ਮਾਓਵਾਦੀਆਂ ਦੀ ਭਾਸ਼ਾ ਬੋਲ ਰਹੇ ਹਨ ਰਾਹੁਲ ਗਾਂਧੀ : PM ਮੋਦੀ
Sunday, May 19, 2024 - 02:09 PM (IST)
ਜਮਸ਼ੇਦਪੁਰ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਅਤੇ ਉਸ ਦੇ ਨੇਤਾ ਰਾਹੁਲ ਗਾਂਧੀ 'ਤੇ ਐਤਵਾਰ ਨੂੰ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ 'ਸ਼ਹਿਜਾਦੇ ਵਲੋਂ ਮਾਓਵਾਦੀਆਂ ਦੀ ਭਾਸ਼ਾ ਬੋਲਣ' ਕਾਰਨ ਕੋਈ ਵੀ ਉਦਯੋਗਪਤੀ ਕਾਂਗਰਸ ਸ਼ਾਸਿਤ ਰਾਜਾਂ 'ਚ ਨਿਵੇਸ਼ ਕਰਨ ਤੋਂ ਪਹਿਲੇ 50 ਵਾਰ ਸੋਚੇਗਾ। ਪੀ.ਐੱਮ. ਮੋਦੀ ਨੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ 'ਤੇ ਵੰਸ਼ਵਾਦੀ ਰਾਜਨੀਤੀ ਨੂੰ ਸੁਰੱਖਿਆ ਦੇਣ ਅਤੇ ਲੋਕ ਸਭਾ ਸੀਟ ਨੂੰ 'ਜੱਦੀ ਜਾਇਦਾਦ' ਮੰਨਣ ਦਾ ਵੀ ਦੋਸ਼ ਲਗਾਇਆ। ਪ੍ਰਧਾਨ ਮੰਤਰੀ ਨੇ ਕਿਹਾ,''ਕਾਂਗਰਸ ਦੇ 'ਸ਼ਹਿਜਾਦੇ' ਮਾਓਵਾਦੀਆਂ ਦੀ ਭਾਸ਼ਾ ਬੋਲ ਰਹੇ ਹਨ ਅਤੇ ਨਵੇਂ-ਨਵੇਂ ਤਰੀਕਿਆਂ ਨਾਲ ਪੈਸਾ ਵਸੂਲ ਰਹੇ ਹਨ।''
ਪੀ.ਐੱਮ. ਮੋਦੀ ਨੇ ਕਿਹਾ,''ਮੈਂ ਕਾਂਗਰਸ ਅਤੇ 'ਇੰਡੀਆ' ਗਠਜੋੜ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਇਸ ਗੱਲ ਦਾ ਜਵਾਬ ਦੇਣ ਦੀ ਚੁਣੌਤੀ ਦਿੰਦਾ ਹਾਂ ਕਿ ਉਹ ਆਪਣੇ 'ਸ਼ਹਿਜਾਦੇ' ਦੀ ਉਦਯੋਗ-ਵਿਰੋਧੀ ਭਾਸ਼ਾ ਨਾਲ ਸਹਿਮਤ ਹਨ।'' ਉਨ੍ਹਾਂ ਨੇ ਰਾਏਬਰੇਲੀ ਲੋਕ ਸਭਾ ਸੀਟ ਤੋਂ ਚੋਣ ਲੜਨ ਦੇ ਫ਼ੈਸਲੇ ਨੂੰ ਲੈ ਕੇ ਰਾਹੁਲ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਕਾਂਗਰਸ ਦੇ 'ਸ਼ਹਿਜਾਦੇ' ਇਹ ਕਹਿੰਦੇ ਹੋਏ ਇਸ ਚੋਣ ਖੇਤਰ 'ਚ ਪਹੁੰਚੇ ਹਨ ਕਿ ਇਹ ਮੇਰੀ ਮਾਂ ਦੀ ਸੀਟ ਹੈ, ਜੋ ਸਕੂਲ ਜਾਣ ਵਾਲਾ 8 ਸਾਲ ਦਾ ਮੁੰਡਾ ਵੀ ਨਹੀਂ ਕਹੇਗਾ।'' ਪੀ.ਐੱਮ. ਮੋਦੀ ਨੇ ਕਾਂਗਰਸ 'ਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਕਰਨ ਦਾ ਵੀ ਦੋਸ਼ ਲਗਾਇਆ ਅਤੇ ਕਿਹਾ ਕਿ ਪਹਿਲਾਂ ਉਸ ਪਾਰਟੀ ਦੇ ਸ਼ਾਸਨਕਾਲ ਦੌਰਾਨ 18 ਹਜ਼ਾਰ ਪਿੰਡਾਂ ਦੀ ਸਥਿਤੀ 18ਵੀਂ ਸਦੀ ਵਰਗੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8