ਯਾਤਰਾ 13 ਸੂਬਿਆਂ ਤੋਂ ਹੁੰਦੀ ਹੋਈ 18 ਅਪ੍ਰੈਲ ਨੂੰ ਦਿੱਲੀ ਪਹੁੰਚ ਕੇ ਸਮਾਪਤ ਹੋਵੇਗੀ। ਇਸ ਸਿਲਸਿਲੇ ਵਿਚ ਉਨ੍ਹਾਂ ਦੀ ਯਾਤਰਾ 2552 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ ਸਮਸਤੀਪੁਰ ਤੋਂ ਲੰਘੀ। ਸਮਸਤੀਪੁਰ ਜ਼ਿਲ੍ਹੇ ਵਿਚ ਦਾਖ਼ਲ ਹੋਣ ’ਤੇ ਦਲ ਸਿੰਘ ਸਰਾਏ ਅਤੇ ਸਮਸਤੀਪੁਰ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਲੋਕਾਂ ਨੇ ਬੁਲੇਟ ਰਾਣੀ ਰਾਜਲਕਸ਼ਮੀ ਮੰਦਾ ਦਾ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ | ਜ਼ਿਕਰਯੋਗ ਹੈ ਕਿ ਬੁਲੇਟ ਨਾਲ ਯਾਤਰਾ ਕਰਨ ਵਾਲੀ ਔਰਤ ਭਾਵੇਂ ਭਾਰਤੀ ਜਨਤਾ ਪਾਰਟੀ ਦੀ ਮੁੱਢਲੀ ਮੈਂਬਰ ਨਹੀਂ ਹੈ ਪਰ ਪ੍ਰਧਾਨ ਮੰਤਰੀ ਮੋਦੀ ਪ੍ਰਤੀ ਉਸ ਦਾ ਜਨੂੰਨ ਦੇਖਣ ਨੂੰ ਮਿਲਦਾ ਹੈ।
ਬੁਲੇਟ ਨਾਲ ਨਿਕਲੀ ਔਰਤ ਨੇ ਆਪਣੀ ਸੰਕਲਪ ਯਾਤਰਾ ਬਾਰੇ ਦੱਸਿਆ ਕਿ ਉਸ ਨੇ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਚੁਣਨ ਲਈ ਇਹ ਸੰਕਲਪ ਲਿਆ ਹੈ ਅਤੇ ਇਸ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਨਿਕਲੀ ਹੈ। ਸਮਸਤੀਪੁਰ ਜ਼ਿਲਾ ਹੈੱਡਕੁਆਰਟਰ ਪਹੁੰਚਣ ’ਤੇ ਭਾਜਪਾ ਦੇ ਕਈ ਵਰਕਰਾਂ ਵੱਲੋਂ ਉਸ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ । ਇਸ ਦੌਰਾਨ ਵਰਕਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ’ਚ ਨਾਅਰੇਬਾਜ਼ੀ ਵੀ ਕੀਤੀ ਗਈ। ਸਮਸਤੀਪੁਰ ’ਚ ਸਵਾਗਤ ਤੋਂ ਬਾਅਦ ਬੁਲੇਟ ਰਾਣੀ ਦਰਭੰਗਾ ਦੀ ਯਾਤਰਾ ’ਤੇ ਰਵਾਨਾ ਹੋ ਗਈ ਹੈ ਅਤੇ 18 ਅਪ੍ਰੈਲ ਨੂੰ ਦਿੱਲੀ ਪਹੁੰਚਣ ਦਾ ਟੀਚਾ ਰੱਖਿਆ ਹੈ, ਜਿੱਥੇ ਉਸ ਵੱਲੋਂ ਯਾਤਰਾ ਦੀ ਸਮਾਪਤੀ ਕੀਤੀ ਜਾਵੇਗੀ। ਸਮਸਤੀਪੁਰ ’ਚ ਬੁਲੇਟ ਰਾਣੀ ਦੇ ਇਸ ਸਫ਼ਰ ਨੂੰ ਲੈ ਕੇ ਲੋਕਾਂ ’ਚ ਕਾਫੀ ਚਰਚਾ ਹੈ, ਖਾਸ ਤੌਰ ’ਤੇ ਔਰਤ ਦਾ ਉਤਸ਼ਾਹ ਦੇਖ ਲੋਕ ਹੈਰਾਨ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8