5 ਵਿਕਟਾਂ ਲੈ ਕੇ ਭੁਵਨੇਸ਼ਵਰ ਕੁਮਾਰ ਨੇ ਬਣਾਇਆ ਨਵਾਂ ਰਿਕਰਾਡ

Monday, Feb 19, 2018 - 09:29 AM (IST)

ਨਵੀਂ ਦਿੱਲੀ (ਬਿਊਰੋ)— ਭਾਰਤੀ ਕ੍ਰਿਕਟ ਟੀਮ ਨੇ ਐਤਵਾਰ ਨੂੰ ਪਹਿਲਾ ਟੀ-20 ਮੈਚ ਵਿਚ ਦੱਖਣ ਅਫਰੀਕਾ ਨੂੰ 28 ਦੌੜਾਂ ਨਾਲ ਹਰਾ ਦਿੱਤਾ ਅਤੇ ਇਸਦੇ ਹੀਰੋ ਰਹੇ ਗੇਂਦਬਾਜ਼ ਭੁਵਨੇਸ਼ਵਰ ਕੁਮਾਰ। ਭੁਵਨੇਸ਼ਵਰ ਕੁਮਾਰ ਨੇ 24 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਅਤੇ ਉਹ ਮੈਨ ਆਫ ਦਿ ਮੈਚ ਚੁਣੇ ਗਏ। ਇਸਦੇ ਨਾਲ ਹੀ ਭੁਵਨੇਸ਼ਵਰ ਕੁਮਾਰ ਕ੍ਰਿਕਟ ਦੇ ਤਿੰਨਾਂ ਫਾਰਮੇਟਾਂ ਵਿਚ ਪੰਜ ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ।

ਟੀ-20 ਵਿਚ ਪੰਜ ਵਿਕਟਾਂ ਲੈਣ ਵਾਲੇ ਭੁਵਨੇਸ਼ਵਰ ਕੁਮਾਰ ਭਾਰਤ ਦੇ ਪਹਿਲੇ ਤੇਜ਼ ਗੇਂਦਬਾਜ਼ ਹਨ। ਇਸ ਤੋਂ ਪਹਿਲਾਂ ਸਪਿਨਰ ਯੁਜਵੇਂਦਰ ਚਾਹਲ ਨੇ ਟੀ-20 ਫਾਰਮੇਟ ਵਿਚ ਪੰਜ ਵਿਕਟਾਂ ਲਈਆਂ ਸਨ। ਪਹਿਲੇ ਟੀ-20 ਵਿਚ ਭਾਰਤ ਨੇ ਦੱਖਣ ਅਫਰੀਕਾ ਨੂੰ 28 ਦੌੜਾਂ ਨਾਲ ਹਰਾਇਆ। ਟੀਮ ਇੰਡੀਆ ਦੀ ਜਿੱਤ ਅਤੇ ਭੁਵਨੇਸ਼ਵਰ ਦੇ ਪੰਜ ਵਿਕਟਾਂ ਲੈਣ ਦੇ ਬਾਅਦ ਸੋਸ਼ਲ ਮੀਡੀਆ ਉੱਤੇ ਵੀ ਖ਼ੂਬ ਚਰਚਾ ਹੋਈ। ਮੈਚ ਦੇ ਬਾਅਦ ਭੁਵਨੇਸ਼ਵਰ ਕੁਮਾਰ ਟਵਿੱਟਰ ਉੱਤੇ ਟ੍ਰੇਂਡ ਕਰਨ ਲੱਗੇ।

ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਵਰਿੰਦਰ ਸਹਿਵਾਗ ਨੇ ਟੀਮ ਦੀ ਜਿੱਤ ਉੱਤੇ ਖੁਸ਼ੀ ਜਿਤਾਈ ਅਤੇ ਭੁਵਨੇਸ਼ਵਰ ਦੀ ਤਾਰੀਫ ਵੀ ਕੀਤੀ। ਉਥੇ ਹੀ, ਕਈ ਟਵਿੱਟਰ ਯੂਜ਼ਰ ਨੇ ਮਜ਼ੇਦਾਰ ਟਵੀਟ ਕੀਤੇ। ਅਮਿਤ ਕੁਮਾਰ ਘੋਸ਼ ਨੇ ਟਵੀਟ ਕੀਤਾ, ਇਕ-ਇਕ ਨੂੰ ਚੁਣ-ਚੁਣ ਕੇ ਆਊਟ ਕਰੇਗਾ ਆਪਣਾ ਭੁਵੀ।

ਸੰਜੈ ਐਮ.ਐੱਸ.ਡੀ. ਨੇ ਟਵੀਟ ਕੀਤਾ, ਤਿੰਨਾਂ ਫਾਰਮੇਟ ਵਿਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਰੈਨਾ ਹਨ ਅਤੇ ਤਿੰਨਾਂ ਫਾਰਮੇਟਾਂ ਵਿਚ ਪੰਜ ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਭੁਵੀ ਹਨ।

ਉਥੇ ਹੀ ਪ੍ਰਿਆ ਨਾਮਕ ਯੂਜ਼ਰ ਨੇ ਤਾਂ ਭੁਵਨੇਸ਼ਵਰ ਕੁਮਾਰ ਨੂੰ ਰਾਸ਼ਟਰਪਤੀ ਬਣਾਉਣ ਦੀ ਵਕਾਲਤ ਕਰ ਦਿੱਤੀ ਕਿਉਂਕਿ ਉਨ੍ਹਾਂ ਨੇ ਹਰ ਫਾਰਮੇਟ ਵਿਚ ਪੰਜ ਵਿਕਟਾਂ ਲਈਆਂ ਹਨ। ਉਨ੍ਹਾਂ ਨੇ ਟਵੀਟ ਕੀਤਾ, ਰਾਸ਼ਟਰਪਤੀ ਲਈ ਭੁਵੀ। ਭਾਰਤ ਨੂੰ ਫਿਰ ਤੋਂ ਮਹਾਨ ਬਣਾਏਗਾ।

ਭੁਵਨੇਸ਼ਵਰ ਤੋਂ ਪਹਿਲਾਂ ਸਿਰਫ ਪੰਜ ਗੇਂਦਬਾਜ਼ਾਂ ਨੇ ਹੀ ਕ੍ਰਿਕਟ ਦੇ ਹਰ ਫਾਰਮੇਟ ਵਿਚ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਸੀ। ਇਨ੍ਹਾਂ ਵਿਚ ਉਮਰ ਗੁੱਲ, ਟਿਮ ਸਾਉਥੀ, ਅਜੰਤਾ ਮੇਂਡਿਸ, ਲਸਿਥ ਮਲਿੰਗਾ ਅਤੇ ਇਮਰਾਨ ਤਾਹਿਰ ਸ਼ਾਮਲ ਸਨ।


Related News