ਉਘੇ ਵਪਾਰੀ ਤੋਂ ਕਥਿਤ ਗੈਂਗਸਟਰਾਂ ਨੇ ਕਰੋੜ ਰੁਪਏ ਦੀ ਫਿਰੌਤੀ ਮੰਗੀ

Tuesday, Apr 16, 2024 - 06:04 PM (IST)

ਉਘੇ ਵਪਾਰੀ ਤੋਂ ਕਥਿਤ ਗੈਂਗਸਟਰਾਂ ਨੇ ਕਰੋੜ ਰੁਪਏ ਦੀ ਫਿਰੌਤੀ ਮੰਗੀ

ਤਪਾ ਮੰਡੀ (ਸ਼ਾਮ,ਗਰਗ) : ਇਥੋਂ ਦੇ ਇਕ ਉਘੇ ਵਪਾਰੀ ਨੂੰ ਕਥਿਤ ਗੈਂਗਸਟਰਾਂ ਵੱਲੋਂ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ ਜਿਸ ਦੀ ਸ਼ਿਕਾਇਤ ਵਪਾਰੀ ਨੇ ਥਾਣਾ ਤਪਾ ’ਚ ਦੇ ਦਿੱਤੀ ਹੈ। ਤਪਾ ਪੁਲਸ ਨੇ ਉਸ ਵਪਾਰੀ ਨੂੰ ਇਕ ਸੁਰੱਖਿਆ ਗਾਰਡ ਦਿੱਤਾ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਸੰਪਰਕ ਕਰਨ ’ਤੇ ਵਪਾਰੀ ਨੇ ਲਗਭਗ 12 ਦਿਨ ਪਹਿਲਾਂ ਉਸ ਨੂੰ ਵਟਸਐਪ ਕਾਲ ’ਤੇ ਫਿਰੌਤੀ ਬਾਰੇ ਧਮਕੀ ਦਿੱਤੀ ਅਤੇ ਨਾ ਦੇਣ ’ਤੇ ਜਾਨੋਂ ਮਾਰਨ ਦੀ ਗੱਲ ਆਖੀ। ਪਹਿਲਾਂ ਤਾਂ ਵਪਾਰੀ ਆਪਣੇ ਤੌਰ ’ਤੇ ਇਸ ਵਟਸਐਪ ਕਾਲ ਦੀ ਜਾਂਚ ਕਰਨੀ ਸ਼ੁਰੂ ਕੀਤੀ ਤਾਂ ਮੋਬਾਈਲ ਬੰਦ ਆਉਣ ਕਾਰਨ ਕੁਝ ਪੱਲੇ ਨਾ ਪਿਆ। ਇਸ ਤੋਂ ਬਾਅਦ ’ਤੇ ਵਪਾਰੀ ਨੇ ਪੁਲਸ ਨੂੰ ਸਾਰੀ ਕਹਾਣੀ ਦੱਸੀ ਹੁਣ ਮਾਮਲੇ ਦੀ ਪੁਲਸ ਬਾਰੀਕੀ ਨਾਲ ਛਾਣਬੀਣ ਕਰ ਰਹੀ ਹੈ। ਇਹ ਖਬਰ ਸ਼ਹਿਰ ’ਚ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ ਅਤੇ ਲੋਕਾਂ ’ਚ ਦਹਿਸ਼ਤ ਪਾਈ ਜਾ ਰਹੀ ਹੈ ਜਦਕਿ ਵਪਾਰੀਆਂ ਵੱਲੋਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਅਜਿਹੇ ਅਨਸਰਾਂ ਨੂੰ ਜਲਦੀ ਕਾਬੂ ਕਰਕੇ ਵਪਾਰੀਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ।


author

Anuradha

Content Editor

Related News