ਪੰਜਾਬ 'ਚ ਚੋਣਾਂ ਤੋਂ ਪਹਿਲਾਂ ਪ੍ਰਸ਼ਾਸਨਿਕ ਫੇਰਬਦਲ! 10 IAS ਅਧਿਕਾਰੀਆਂ ਨੂੰ ਮਿਲਿਆ ਵਾਧੂ ਚਾਰਜ
Friday, Mar 29, 2024 - 11:14 AM (IST)
ਚੰਡੀਗੜ੍ਹ (ਰਮਨਜੀਤ ਸਿੰਘ)- ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਚੋਣ ਕਮਿਸ਼ਨ ਵੱਲੋਂ ਪੰਜਾਬ ਕੇਡਰ ਦੇ 10 ਆਈ. ਏ. ਐੱਸ. ਅਧਿਕਾਰੀਆਂ ਨੂੰ ਚੋਣ ਸੁਪਰਵਾਈਜ਼ਰ ਦੀ ਡਿਊਟੀ ’ਤੇ ਭੇਜਣ ਕਾਰਨ ਹੋਰ ਅਧਿਕਾਰੀਆਂ ਨੂੰ ਉਨ੍ਹਾਂ ਦੇ ਵਿਭਾਗਾਂ ਦਾ ਕੰਮਕਾਜ ਵਾਧੂ ਤੌਰ ’ਤੇ ਦੇਖਣ ਦੇ ਲਈ ਹੁਕਮ ਜਾਰੀ ਕੀਤੇ ਹਨ।
ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਫ਼ਿਰ ਵਿੰਨ੍ਹਿਆ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ 'ਤੇ ਨਿਸ਼ਾਨਾ, ਵੀਡੀਓ ਸਾਂਝੀ ਕਰ ਕਹੀ ਇਹ ਗੱਲ
ਹੁਕਮ ਅਨੁਸਾਰ ਵਰਿੰਦਰ ਕੁਮਾਰ ਮੀਣਾ ਨੂੰ ਮੈਨੇਜਰ ਸਕੱਤਰ ਜੇਲਾਂ, ਗੁਰਕੀਰਤ ਕਿਰਪਾਲ ਸਿੰਘ ਨੂੰ ਟਰਾਂਸਪੋਰਟ ਅਤੇ ਪਾਰਲੀਮੈਂਟਰੀ ਕੰਮ, ਮਾਲਵਿੰਦਰ ਸਿੰਘ ਜੱਗੀ ਨੂੰ ਪ੍ਰਬੰਧਕੀ ਸਕੱਤਰ ਯੋਜਨਾ, ਵਾਧੂ ਤੌਰ ’ਤੇ ਸਕੱਤਰ ਪੰਜਾਬ ਵਿਕਾਸ ਕਮਿਸ਼ਨ, ਡਾਇਰੈਕਟਰ ਮਗਸੀਪਾ ਅਤੇ ਪ੍ਰਬੰਧਕੀ ਸਕੱਤਰ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ, ਅਜੀਤ ਬਾਲਾਜੀ ਜੋਸ਼ੀ ਨੂੰ ਡਿਵੀਜ਼ਨਲ ਕਮਿਸ਼ਨਰ ਫਰੀਦਕੋਟ, ਦਲੀਪ ਕੁਮਾਰ ਨੂੰ ਮੈਨੇਜਿੰਗ ਸਕੱਤਰ ਲੇਬਰ, ਮੁਹੰਮਦ ਤਈਅਬ ਨੂੰ ਵਿੱਤ ਸਕੱਤਰ ਅਤੇ ਵਾਧੂ ਤੌਰ ’ਤੇ ਐੱਮ. ਡੀ. ਪੀ. ਆਈ. ਡੀ. ਬੀ, ਵਰਿੰਦਰ ਕੁਮਾਰ ਸ਼ਰਮਾ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਦਾ ਵਿਸ਼ੇਸ਼ ਸਕੱਤਰ, ਵਾਧੂ ਤੌਰ ’ਤੇ ਵਿਭਾਗ ਮੁਖੀ, ਜਲ ਸਪਲਾਈ ਅਤੇ ਸੈਨੀਟੇਸ਼ਨ, ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਲਾਇਆ ਗਿਆ। ਗਗਨਦੀਪ ਸਿੰਘ ਬਰਾੜ, ਗੁਰਿੰਦਰਪਾਲ ਸਿੰਘ ਸਹੋਤਾ, ਅਰਵਿੰਦਰਪਾਲ ਸਿੰਘ ਸੰਧੂ ਦੇ ਵਿਭਾਗਾਂ ਦੇ ਕੰਮਕਾਜ ਨੂੰ ਸਬੰਧਤ ਵਿਭਾਗ ਵੱਲੋਂ ਅੰਦਰੂਨੀ ਤੌਰ ’ਤੇ ਐਡਜਸਟ ਕੀਤਾ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8