ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕਰਨ ਉੱਤੇ ਬ੍ਰਾਡ ''ਤੇ ਲੱਗਾ ਜੁਰਮਾਨਾ

01/29/2020 1:48:11 AM

ਜੋਹਾਨਸਬਰਗ— ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ 'ਤੇ ਦੱਖਣੀ ਅਫਰੀਕਾ ਵਿਰੁੱਧ ਚੌਥੇ ਟੈਸਟ ਦੌਰਾਨ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕਰਨ 'ਤੇ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਲੱਗਾ ਹੈ। ਮੈਚ ਅਧਿਕਾਰੀਆਂ ਨੇ ਬ੍ਰਾਡ 'ਤੇ ਦੋਸ਼ ਲਾਇਆ ਸੀ ਕਿ ਉਹ ਸੋਮਵਾਰ ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ ਦੇ ਨੇੜੇ ਪਹੁੰਚ ਗਿਆ ਤੇ ਉਸ ਦੇ ਵਿਰੁੱਧ 'ਇਤਰਾਜ਼ਯੋਗ ਭਾਸ਼ਾ' ਦਾ ਇਸਤੇਮਾਲ ਕੀਤਾ। ਆਖਰੀ ਟੈਸਟ ਮੈਚ ਸੋਮਵਾਰ ਨੂੰ ਖਤਮ ਹੋਇਆ, ਜਿਸ ਨੂੰ ਇੰਗਲੈਂਡ ਨੇ ਚੌਥੇ ਦਿਨ ਹੀ ਆਪਣੇ ਨਾਂ ਕਰ ਲਿਆ। ਬ੍ਰਾਡ ਦੇ ਖਾਤੇ 'ਚ ਪਿਛਲੇ 24 ਮਹੀਨਿਆਂ 'ਚ 2 ਡਿਮੇਰਿਟ ਅੰਕ ਜੁੜ ਚੁੱਕੇ ਹਨ ਤੇ ਜੇਕਰ ਇਹ ਚਾਰ ਅੰਕ ਤਕ ਪਹੁੰਚ ਜਾਂਦੇ ਹਨ ਤਾਂ ਉਸ ਨੂੰ ਇਕ ਮੈਚ 'ਚ ਮੁਅੱਤਲ ਹੋਣਾ ਪਵੇਗਾ।

PunjabKesari


Gurdeep Singh

Content Editor

Related News