ਫੁੱਟਬਾਲਰ ਬਣਨ ਦਾ ਇਰਾਦਾ ਛੱਡ ਹੁਣ ਵਪਾਰੀ ਬਣਨਾ ਚਾਹੁੰਦੈ : ਬੋਲਟ

01/23/2019 2:22:01 PM

ਕਿੰਗਸਟਨ : ਮਹਾਨ ਫਰਾਟਾ ਦੌੜਾਕ ਉਸੇਨ ਬੋਲਟ ਪਿਛਲੇ ਸਾਲ ਆਸਟਰੇਲੀਆਈ ਟੀਮ ਸੈਂਟ੍ਰਲ ਕੋਸਟ ਮਰੀਨਰਸ ਦੇ ਨਾਲ ਅਜ਼ਮਾਉਣ ਤੋਂ ਬਾਅਦ ਪੇਸ਼ੇਵਰ ਫੁੱਟਬਾਲ ਵਿਚ ਕਰੀਅਰ ਬਣਾਉਣ ਦਾ ਇਰਾਦਾ ਛੱਡ ਰਹੇ ਹਨ। ਇਸ ਸਾਲ 32 ਸਾਲਾ ਦੌੜਾਕ ਨੇ ਪਿਛਲੇ ਮਹੀਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਸ ਨੇ ਪੇਸ਼ੇਵਰ ਫੁੱਟਬਾਲਰ ਬਣਨ ਦੀ ਉਮੀਦ ਛੱਡ ਦਿੱਤੀ ਹੈ। ਹਾਲਾਂਕਿ ਕਿੰਗਸਟਨ ਵਿਚ ਸੋਮਵਾਰ ਨੂੰ ਬੋਲਟ ਨੇ ਕਿਹਾ, ''ਉਹ ਵਪਾਰਕ ਕਰੀਅਰ 'ਤੇ ਧਿਆਨ ਦੇਣ ਦੀ ਸੋਚ ਰਹੇ ਹਨ। ਟੀਵੀ ਜਮੈਕਾ ਨੇ ਬੋਲਟ ਦੇ ਹਵਾਲੇ ਤੋਂ ਕਿਹਾ, ''ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਇਸ ਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤਾ ਗਿਆ ਪਰ ਮੈਨੂੰ ਲਗਦਾ ਹੈ ਕਿ ਅਸੀਂ ਕੋਸ਼ਿਸ਼ ਕੀਤੀ, ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਕਰਨੀ ਚਾਹੀਦੀ ਸੀ ਅਤੇ ਤੁਸੀਂ ਚੀਜ਼ਾਂ ਨੂੰ ਜਿੱਤਦੇ ਹੋ ਤੇ ਸਬਕ ਸਿਖਦੇ ਹੋ।''

PunjabKesari

ਬੋਲਟ ਨੇ ਕਿਹਾ, ''ਇਹ ਕਾਫੀ ਚੰਗਾ ਤਜ਼ਰਬਾ ਰਿਹਾ। ਮੈ! ਟੀਮ ਵਿਚ ਰਹਿਣ ਦਾ ਮਜ਼ਾ ਲਿਆ ਅਤੇ ਇਹ ਟ੍ਰੈਕ ਅਤੇ ਫੀਲਡ ਤੋਂ ਅਲੱਗ ਹੈ। ਇਹ ਕਾਫੀ ਮਜ਼ੇਦਾਰ ਰਿਹਾ। ਹੁਣ ਖੇਡਣ ਦਾ ਸਮਾਂ ਖਤਮ ਹੋ ਗਿਆ ਹੈ ਇਸ ਲਈ ਮੈਂ ਵਪਾਰ 'ਤੇ ਧਿਆਨ ਲਗਾ ਰਿਹਾ ਹਾਂ। ਵਪਾਰੀ ਬਣਨ ਲਈ ਮੇਰੇ ਕੋਲ ਕਾਫੀ ਯੋਜਨਾਵਾਂ ਹਨ।''

PunjabKesari


Related News