ਛਠ ਪੂਜਾ ਲਈ ਡਵੀਜ਼ਨ ਤੋਂ ਅੱਜ ਚੱਲਣਗੀਆਂ 5 ਸਪੈਸ਼ਲ ਰੇਲਗੱਡੀਆਂ

Sunday, Nov 03, 2024 - 11:23 AM (IST)

ਛਠ ਪੂਜਾ ਲਈ ਡਵੀਜ਼ਨ ਤੋਂ ਅੱਜ ਚੱਲਣਗੀਆਂ 5 ਸਪੈਸ਼ਲ ਰੇਲਗੱਡੀਆਂ

ਫਿਰੋਜ਼ਪੁਰ (ਮਲਹੋਤਰਾ) : ਛਠ ਪੂਜਾ ਦੇ ਲਈ ਰੇਲ ਵਿਭਾਗ ਨੇ ਫਿਰੋਜ਼ਪੁਰ ਡਵੀਜ਼ਨ ਤੋਂ ਰੋਜ਼ਾਨਾ ਸਪੈਸ਼ਲ ਰੇਲਗੱਡੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਲੜੀ ਅਧੀਨ 3 ਨਵੰਬਰ ਨੂੰ ਮੰਡਲ ਤੋਂ 5 ਸਪੈਸ਼ਲ ਰੇਲ ਗੱਡੀਆਂ ਦੇਸ਼ ਦੇ ਵੱਖ-ਵੱਖ ਪ੍ਰਮੁੱਖ ਸਟੇਸ਼ਨਾਂ ਦੇ ਲਈ ਚੱਲਣ ਜਾ ਰਹੀਆਂ ਹਨ।

ਮੰਡਲ ਅਧਿਕਾਰੀਆਂ ਦੇ ਅਨੁਸਾਰ ਕਟੜਾ-ਅੰਬੇਡਕਰ ਨਗਰ, ਕਟੜਾ-ਵਾਰਾਣਸੀ, ਅੰਮ੍ਰਿਤਸਰ-ਸਹਿਰਸਾ, ਲੁਧਿਆਣਾ-ਕਲਕੱਤਾ, ਜੰਮੂਤਵੀ-ਧਨਬਾਦ ਅਤੇ ਲੁਧਿਆਣਾ-ਜੈਨਗਰ ਦੇ ਵਿਚਾਲੇ ਐਤਵਾਰ ਨੂੰ ਪੰਜ ਸਪੈਸ਼ਲ ਗੱਡੀਆਂ ਰਵਾਨਾ ਹੋਣਗੀਆਂ।


author

Babita

Content Editor

Related News