ਬੋਪੰਨਾ ਅਤੇ ਰੋਜਰ ਵੇਸਲਿਨ ਸਿਡਨੀ ਇੰਟਰਨੈਸ਼ਨਲ ਦੇ ਸੈਮੀਫਾਈਨਲ ''ਚ

01/11/2018 8:32:12 AM

ਸਿਡਨੀ, (ਬਿਊਰੋ)— ਰੋਹਨ ਬੋਪੰਨਾ ਅਤੇ ਉਨ੍ਹਾਂ ਦੇ ਨਵੇਂ ਜੋੜੀਦਾਰ ਐਡੁਅਰਡ ਰੋਜਰ ਵੇਸਲਿਨ ਨੇ ਸਿਡਨੀ ਇੰਟਰਨੈਸ਼ਨਲ 'ਚ ਬੁੱਧਵਾਰ ਨੂੰ ਇੱਥੇ 2 ਮੈਚਾਂ 'ਚ ਜਿੱਤ ਦਰਜ ਕਰਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ।

ਬੋਪੰਨਾ ਅਤੇ ਰੋਜਰ ਵੇਸਲਿਨ ਨੇ ਆਪਣੇ ਪਹਿਲੇ ਮੈਚ 'ਚ ਇਵਾਨ ਡੋਡਿਗ ਅਤੇ ਫਰਨਾਂਡੋ ਵਰਡਾਸਕੋ ਨੂੰ 6-4, 6-4 ਨਾਲ ਹਰਾਇਆ। ਇਸ ਤੋਂ ਬਾਅਦ ਕੁਆਰਟਰਫਾਈਨਲ 'ਚ ਉਨ੍ਹਾਂ ਨੇ ਫੈਬ੍ਰਾਈਸ ਮਾਰਟਿਨ ਅਤੇ ਨਿਕੋਲਸ ਮੁਨਰੋ ਦੀ ਜੋੜੀ ਨੂੰ 7-6 (5), 7-6 (5) ਨਾਲ ਹਰਾਇਆ। ਉਨ੍ਹਾਂ ਦਾ ਅਗਲਾ ਮੁਕਾਬਲਾ ਲੁਕਸਾਨ ਕੁਬੋਟ ਅਤੇ ਮਾਰਸੇਲੋ ਮੇਲੋ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਨਾਲ ਹੋਵੇਗਾ।


Related News