5 ਹਜ਼ਾਰ ਪ੍ਰਵਾਸੀ ਪੰਛੀਆਂ ਨਾਲ ਗੂੰਜਿਆ ਕੇਸ਼ੋਪੁਰ ਛੰਭ, ਨਵੰਬਰ ਦੇ ਅੰਤ ''ਚ ਪਹੁੰਚ ਸਕਦੇ 22 ਹਜ਼ਾਰ ਮਹਿਮਾਨ
Thursday, Nov 14, 2024 - 06:03 PM (IST)
ਗੁਰਦਾਸਪੁਰ (ਵਿਨੋਦ)-ਬੇਸ਼ੱਕ ਮੌਸਮ ਵਿਚ ਆਈ ਤਬਦੀਲੀ ਕਾਰਨ ਗੁਰਦਾਸਪੁਰ ਨੇੜੇ 850 ਏਕੜ ਵਿਚ ਫੈਲੇ ਕੇਸ਼ੋਪੁਰ ਛੰਭ ਵਿਚ ਇਸ ਸਾਲ 5000 ਦੇ ਕਰੀਬ ਪ੍ਰਵਾਸੀ ਪੰਛੀਆਂ ਦੇ ਨਾਲ-ਨਾਲ ਕੁਝ ਨਵੀਆਂ ਕਿਸਮਾਂ ਦੇ ਪ੍ਰਵਾਸੀ ਪੰਛੀਆਂ ਦੀ ਆਮਦ ਹੋਈ ਹੈ। ਜੇਕਰ ਮੌਸਮ ਜਲਦੀ ਬਦਲਦਾ ਹੈ ਤਾਂ ਇਹ ਗਿਣਤੀ ਉਪਰ ਜਾ ਸਕਦੀ ਹੈ। ਕੇਸ਼ੋਪੁਰ ਛੰਭ ਜੋ ਕਦੇ ਮਹਾਰਾਜਾ ਰਣਜੀਤ ਸਿੰਘ ਦਾ ਸ਼ਿਕਾਰ ਸਥਾਨ ਸੀ, ਹੁਣ ਪ੍ਰਵਾਸੀ ਪੰਛੀਆਂ ਦੀ ਪਨਾਹਗਾਹ ਬਣ ਗਿਆ ਹੈ। ਇਨ੍ਹਾਂ ਪੰਛੀਆਂ ਦੀ ਬਦੌਲਤ ਹੀ ਸਰਕਾਰ ਨੇ ਇਸ ਕੇਸ਼ੋਪੁਰ ਛੰਭ ਨੂੰ ਸੈਰ-ਸਪਾਟਾ ਸਥਾਨ ਵਜੋਂ ਵਿਕਸਿਤ ਕਰਨ ਦਾ ਫੈਸਲਾ ਕੀਤਾ ਸੀ।
ਇਹ ਵੀ ਪੜ੍ਹੋ- ਘਰੋਂ ਦੋਸਤ ਨਾਲ ਗਿਆ ਜਵਾਨ ਪੁੱਤ ਵਾਪਸ ਨਾ ਆਇਆ, ਸੋਸ਼ਲ ਮੀਡੀਆ 'ਤੇ ਖ਼ਬਰ ਦੇਖ ਉੱਡੇ ਹੋਸ਼
ਜਦੋਂ ਇਹ ਫੈਸਲਾ ਲਿਆ ਗਿਆ ਸੀ ਤਾਂ ਅਫਗਾਨਿਸਤਾਨ, ਰੂਸ, ਚੀਨ, ਸਾਇਬੇਰੀਆ, ਲੱਦਾਖ ਆਦਿ ਤੋਂ ਇਸ ਕੇਸ਼ੋਪੁਰ ਛੰਭ ’ਤੇ ਇਕ ਲੱਖ ਤੋਂ ਵੱਧ ਪ੍ਰਵਾਸੀ ਪੰਛੀ ਆਉਂਦੇ ਸਨ ਪਰ ਕੁਝ ਲੋਕਾਂ ਦੀ ਮੂਰਖਤਾ ਕਾਰਨ ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਗਿਣਤੀ ਬਹੁਤ ਘੱਟ ਗਈ ਸੀ, ਜੋ ਹੁਣ ਹੌਲੀ-ਹੌਲੀ ਸੁਧਰ ਰਹੀ ਹੈ। ਕੇਸ਼ੋਪੁਰ ਛੰਭ ਦੇ ਅਧਿਕਾਰੀ ਸਚਿਨ ਕੁਮਾਰ ਨੇ ਦੱਸਿਆ ਕਿ ਇਸ ਵਾਰ ਰੁਟੀਨ ਪ੍ਰਵਾਸੀ ਪੰਛੀਆਂ ਤੋਂ ਇਲਾਵਾ ਪਹਿਲੀ ਵਾਰ ਬਿਲਡ ਸਟ੍ਰੋਕ ਅਤੇ ਲਿਟਲ ਗਰੇਬ ਨਾਂ ਦੇ ਪ੍ਰਵਾਸੀ ਪੰਛੀਆਂ ਨੇ ਇੱਥੇ ਦਸਤਕ ਦਿੱਤੀ ਹੈ। ਇਹ ਪੰਛੀ ਬਹੁਤ ਸੁੰਦਰ ਹਨ ਅਤੇ ਖਿੱਚ ਦਾ ਕੇਂਦਰ ਬਣੇ ਰਹਿੰਦੇ ਹਨ, ਜਦਕਿ ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਜਾਤੀਆਂ ਦੇ ਪ੍ਰਵਾਸੀ ਪੰਛੀ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਹਰ ਸਾਲ ਇੱਥੇ ਆਉਂਦੇ ਹਨ।
ਇਹ ਵੀ ਪੜ੍ਹੋ- ਸਾਬਕਾ SHO ਨੇ ਖ਼ੁਦ ਨੂੰ ਮਾਰ 'ਲੀ ਗੋਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8