ਪਤਨੀ ਅਤੇ ਬੱਚਿਆਂ ਨੂੰ ਛੱਡ ਇਸ ਕੁੜੀ ਦੇ ਪਿਆਰ ''ਚ ਪਏ ਆਸਟਰੇਲੀਆਈ ਗੇਂਦਬਾਜ਼ ਨਾਥਨ ਲਾਇਨ (ਤਸਵੀਰਾਂ)

Wednesday, Dec 16, 2020 - 12:01 PM (IST)

ਪਤਨੀ ਅਤੇ ਬੱਚਿਆਂ ਨੂੰ ਛੱਡ ਇਸ ਕੁੜੀ ਦੇ ਪਿਆਰ ''ਚ ਪਏ ਆਸਟਰੇਲੀਆਈ ਗੇਂਦਬਾਜ਼ ਨਾਥਨ ਲਾਇਨ (ਤਸਵੀਰਾਂ)

ਸਪੋਰਟਸ ਡੈਸਕ : ਆਸਟਰੇਲੀਆ ਅਤੇ ਭਾਰਤ ਵਿਚਾਲੇ ਬਾਰਡਰ-ਗਾਵਸਕਰ ਸੀਰੀਜ਼ ਦੀ ਸ਼ੁਰੂਆਤ ਨੂੰ ਘੱਟ ਹੀ ਸਮਾਂ ਰਹਿ ਗਿਆ ਹੈ। ਦੋਵੇਂ ਟੀਮਾਂ ਸੀਰੀਜ਼ ਦੇ ਪਹਿਲੇ ਡੇਅ-ਨਾਈਟ ਟੈਸਟ ਮੈਚ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ ਪਰ ਆਸਟਰੇਲੀਆ ਦੇ ਆਫ ਸਪਿਨ ਗੇਂਦਬਾਜ਼ ਨਾਥਨ ਲਾਇਨ ਭਾਰਤੀ ਬੱਲੇਬਾਜ਼ਾਂ ਖ਼ਿਲਾਫ਼ ਆਪਣੀ ਰਣਨੀਤੀ ਬਣਾ ਚੁੱਕੇ ਹਨ ਅਤੇ ਚੰਗਾ ਪ੍ਰਦਰਸ਼ਨ ਕਰਣ ਲਈ ਤਿਆਰ ਹਨ। ਨਾਥਨ ਲਾਇਨ ਆਪਣੀ ਗੇਂਦਬਾਜ਼ੀ ਕਾਰਨ ਹੀ ਚਰਚਾ ਵਿਚ ਨਹੀਂ ਹਨ ਸਗੋਂ ਆਪਣੀ ਨਿੱਜੀ ਜਿਦੰਗੀ ਨੂੰ ਲੈ ਕੇ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ।  

PunjabKesari

ਆਸਟਰੇਲੀਆਈ ਗੇਂਦਬਾਜ਼ ਨਾਥਨ ਲਾਇਨ ਦੀ ਨਿੱਜੀ ਜਿੰਦਗੀ ਵਿਚ ਬਹੁਤ ਉਥਲ-ਪੁਥਲ ਮਚਿਆ ਹੋਇਆ ਹੈ। ਦਰਅਸਲ ਨਾਥਨ ਲਾਇਨ ਇਕ ਪ੍ਰਾਪਰਟੀ ਡੀਲਰ ਕੁੜੀ ਦੇ ਪਿਆਰ ਵਿਚ ਪੈ ਗਏ ਹਨ। ਇਸ ਦੇ ਲਈ ਲਾਇਨ ਨੇ ਆਪਣੇ 2 ਬੱਚਿਆਂ ਅਤੇ ਪਤਨੀ ਮੇਲੀ ਵਾਰਿੰਗ ਤੱਕ ਨੂੰ ਛੱਡ ਦਿੱਤਾ ਹੈ। ਲਾਇਨ ਅਤੇ ਉਨ੍ਹਾਂ ਦੀ ਪਤਨੀ ਨੇ ਕਾਫ਼ੀ ਲੰਬੇ ਸਮੇਂ ਤੋਂ ਇਕ-ਦੂੱਜੇ ਨੂੰ ਡੇਟ ਕਰਣ ਦੇ ਬਾਅਦ ਇਕ ਹੋਣ ਦਾ ਫ਼ੈਸਲਾ ਕੀਤਾ ਸੀ ।

PunjabKesari

ਲਾਇਨ ਅਤੇ ਉਨ੍ਹਾਂ ਦੀ ਪਤਨੀ ਵਿਚਾਲੇ ਚੰਗਾ ਰਿਲੇਸ਼ਨ ਚੱਲਿਆ। ਇਨ੍ਹਾਂ ਦੋਵਾਂ ਦੇ 2 ਬੱਚੇ ਵੀ ਹੋਏ ਪਰ ਸਾਲ 2017 ਵਿਚ ਇਸ ਪਤੀ-ਪਤਨੀ ਦਾ ਰਿਸ਼ਤਾ ਟੁੱਟ ਗਿਆ ਅਤੇ ਉਹ ਇਕ-ਦੂੱਜੇ ਤੋਂ ਵੱਖ ਹੋ ਗਏ। ਇਸ ਤੋਂ ਬਾਅਦ ਨਾਥਨ ਲਾਇਨ ਨੂੰ ਏਮਾ ਨਾਮ ਦੀ ਕੁੜੀ ਨਾਲ ਪਿਆਰ ਹੋ ਗਿਆ। ਏਮਾ ਅਕਸਰ ਨਾਥਨ ਲਾਇਨ ਦੇ ਮੈਚ ਦੇਖਣ ਲਈ ਸਟੇਡੀਅਮ ਵੀ ਜਾਂਦੀ ਹੈ।

PunjabKesari

ਲਾਇਨ ਦੀ ਨਵੀਂ ਪ੍ਰੇਮਿਕਾ ਦਾ ਪੂਰਾ ਨਾਮ ਏਮਾ ਮੈਕਾਰਥੀ ਹੈ ਅਤੇ ਉਹ ਪੇਸ਼ੇ ਤੋਂ ਇਕ ਪ੍ਰਾਪਰਟੀ ਡੀਲਰ ਹੈ। ਹੁਣ ਇਹ ਦੋਵੇਂ ਆਸਟਰੇਲੀਆ ਦੇ ਸਿਡਨੀ ਵਿਚ ਰਹਿੰਦੇ ਹਨ। ਦੋਵਾਂ ਨੂੰ ਅਕਸਰ ਆਸਟਰੇਲੀਆ ਦੇ ਸਿਡਨੀ ਸ਼ਹਿਰ ਵਿਚ ਸੈਰ ਕਰਦੇ ਹੋਏ ਵੇਖਿਆ ਜਾਂਦਾ ਹੈ।


author

cherry

Content Editor

Related News