ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਮੋਨਾਕੋ ''ਚ ਦੌੜੇਗਾ ਬੋਲਟ

06/21/2017 11:22:37 PM

ਪੈਰਿਸ— ਅੱਠ ਵਾਰ ਦੇ ਓਲੰਪਿਕ ਚੈਂਪੀਅਨ ਓਸੇਨ ਬੋਲਟ 21 ਜੁਲਾਈ ਨੂੰ ਮੋਨਾਕੋ 'ਚ ਹੋਣ ਵਾਲੀ ਡਾਇਮੰਡ ਲੀਗ 'ਚ 100 ਮੀਟਰ ਦੀ ਰੇਸ 'ਚ ਭਾਗ ਲੈਣਗੇ। ਆਯੋਜਕਾਂ ਨੇ ਅੱਜ ਇਸ ਗੱਲ ਦਾ ਐਲਾਨ ਕੀਤਾ। ਜਮੈਕਾ ਦਾ ਇਹ ਸਟਾਰ ਲੰਡਨ 'ਚ ਪੰਜ ਅਗਸਤ ਤੋਂ ਸ਼ੁਰੂ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਮੋਨਾਕੋ ਪ੍ਰਤੀਯੋਗਿਤਾ ਨੂੰ ਅਭਿਆਸ ਦੀ ਤਰ੍ਹਾਂ ਲਵੇਗਾ ਅਤੇ ਉਸ ਦੇ ਸੰਨਿਆਸ ਤੋਂ ਪਹਿਲਾਂ ਇਹ ਉਸ ਦਾ ਆਖਰੀ ਸ਼ੈਸ਼ਨ ਹੋਵੇਗਾ। ਵਿਸ਼ਵ ਰਿਕਾਰਡ ਬਣਾਉਣ ਵਾਲੇ ਬੋਲਟ ਨੇ ਸਾਲ ਦੀ ਪਹਿਲੀ ਰੇਸ ਕਿੰਗਸਤਾਨ 'ਚ ਇਸ ਮਹੀਨੇ ਦੇ ਸ਼ੁਰੂ 'ਚ ਜਿੱਤੀ ਸੀ।
 


Related News