ਡੇਵਿਡ ਤੇ ਪੋਲਾਰਡ ’ਤੇ ਨਿਯਮਾਂ ਵਿਰੁੱਧ ਸੂਰਯਕੁਮਾਰ ਦੀ ਮਦਦ ਕਰਨ ਲਈ ਜੁਰਮਾਨਾ

Saturday, Apr 20, 2024 - 09:07 PM (IST)

ਨਵੀਂ ਦਿੱਲੀ– ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਟਿਮ ਡੇਵਿਡ ਤੇ ਬੱਲੇਬਾਜ਼ੀ ਕੋਚ ਕੀਰੋਨ ਪੋਲਾਰਡ ’ਤੇ 18 ਅਪ੍ਰੈਲ ਨੂੰ ਮੁੱਲਾਂਪੁਰ ਵਿਚ ਪੰਜਾਬ ਕਿੰਗਜ਼ ਵਿਰੁੱਧ ਮੈਚ ਦੌਰਾਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਖੇਡ ਜ਼ਾਬਤੇ ਦੀ ਉਲੰਘਣਾ ਕਰਨ ਲਈ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਾਇਆ ਗਿਆ ਹੈ। ਇਹ ਜੁਰਮਾਨਾ ਮੈਚ ਦੀ ਇਕ ਵੀਡੀਓ ਵਾਇਰਲ ਹੋਣ ਦੇ ਕਾਰਨ ਹੋਏ ਵਿਵਾਦ ਤੋਂ ਬਾਅਦ ਲਾਇਆ ਗਿਆ ਹੈ।
ਇਸ ਵੀਡੀਓ ਵਿਚ ਦਿਸ ਰਿਹਾ ਸੀ ਕਿ 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦੇ ਮੈਂਬਰ ਤੇ ਸਹਿਯੋਗੀ ਸਟਾਫ ਦੀ ਕਥਿਤ ਰੂਪ ਨਾਲ ਬੱਲੇਬਾਜ਼ ਸੂਰਯਕੁਮਾਰ ਯਾਦਵ ਨੂੰ ਰੀਵਿਊ ਲੈਣ ਲਈ ਕਹਿ ਰਹੇ ਸਨ ਜਿਹੜਾ ਆਈ. ਪੀ. ਐੱਲ. ਜ਼ਾਬਤੇ ਦੀ ਉਲੰਘਣਾ ਹੈ।
ਮੁੰਬਈ ਦੀ ਪਾਰੀ ਦੇ 15ਵੇਂ ਓਵਰ ਵਿਚ ਅਰਸ਼ਦੀਪ ਸਿੰਘ ਦੀ ਗੇਂਦ ਆਫ ਸਟੰਪ ਤੋਂ ਬਾਹਰ ਜਾ ਰਹੀ ਸੀ ਜਿਹੜੀ ਲਾਈਨ ਦੇ ਬਹੁਤ ਹੀ ਨੇੜੇ ਸੀ। ਸੂਰਯਕੁਮਾਰ ਤਦ 47 ਗੇਂਦਾਂ ਵਿਚ 67 ਦੌੜਾਂ ਬਣਾ ਕੇ ਖੇਡ ਰਿਹਾ ਸੀ ਤੇ ਉਸਨੇ ਇਸ ’ਤੇ ਸ਼ਾਟ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਮੈਦਾਨੀ ਅੰਪਾਇਰ ਨੇ ਇਸ ਨੂੰ ‘ਜਾਇਜ਼’ ਗੇਂਦ ਮੰਨਿਆ ਪਰ ਟੀ. ਵੀ. ਕੈਮਰਿਆਂ ਵਿਚ ਦਿਖਾਇਆ ਗਿਆ ਕਿ ਮੁੰਬਈ ਇੰਡੀਅਨਜ਼ ਦੇ ਮੁੱਖ ਕੋਚ ਮਾਰਕ ਬਾਊਚਰ ਸੂਰਯਕੁਮਾਰ ਨੂੰ ਇਸ਼ਾਰਾ ਕਰ ਰਿਹਾ ਸੀ ਕਿ ਇਹ ਗੇਂਦ ਵਾਈਡ ਹੈ। ਇਸ ਤੋਂ ਬਾਅਦ ਡੇਵਿਡ ਤੇ ਪੋਲਾਰਡ ਖੱਬੇ ਹੱਥ ਦੇ ਬੱਲੇਬਾਜ਼ ਸੂਰਯਕੁਮਾਰ ਨੂੰ ਰੀਵਿਊ ਲੈਣ ਲਈ ਕਹਿ ਰਹੇ ਸਨ ਕਿ ਇਹ ਗੇਂਦ ਵਾਈਡ ਹੈ।


Aarti dhillon

Content Editor

Related News