ਬੁਮਰਾਹ ਦੀ ਗੇਂਦ ਨੇ ਰੋਹਿਤ ਸ਼ਰਮਾ ਨੂੰ ਕੀਤਾ ਬੇਹਾਲ, ਦੇਖੋ ਵਾਇਰਲ ਵੀਡੀਓ

06/24/2022 5:57:26 PM

ਸਪੋਰਟਸ ਡੈਸਕ- ਟੀਮ ਇੰਡੀਆ ਤੇ ਇੰਗਲਿਸ਼ ਕਲੱਬ ਲੀਸੇਸਟਰਸ਼ਾਇਰ ਦਰਮਿਆਨ ਚਾਰ ਦਿਨਾਂ ਦੇ ਅਭਿਆਸ ਮੈਚ 'ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਤੇਜ਼ ਗੇਂਦ 'ਤੇ ਕਪਤਾਨ ਰੋਹਿਤ ਸ਼ਰਮਾ ਸੱਟ ਦਾ ਸ਼ਿਕਾਰ ਹੋ ਗਏ। ਇਸ ਅਭਿਆਸ ਮੈਚ 'ਚ ਰਿਸ਼ਭ ਪੰਤ, ਜਸਪ੍ਰੀਤ ਬੁਮਰਾਹ, ਚੇਤੇਸ਼ਵਰ ਪੁਜਾਰਾ ਤੇ ਪ੍ਰਸਿੱਧ ਕ੍ਰਿਸ਼ਣਾ ਲੀਸੇਸਟਰਸ਼ਾਇਰ ਵਲੋਂ ਖੇਡ ਰਹੇ ਹਨ।

ਮੈਚ 'ਚ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਦਾ ਸਾਹਮਣਾ ਜਸਪ੍ਰੀਤ ਬੁਮਰਾਹ ਦੀ ਖ਼ਤਰਨਾਕ ਗੇਂਦਬਾਜ਼ੀ ਨਾਲ ਹੋਇਆ। ਇਸ ਦੌਰਾਨ ਬੁਮਰਾਹ ਦੀ ਇਕ ਖ਼ਤਰਨਾਕ ਗੇਂਦ ਰੋਹਿਤ ਸ਼ਰਮਾ ਦੇ ਢਿੱਡ 'ਚ ਜਾ ਲੱਗੀ। ਇਸ ਘਟਨਾ ਦਾ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। ਰੋਹਿਤ ਇਸ ਮੈਚ ਦੀ ਪਹਿਲੀ ਪਾਰੀ 'ਚ ਕੁਝ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੇ। ਰੋਹਿਤ ਨੇ ਪਹਿਲੀ ਪਾਰੀ 'ਚ 47 ਗੇਂਦਾਂ ਦਾ ਸਾਹਮਣਾ ਕਰਦੇ ਹੋਏ 25 ਦੌੜਾਂ ਦੀ ਪਾਰੀ ਖੇਡੀ। ਰੋਹਿਤ ਸ਼ਰਮਾ ਵਾਕਰ ਦੀ ਗੇਂਦ 'ਤੇ ਕੈਚ ਆਊਟ ਹੋਏ।


Tarsem Singh

Content Editor

Related News