ਪੰਜਾਬ ਰਾਜ ਫਾਰਮੇਸੀ ਕੌਂਸਲ ਦੇ ਦੂਜੀ ਵਾਰ ਪ੍ਰਧਾਨ ਬਣੇ ਸੁਸ਼ੀਲ ਕੁਮਾਰ ਬਾਂਸਲ

Wednesday, Nov 06, 2024 - 08:33 PM (IST)

ਲਹਿਰਾਗਾਗਾ (ਗਰਗ) : ਸੂਬੇ ਅੰਦਰ ਹੋਈਆਂ ਪੰਜਾਬ ਰਾਜ ਫਾਰਮੇਸੀ ਕੌਂਸਲ ਦੀਆਂ ਚੋਣਾਂ ਵਿੱਚ ਸੁਸ਼ੀਲ ਕੁਮਾਰ ਬਾਂਸਲ ਨੇ ਆਪਣੇ ਸਮਰਥਕਾਂ ਨਾਲ ਜਿੱਤ ਪ੍ਰਾਪਤ ਕਰਦਿਆਂ ਦੂਜੀ ਵਾਰ ਪੰਜਾਬ ਰਾਜ ਫਾਰਮੇਸੀ ਕੌਂਸਲ ਦੇ ਪ੍ਰਧਾਨ ਦੀ ਕੁਰਸੀ ਤੇ ਕਬਜ਼ਾ ਕੀਤਾ ਹੈ। ਫਾਰਮੇਸੀ ਕੌਂਸਲ ਦੇ ਚੁਣੇ ਗਏ ਮੈਂਬਰਾਂ ਨੇ ਸਰਬ ਸੰਮਤੀ ਨਾਲ ਸੁਸ਼ੀਲ ਕੁਮਾਰ ਨੂੰ ਪ੍ਰਧਾਨ ਚੁਣਿਆ ਗਿਆ। ਪ੍ਰਧਾਨ ਬਣਨ ਉਪਰੰਤ ਸ਼ਸ਼ੀਲ ਕੁਮਾਰ ਬਾਂਸਲ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। 

PunjabKesari

ਉਨ੍ਹਾਂ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਫਾਰਮੇਸੀ ਅਫਸਰਾਂ (ਫਾਰਮਾਸਿਸਟਾਂ)ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ, ਉਨ੍ਹਾਂ ਦਾ ਮੁੱਖ ਏਜੰਡਾ ਪੇਂਡੂ ਖੇਤਰਾਂ ਦੀਆਂ ਡਿਸਪੈਂਸਰੀਆਂ ਅਤੇ ਆਮ ਆਦਮੀ ਕਲੀਨਿਕਾਂ ਵਿੱਚ ਕੰਮ ਕਰਦੇ ਫਾਰਮੇਸੀ ਅਫਸਰਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨਾ ਹੈ। ਇਸ ਤੋਂ ਇਲਾਵਾ ਸੂਬੇ ਅੰਦਰ ਇੱਕ ਫਾਰਮੇਸੀ ਭਵਨ ਬਣਾਉਣ ਲਈ ਮਤਾ ਪਾਇਆ ਜਾਵੇਗਾ ਜਿੱਥੇ ਕਿ ਸਮੂਹ ਫਾਰਮੇਸੀ ਅਫਸਰ ਆਪਣੀਆਂ ਮੀਟਿੰਗਾਂ ਕਰ ਸਕਣਗੇ ਅਤੇ ਕੋਈ ਵੀ ਪ੍ਰੋਗਰਾਮ ਦਾ ਆਯੋਜਨ ਕਰ ਸਕਣਗੇ। ਸੂਬੇ ਦੇ ਹਸਪਤਾਲਾਂ/ ਡਿਸਪੈਂਸਰੀਆਂ ਵਿੱਚ ਫਾਰਮੇਸੀ ਅਫਸਰਾਂ ਦੀ ਘਾਟ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਪੱਤਰ ਭੇਜਿਆ ਜਾਵੇਗਾ ਕਿ ਜਲਦ ਤੋਂ ਜਲਦ ਫਾਰਮੇਸੀ ਅਫਸਰਾਂ ਦੀ ਭਰਤੀ  ਸਬੰਧੀ ਇਸ਼ਤਿਆਰ ਜਾਰੀ ਕਰਕੇ ਫਾਰਮੇਸੀ ਅਫਸਰਾਂ ਦੀ ਨਵੀਂ ਭਰਤੀ ਕੀਤੀ ਜਾਵੇ। ਦੂਜੇ ਪਾਸੇ ਸਮੇਂ ਸਮੇਂ ਤੇ ਜੋ ਵੀ ਮੰਗਾਂ ਤੇ ਮੁਸ਼ਕਿਲਾਂ ਧਿਆਨ ਵਿੱਚ ਆਉਣਗੀਆਂ ਉਨਾਂ ਨੂੰ ਪੂਰੀ ਗੰਭੀਰਤਾ ਨਾਲ ਲੈਂਦੇ ਹੋਏ ਹੱਲ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਚੋਣ ਉਪਰੰਤ ਸਮੂਹ ਮੈਂਬਰਾਂ ਤੇ ਨਵ ਨਿਯੁਕਤ ਪ੍ਰਧਾਨ ਸੁਸ਼ੀਲ ਕੁਮਾਰ ਬਾੱਸਲ ਦਾ ਭਰਵਾਂ ਸਵਾਗਤ ਕੀਤਾ ਗਿਆ। ਦੂਜੇ ਪਾਸੇ ਵਿਨਾਇਕਾ ਕਾਲਜ ਆਫ ਫਾਰਮੇਸੀ ਲਹਿਰਾਗਾਗਾ ਦੇ ਪ੍ਰਧਾਨ ਸਤੀਸ਼ ਸਿੰਗਲਾ ਅਤੇ ਨਿਤੇਸ਼ ਸਿੰਗਲਾ ਤੋਂ ਇਲਾਵਾ ਹੋਰਨਾਂ ਨੇ ਸੁਸ਼ੀਲ ਕੁਮਾਰ ਬਾਂਸਲ ਨੂੰ ਵਧਾਈ ਦਿੱਤੀ। 


Baljit Singh

Content Editor

Related News